ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਪਕ ਦੇ ਪੀਰੀਅਡ ਦੀ ਇਕ ਵੱਖਰੀ ਪਰਚੀ ਬਣਾ ਕੇ ਉਪਰ ਉਸਦਾ ਨਾਮ ਲਿਖ ਕੇ ਉਸ ਨੂੰ ਸੌਂਪ ਦੇਣੀ।" ਅਗਲਾ ਆਵਦੇ ਕੰਮ ਲੱਗੇ ਮੁਖੀ ਨੇ ਸਮਝਾਇਆ। "ਠੀਕ ਹੈ ਜੀ ਕੱਲ ਤੱਕ ਬਣ ਜਾਣਗੀਆਂ। ਅਗਲੇ ਦਿਨ ਮੈਂ ਪਰਚੀਆਂ ਬਣਾਈਆਂ ਤੇ ਮੁੱਖ ਅਧਿਆਪਕ ਨੂੰ ਸੌਂਪ ਦਿੱਤੀਆਂ। "ਠੀਕ ਹੈ ਗਿੱਲ ਸਾਹਬ ਹੁਣ ਆਹ ਅਡਜਸਟਮੈਂਟ ਰਜਿਸਟਰ ਵੀ ਸਾਂਭਲੋ ਕਿਉਂਕਿ ਇਹਦਾ ਸੰਬੰਧ ਤਾਂ ਸਿੱਧਾ ਹੀ ਟਾਈਮ ਟੇਬਲ ਨਾਲ ਹੁੰਦਾ ਹੈ।" "ਕਿਹੜਾ ਅਡਜਸਟਮੈਂਟ ਰਜਿਸਟਰ। ਮੈਂ ਹੈਰਾਨ ਹੁੰਦੇ ਹੋਏ ਨੇ ਪੁੱਛਿਆ ਅਤੇ ਨਾਲ ਹੀ ਮਨ ਸੋਚ ਰਿਹਾ ਸੀ ਪਿਛਲੇ ਸਕੂਲ ਵਿੱਚ ਤਾਂ ਅਜਿਹਾ ਕੋਈ ਰਜਿਸਟਰ ਨਹੀਂ ਸੀ? "ਅਡਜਸਟਮੈਂਟ ਰਜਿਸਟਰ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਕੋਈ ਅਧਿਆਪਕ ਛੁੱਟੀ ਤੇ ਹੋਵੇ ਜਾਂ ਅੱਧੀ ਛੁੱਟੀ ਚਲਾ ਜਾਵੇ ਉਸਦੇ ਪੀਰੀਅਡ ਦੂਜੇ ਅਧਿਆਪਕਾਂ ਵਿੱਚ ਅਡਜਸਟ ਕਰ ਦੇਣੇ ਜਿਸ ਕਿਸੇ ਦਾ ਪੀਰੀਅਡ ਵਿਹਲਾ ਹੋਵੇ। ਇਸਦਾ ਸਬੰਧ ਤਾਂ ਸਿੱਧਾ ਹੀ ਟਾਈਮ ਟੇਬਲ ਨਾਲ ਹੁੰਦਾ ਹੈ। ਇਸ ਲਈ ਇਸਨੂੰ ਤਾਂ ਤੁਸੀਂ ਹੀ ਸੰਭਾਲ ਸਕਦੇ ਹੋ।" ਮਰਦਾ ਕੀ ਨਾ ਕਰਦਾ। ਰੌਲਾ ਗੁੱਡ ਬਕਸ ਦੇ ਆਉਣ ਦਾ ਸੀ। ਸੋ ਅਡਜਸਟਮੈਂਟ ਰਜਿਸਟਰ ਵੀ ਅਸੀਂ ਸਾਂਭ ਲਿਆ।

ਕਿੱਸਾ ਮੁਖਤਸਰ, ਟਾਈਮ ਟੇਬਲ ਬਣ ਗਿਆ ਪਰਚੀਆਂ ਬਣਾ ਕੇ ਅੱਡੋ ਅੱਡ ਅਧਿਆਪਕਾਂ ਨੂੰ ਵੰਡ ਦਿੱਤੀਆਂ। ਅਡਜਸਟਮੈਂਟ ਰਜਿਸਟਰ ਵੀ ਲੈ ਕੇ ਆਪਣੀ ਅਲਮਾਰੀ ਵਿੱਚ ਸੈਟ ਕਰ ਦਿੱਤਾ। ਆਪਣੇ ਜਾਣੇ ਹੁਣ ਬਿਲਕੁਲ ਫਰੀ ਹੋ ਗਏ। ਇੱਕ ਬਹੁਤ ਵੱਡਾ ਮੋਰਚਾ ਸਰ ਕਰ ਲਿਆ। ਹੁਣ ਤਾਂ ਸਾਹਿਬ ਅਤੇ ਸਟਾਫ ਦੀਆਂ ਗੁੱਡ ਬਕਸ ਦੇ ਰੀਮਾਰਕਸ ਦੀ ਉਡੀਕ ਹੀ ਬਾਕੀ ਰਹਿ ਗਈ ਸੀ।

ਦੂਸਰੇ ਦਿਨ ਪਹਿਲੇ ਪੀਰੀਅਡ ਮੈਂ ਨੌਵੀਂ ਜਮਾਤ ਦੇ ਇੰਚਾਰਜ ਵਜੋਂ ਕਲਾਸ ਵਿੱਚ ਪਹੁੰਚਿਆ। ਬੱਚਿਆਂ ਨੇ ਵੀ ਬੜੀ ਉਤਸਕਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਨਵੇਂ ਅਧਿਆਪਕ ਕਲਾਸ ਵਿੱਚ ਆਏ ਹਨ। ਹਾਜ਼ਰੀ ਲਾਈ ਅਤੇ ਹਾਲੇ ਇੰਟਰੋਡਕਸ਼ਨ ਹੀ ਚੱਲ ਰਹੀ ਸੀ ਕਿ ਦਰਜਾ ਚਾਰ ਕਰਮਚਾਰੀ ਆਇਆ ਕਹਿਣ ਲੱਗਾ, "ਤੁਹਾਨੂੰ ਸਾਹਿਬ ਨੇ ਬੁਲਾਇਆ ਹੈ।" ਮਨ 'ਚ ਬੜੀ ਔਖਿਆਈ ਜਿਹੀ ਆਈ ਏਹਨੂੰ ਹੁਣ ਕੀ ਹੋ ਗਿਆ? ਸਾਰਾ ਕੁੱਝ ਤਾਂ ਸੱਟ ਐ। "ਤਸੀਂ ਰੌਲਾ ਨਾ ਪਾਇਓ ਮੈਂ ਸਾਹਬ ਦੀ ਗੱਲ ਸੁਣ ਆਵਾਂ।" ਕਹਿੰਦਾ ਹੋਇਆ ਮੈਂ ਦਫ਼ਤਰ ਵੱਲ ਨੂੰ ਹੋ ਤੁਰਿਆ। ਲੋ ਜੀ ਪੜ੍ਹਾਤਾ ਏਹਨੇ ਬੱਚਿਆਂ ਦੇ ਰੀਮਾਰਕਸ ਮੈਨੂੰ ਤੁਰੇ ਜਾਂਦੇ ਨੂੰ ਸੁਣਾਈ ਦੇ ਰਹੇ ਸਨ। ਗਿੱਲ ਸਾਹਬ ਤੁਸੀਂ ਮੇਰੇ ਪੀਰੀਅਡ ਦਰਅਸਲ ਮੇਰੇ ਹਿਸਾਬ ਨਾਲ ਫਿੱਟ ਨਹੀਂ ਕੀਤੇ। ਮੁੱਖ ਅਧਿਆਪਕ ਆਖ ਰਿਹਾ ਸੀ। ‘ਚੱਲੋ ਕੋਈ ਗੱਲ ਨਹੀਂ ਚਲਾਵਾਂਗੇ ਕੰਮ। ਤੁਸੀਂ ਦਰਅਸਲ ਹਾਲੇ ਨਵੇਂ ਓ ਨਾ ਤੁਹਾਨੂੰ ਪਤਾ ਨਹੀਂ ਮੁੱਖ ਅਧਿਆਪਕ ਦੇ

ਸੁੱਧ ਵੈਸ਼ਨੂੰ ਢਾਬਾ/59