ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਲਾਣੇ ਤੋਂ ਆਹ ਲਿਆ, ਫਲਾਣੇ ਨੂੰ ਔਹ ਦਿੱਤਾ। ਫਲਾਣੇ ਮੋੜ ’ਤੇ ਫਲਾਣਾ ਮਿਲਿਆ। ਫਲਾਣੀ ਦੁਕਾਨ ਤੋਂ ਚਾਹ ਪੀਤੀ, ਫਲਾਣੇ ਨੇ ਨਾਲ ਪਕੌੜੇ ਖੁਆਏ। ਫਲਾਣੀ ਅਤੇ ਫਲਾਣੇ ਦੇ ਰੋਮਾਂਸ ਦੇ ਚਰਚੇ ਅੱਜ ਦਫ਼ਤਰ ਵਿੱਚ ਭਾਰੂ ਰਹੇ। ਫਲਾਣੇ ਫਲਾਣੇ ਦਾਰੂ ਪੀਕੇ ਲੜ ਪਏ। ਅਸੀਂ ਆਪਣਾ ਦਫ਼ਤਰੀ ਕੰਮ ਬਾਦਸਤੂਰ ਜਾਰੀ ਰੱਖਿਆ ਅਤੇ ਸਮੇਂ ਸਿਰ ਸਾਰੀਆਂ ਫਾਈਲਾਂ ਆਪੋ ਆਪਣੀ ਥਾਂ ਟਿਕਾ ਦਿੱਤੀਆਂ।

ਅਜਿਹੇ ਲੋਕਾਂ ਨੂੰ ਪੁੱਛਣ ਵਾਲਾ ਹੋਵੇ, ਬਈ ਨਾ ਤੁਸੀਂ ਕੁਝ ਖਾਣਾ ਪੀਣਾ, ਨਾ ਤੁਸੀਂ ਕਿਸੇ ਨਾਲ ਰੋਮਾਂਸ ਕਰਨ ਜੋਗੇ, ਨਾ ਤੁਸੀਂ ਕਿਸੇ ਨਾਲ ਲੜਨ ਭਿੜਨ ਜੋਗੇ, ਤੁਸੀਂ ਲੋਕਾਂ ਨੇ ਤਾਂ ਫਾਈਲਾਂ ਹੀ ਸੰਭਾਲੀਣੀਆਂ ਹੁੰਦੀਆਂ ਹਨ ਅਤੇ ਉਹ ਹਰ ਰੋਜ ਵਾਂਗ ਅੱਜ ਵੀ ਸਾਂਭ ਦਿੱਤੀਆਂ। ਇਸ ਵਿੱਚ ਭਲਾ ਡਾਇਰੀ ਵਿੱਚ ਲਿਖਣ ਵਾਲੀ ਕਿਹੜੀ ਅਜੀਬ ਗੱਲ ਹੋ ਗੀ। ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਅੱਜ ਨਵਾਂ ਮਾਅਰਕਾ ਕਿਹੜਾ ਮਾਰਿਐ? ਖਾ ਪੀ, ਲੋਕ ਗਏ। ਰੋਮਾਂਸ ਲੋਕ ਕਰ ਗਏ ਲੜਨ-ਭਿਨੜ ਵਾਲੇ ਵੀਰਾਂ ਨੇ ਵੀ ਆਪਣੀ ਖਰੀ ਕਰਨੀ ਹੋਈ। ਤੁਸੀਂ ਦੱਸੋ ਕੀ ਨਵਾਂ ਕੀਤਾ? ਕਾਰਨਾਮੇ ਅਖੇ ਮਰਦ ਲੋਕਾਂ ਦੇ ਤੇ ਡਾਇਰੀ ਥੋਡੀ। ਵਾਹ ਉਏ ਮਾਂ ਦਿਉ ਪੁੱਤਰੋ।

ਇੱਕ ਵਾਰ ਇੱਕ ਅਨੰਦ ਕਾਰਜ 'ਤੇ ਜਾਣ ਦਾ ਮੌਕਾ ਮਿਲਿਆ। ਬਾਰਾਤ ਆਈ ਮਿਲਣੀਆਂ ਗਿਲਣੀਆਂ ਹੋਈਆਂ। ਚਾਹ ਪਾਣੀ ਠੰਡੇ ਤੱਤੇ ਪੀਤੇ ਗਏ। ਅਨੰਦ ਕਾਰਜ ਦੀ ਰਸਮ ਹੋਈ ਅਤੇ ਸ਼ਗਨ ਦੇਣ ਜਾਣੀ ਵਾਰਨੇ ਕਰਨ ਦੀ ਰਸਮ ਅਦਾ ਹੋਣ ਲੱਗੀ। ਥੋੜੇ ਜਿਹੇ ਸਮੇਂ ਬਾਅਦ ਮੈਂ ਨੋਟ ਕੀਤਾ ਮਰੇ ਨਾਲ ਬੈਠਾ ਇੱਕ ਭੱਦਰ ਪੁਰਸ਼ ਔਖੇ ਸੌਖੇ ਜਿਹੇ ਸਾਹ ਲਈ ਜਾਵੇ। ਜਿਵੇਂ ਜਿਵੇਂ ਲੋਕ ਲਾੜੇ ਲਾੜੀ ਦੀ ਝੋਲੀ ਸ਼ਗਨ ਪਾਈ ਜਾਣ, ਬਾਈ ਜੀ ਦੀ ਤਕਲੀਫ ਵਧਦੀ ਤੁਰੀ ਜਾਵੇ। ਮੈਂ ਬੜਾ ਪੇਸ਼ਾਨ। ਗਹੁ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਬਾਈ ਜੀ ਲਾੜੇ ਲਾੜੀ ਨੂੰ ਪੈਣ ਵਾਲੇ ਸ਼ਗਨਾਂ ਦੀ ਗਿਣਤੀ ਵਿੱਚ ਰੁਝੇ ਹੋਏ ਹਨ। ਭਾਵ ਬਿਨਾਂ ਮਤਲਬ ਹੀ ਵਖ਼ਤ ਨੂੰ ਫੜੇ ਹੋਏ ਹਨ।

ਕੁਝ ਇੱਕ ਲਿਖਾਰੀ ਲੋਕ ਜਾਂ ਕਵੀ ਸੱਜਣ ਹੁੰਦੇ ਹਨ। ਕੋਈ ਦੋ ਚਾਰ ਟੁੱਟੀਆਂ ਛੁੱਟੀਆਂ ਰਚਨਾਵਾਂ ਉਨ੍ਹਾਂ ਨੇ ਲਿਖ ਲਈਆਂ ਹੁੰਦੀਆਂ ਹਨ।ਉਨ੍ਹਾਂ ਨੂੰ ਸਾਂਭ ਸਾਂਭ ਰੱਖੀ ਜਾਣਗੇ ਭਾਵੇਂ ਲੋੜ ਪੈਣ ਤੇ ਉਨ੍ਹਾਂ ਵਿੱਚੋਂ ਉਹ ਲੋੜੀਂਦੀ ਕਵਿਤਾ ਜਾਂ ਰਚਨਾ ਉਨ੍ਹਾਂ ਨੂੰ ਲੱਭੇ ਜਾਂ ਨਾ। ਜੋ ਕਿ ਆਮ ਕਰਕੇ ਨਾਂਹ ਵਿੱਚ ਹੀ ਹੁੰਦੀ ਹੈ। ਫਿਰ ਘਰੇ ਜੁਆਕਾਂ ਜਾਂ ਜਨਾਨੀਆਂ ਨਾਲ ਛਿੱਤਰੋ ਛਿੱਤਰੀ ਹੋਈ ਜਾਣਗੇ। ਤੁਸੀ ਮੇਰੀ ਰਚਨਾ ਜਾਂ ਕਵਿਤਾ ਗੁਆ ਦਿੱਤੀ। ਐਨੀ ਵਧੀਆ ਕਵਿਤਾ ਲਿਖੀ ਸੀ। ਮੈਂ ਫਲਾਣੇ ਅਖ਼ਬਾਰ ਨੂੰ ਭੇਜਣੀ ਸੀ। ਜੇ ਕਿਤੇ ਛਪ ਜਾਂਦੀ ਤਾਂ ਮੇਰੀ ਬੱਲੇ ਬੱਲੇ ਹੋ ਜਾਣੀ ਸੀ। ਅਜਿਹੇ ਪੁਰਸ਼ ਸਾਰੀ ਉਮਰ ਆਪਣ ਮਿਤਰਾਂ ਦੋਸਤਾਂ ਨੂੰ ਇਹੀ ਆਖੀ ਜਾਣਗੇ, ਬਸ ਆਪਣੀ ਨਵੀਂ ਪੁਸਤਕ

ਸੁੱਧ ਵੈਸ਼ਨੂੰ ਢਾਬਾ/66