ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਰੁਝੇਵੇਂ ਹੁੰਦੇ ਹਨ।ਉਸ ਹਿਸਾਬ ਨਾਲ ਹੀ ਮੁੱਖ ਅਧਿਆਪਕ ਦੇ ਪੀਰੀਅਡ ਸੈਟ ਕੀਤੇ ਜਾਂਦੇ ਹਨ। ਕੋਈ ਗੱਲ ਨਹੀਂ ਹੌਲੀ ਹੌਲੀ ਹੋਜੂਗਾ ਤਜ਼ਰਬਾ ਤੁਹਾਨੂੰ।ਉਂਝ ਤੁਸੀਂ ਮੇਹਨਤ ਕਾਫੀ ਕੀਤੀ ਹੈ। ਚਲੋ ਆਪਾਂ ਲਾਹਲਾਂਗੇ ਡੰਗ) ਮੁੱਖ ਅਧਿਆਪਕ ਆਪਣੀ ਆਦਤ ਮੁਤਾਬਕ ਨਾਲੇ ਕੀਤੇ ਕੰਮ ਵਿੱਚ ਨੁਕਸ ਵੀ ਕੱਢ ਰਿਹਾ ਸੀ ਨਾਲੇ ਫੁਕ ਵੀ ਛਕਾ ਰਿਹਾ ਸੀ। "ਚਲੋ ਕੋਈ ਗੱਲ ਨਹੀਂ ਕਰੋ ਕੰਮ ਤੁਸੀਂ ਮੈਨੂੰ ਹੁਣੇ ਦਫ਼ਤਰੋਂ ਫੋਨ ਆਇਆ ਹੈ ਮੈਂ ਚੱਲਿਐਂ ਆਪਾਂ ਫੇਰ ਕਰਾਂਗੇ ਗੱਲ।"

ਲੋ ਜੀ ਮਿਲ ਗਈ ਪਹਿਲੀ ਸ਼ਾਬਥੇ ਮੈਂ ਵਰਾਂਡੇ ਵਿੱਚ ਦੀ ਆਉਂਦਾ ਸੋਚ ਰਿਹਾ ਸੀ। ਬਈ ਪਤੰਦਰਾ ਪੀਰੀਅਡ ਤੂੰ ਕੋਈ ਲਾਉਣਾ ਨਹੀਂ। ਲੰਢੇ ਡੰਗ ਸਕੂਲ ਵੜਨੈ। ਅਖੇ ਮੇਰੇ ਪੀਰੀਅਡ ਮੇਰੇ ਸਾਬ ਨਾਲ ਨਹੀਂ ਲਾਏ। ਮੈਂ ਹਾਲੇ ਕਲਾਸ 'ਚ ਪੁੱਜਾ ਹੀ ਸੀ ਕਿ ਮਗਰੇ ਦਰਜਾ ਚਾਰ ਫੇਰ ਆ ਗਿਆ। ਬੋਲਿਆ, “ਜੀ ਸਾਹਬ ਨੇ ਫੇਰ ਜਾਣੈ ਉਹਨਾਂ ਦੀ ਗੱਲ ਸੁਣ ਕੇ ਆਇਓ ਜਰਾ।” ਏਹਨੂੰ ਪਤੰਦਰ ਨੂੰ ਮੈਂ ਈਂ ਧਿਆਇਐਂ ਗੱਲ ਸੁਨਾਉਣ ਨੂੰ ਮੈਂ ਮਨ ਹੀ ਮਨ ਔਖਾ ਹੁੰਦਾ ਹੋਇਆ ‘ਮੈਂ ਆਇਆ’ ਬੱਚਿਆਂ ਨੂੰ ਕਹਿੰਦਾ ਹੋਇਆ ਦਫ਼ਤਰ ਵੱਲ ਨੂੰ ਤੁਰ ਪਿਆ।"ਗਿੱਲ ਸ਼ਾਬ ਇੱਕ ਕੰਮ ਤਾਂ ਰਹਿ ਹੀ ਗਿਆ। ਉਹ ਕਿਹੜਾ?? ਮੈਂ ਉਤਸਕਤਾ ਨਾਲ ਪੁੱਛਿਆ। "ਉਹ ਜੀ ਅਧਿਆਪਕ ਵਾਰ ਟਾਈਮ ਟੇਬਲ ਮੁਖੀ ਬੋਲਿਆ। "ਅਧਿਆਪਕ ਵਾਰ ਟਾਈਮ ਟੇਬਲ? ਉਹ ਕਿਹੜਾ ਹੁੰਦੇ ਜੀ?" ਮੈਂ ਪੁੱਛਿਆ। "ਹੁੰਦਾ ਤਾਂ ਲੱਗਪੱਗ ਏਹੋ ਹੀ ਹੈ। ਬੱਸ ਅਧਿਆਪਕਾਂ ਦਾ ਨਾਮ ਲਿਖਕੇ ਉਸਦੇ ਬਣਦੇ ਪੀਰੀਅਡ ਉਸਦੇ ਖਾਨੇ ਵਿੱਚ ਲਿਖ ਦੇਣੇ ਹਨ। ਅਧਿਆਪਕ ਆਉਣ ਆਪਦੇ ਪੀਰੀਅਡ ਨੋਟ ਕਰਨ ਅਤੇ ਆਪਣੇ ਕੰਮ ਲਗਣ। ਬੱਸ ਇਕ ਦੋ ਦਿਨ ਦਾ ਹੋਰ ਕੰਮ ਹੈ। ਆਪਾਂ ਕੰਮ ਬੰਨ ਕੇ ਚਲੌਣੇ ਗਿੱਲ ਸਾਬੂ ਮੈਨੂੰ ਦਰਅਸਲ ਹਾਲ ਤਾਂਈ ਬੰਦਾ ਈ ਨੀਂ ਮਿਲਿਆ ਕੰਮ ਦਾ। ਇਹ ਤਾਂ ਸਾਰੇ ਕੰਮ ਚੋਰ ਐ ਦਰਅਸਲ ਕੰਮ ਤਾਂ ਕੋਈ ਕਰਨਾ ਨੀਂ ਚਾਹੁੰਦਾ। ਅਖੇ ਤਨਖਾਹ ਦੇਈ ਚੱਲੋ। ਬੱਸ ਪੁੱਛੋ ਨਾ ਗਿੱਲ ਸਾਬ ਬੇੜਾ ਗਰਕਣ ’ਤੇ ਆਇਐ ਮਾਸਟਰਾਂ ਦਾ ਤਾਂ।" ਉਸਨੇ ਮੈਨੂੰ ਹੁਣ ਪੂਰੀ ਤਰ੍ਹਾਂ ਆਪਣੇ ਨਾਲ ਜੋੜ ਲਿਆ ਸੀ। ਮੈਂ ਜਵਾਬ ਦੇਵਾਂ ਵੀ ਤਾਂ ਕਿਸ ਤਰ੍ਹਾਂ।"ਠੀਕ ਹੈ ਜੀ ਅਧਿਆਪਕ ਵਾਰ ਟਾਈਮ ਟੇਬਲ ਵੀ ਬਣਜੂਗਾ ਪਰ ਲੱਗ ਜਾਣਗੇ ਇੱਕ ਦੋ ਦਿਨ। "ਕੋਈ ਗੱਲ ਨਹੀਂ ਗਿੱਲ ਸਾਬ ਦੋ ਦੇ ਚਾਰ ਦਿਨ ਲਾਓ।" ਕਹਿੰਦਾ ਹੋਇਆ ਮੁੱਖ ਅਧਿਆਕ ਇੱਕ ਲੰਡੂ ਜਿਆ ਰਜਿਸਟਰ ਚੁੱਕ ਕੇ ਬਾਹਰ ਨੂੰ ਹੋ ਤੁਰਿਆ।

ਅਗਲੇ ਦਿਨ ਜੀ ਅਸੀਂ ਫੇਰ ਫਾਇਲ ਚੁੱਕ ਲੀ। ਮੁੱਖ ਅਧਿਆਪਕ ਵੀ ਹੁਣ ਸਾਡੀ ਸਾਈਡ ਲੈਂਦਾ ਸੀ। ਉਸ ਨੇ ਬੱਚਿਆਂ ਨੂੰ ਵੀ ਆਖ ਛੱਡਿਆ ਸੀ। "ਗਿੱਲ ਸਾਬ ਨੂੰ ਕੰਮ ਬਹੁਤ ਹੈ ਅਜੇ, ਏਹਨਾਂ ਨੂੰ ਤੰਗ ਨੀਂ ਕਰਨਾ ਬੱਸ ਦੇ ਚਾਰ ਦਿਨ ਦੀ ਗੱਲ ਹੈ ਫੇਰ ਗਿੱਲ ਸਾਬ ਕਰ ਦੇਣਗੇ ਘਾਟੇ ਪੁਰੇ। ਇਲਾਕੇ ਦੇ

ਸੁੱਧ ਵੈਸ਼ਨੂੰ ਢਾਬਾ/60