ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਣ ਵਾਲੀ ਹੈ। ਫਲਾਣੇ ਪਬਲਿਸ਼ਰ ਕੋਲ ਹੈ। ਪੁਸਤਕ ਤਾਂ ਹੁਣ ਨੂੰ ਆ ਜਾਣੀ ਸੀ, ਮੇਰਾ ਦਰਅਸਲ ਪਬਲਿਸ਼ਰ ਨਾਲ ਥੋੜ੍ਹਾ ਪੰਗਾ ਪੈ ਗਿਆ। ਪਬਲਿਸ਼ਰ ਕਹਿੰਦਾ ‘ਪੁਸਤਕ ਦੇ ਹੱਕ ਮੈਂ ਰਾਖਵੇਂ ਰੱਖਣੇ ਹਨ’ ਮੈਂ ਕਿਹਾ, ਵਾਹ ਓਏ ਭਲਿਆ ਮਾਣਸਾ, ਜੇ ਹੱਕ ਹੀ ਤੈਨੂੰ ਦੇ ਦਿੱਤੇ ਤਾਂ ਸਾਡੇ ਪੱਲੇ ਕੀ ਰਹਿ ਗਿਆ। ਅਜਿਹੇ ਅਖੌਤੀ ਲੇਖਕ ਉਸ ਆਉਣ ਵਾਲੀ ਅਖੌਤੀ ਪੁਸਤਕ ਦੇ 20-25 ਪੁੱਠੇ ਸਿਧੇ ਨਾਵਾਂ ਦਾ ਐਲਾਨ ਉਹ ਆਪਣੇ ਮਿੱਤਰਾਂ ਦੋਸਤਾਂ ਕੋਲ ਕਰ ਚੁੱਕਾ ਹੁੰਦਾ ਹੈ ਜੋ ਕਈ ਵਾਰ ਆਪੋ ਵਿੱਚ ਰਲਗੱਡ ਵੀ ਹੋ ਜਾਂਦੇ ਹਨ। ਪਤਾ ਉਦੋਂ ਲੱਗਦਾ ਹੈ ਜਦੋਂ ਵਿਚਾਰਿਆਂ ਦੀ ਉਸ ਪੁਸਤਕ ਦੀ ਉਡੀਕ ਵਿੱਚ ਹੀ ਬੋਲ ਰਾਮ ਹੋ ਜਾਂਦੀ ਹੈ। ਭਾਵ ਗੰਗਾ ਫੁੱਲ ਪੈ ਜਾਂਦੇ ਹਨ।

ਮੇਰਾ ਇੱਕ ਅਧਿਆਪਕ ਦੋਸਤ ਘਰ ਪਾਉਣ ਲੱਗਾ, ਜਿਸਦਾ ਜ਼ਿਕਰ ਉਹ ਕੋਈ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਕਰਦਾ ਆ ਰਿਹਾ ਸੀ। ਇਸੇ ਸਮੇਂ ਦੌਰਾਨ ਉਹ ਘੱਟੋ ਘੱਟ ਦਸ ਬਾਰਾਂ ਨਕਸ਼ੇ ਸਾਨੂੰ ਉਸ ਮਕਾਨ ਦੇ ਦਿਖਾ ਵੀ ਚੁੱਕਾ ਸੀ। ਘੱਟੋ ਘੱਟ ਤਿੰਨ ਡਾਇਰੀਆਂ ਉਸਨੇ ਮਕਾਨ ਪਾਉਂਦੇ ਪਾਉਂਦੇ ਨੇ ਹਿਸਾਬ ਕਿਤਾਬ ਲਿਖਦੇ ਲਿਖਦੇ ਭਰ ਦਿੱਤੀਆਂ ਹੋਣਗੀਆਂ ਜਿਨਾਂ ਬਾਰੇ ਉਹ ਸਾਨੂੰ ਵੀ ਸਮੇਂ ਸਮੇਂ ਪਰੀਚਤ ਕਰਾਉਂਦਾ ਰਹਿੰਦਾ ਸੀ। ਕਿਨਾਂ ਸੀਮੈਂਟ ਰੇਤਾ ਬੱਜਰੀ। ਕਿਨੀਆਂ ਇੱਟਾਂ, ਸਰੀਆ, ਕਿੱਲ ਮੇਖਾਂ ਆਦਿ। ਕਿੰਨੇ ਮਿਸਤਰੀ, ਕਿੰਨੇ ਮਜ਼ਦੂਰ। ਕਿੰਨੇ ਕਿਸੇ ਨੂੰ ਅਡਵਾਂਸ ਦਿੱਤੇ। ਕਿੰਨੇ ਸੀਮੈਂਟ ਦੇ ਖਾਲੀ ਬੋਰੇ, ਕਾਲਬ ’ਚ ਸਮਾਨ, ਬੱਲੀਆਂ, ਫੱਟੇ, ਰੱਸੇ ਘੋੜੀਆਂ ਆਦਿ ਕੰਮ ਕਰਦੇ ਕਿਸੇ ਮਜ਼ਦੂਰ ਦਾ ਸਿਰ ਦੁੱਖਣ ਲੱਗਿਆ। ਉਹਨੂੰ ਸਿਰ ਦੁੱਖਦੇ ਦੀ ਗੋਲੀ ਲਿਆ ਕੇ ਦਿੱਤੀ। ਕਿਸੇ ਦੇ ਸੱਟ ਲੱਗ ਗੀ. ਉਹਨੂੰ ਡਾਕਟਰ ਕੋਲ ਲੈ ਕੇ ਗਏ। ਘਰ ਪਾਉਂਦੇ ਸਮੇਂ ਕਿੰਨਾ ਸਕੂਟਰਾਂ, ਮੋਟਰਸਾਈਕਲਾਂ ਵਿੱਚ ਪੈਟੋਰਲ ਮੱਚਿਆ ਸਭ ਕੁਝ ਉਸਦੀਆਂ ਡਾਇਰੀਆਂ ਵਿੱਚ ਦਰਜ ਅੱਜ ਵੀ ਮਿਲਦਾ ਹੋਵੇਗਾ। ਦੇਖੋ ਭਲੇ ਮਾਣਸ ਨੂੰ ਪੁੱਛਣਾ ਹੋਵੇ ਕਿ ਘਰ ਬਣਾਉਣ 'ਤੇ ਜੋ ਸਮਾਨ ਲੱਗਣਾ ਹੈ, ਉਹ ਤਾਂ ਲੱਗਕੇ ਹੀ ਬਣਨਾ ਹੈ। ਲਿਖਣ ਪੁੰਝਣ ਨਾਲ ਉਹ ਘੱਟ ਵੱਧ ਤਾਂ ਹੋਣ ਨਹੀਂ ਲੱਗਾ। ਫੇਰ ਐਵੇਂ ਬਿਨਾਂ ਮਤਲਬ ਮੁੱਖ ’ਤੇ ਮੱਖੀ ਮਾਰੀ ਜਾਣ ਦਾ ਕੀ ਫਾਇਦਾ?

ਕੁਝ ਇੱਕ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਐਵੇਂ ਹੀ ਹਰ ਇੱਕ ਦਾ ਫੋਨ ਨੰਬਰ ਮੋਬਾਈਲ ਨੰਬਰ ਨੋਟ ਕਰੀ ਜਾਣਗੇ। ਫਲਾਣੇ ਐਮ.ਐਲ.ਏ., ਐਮ.ਪੀ., ਜਥੇਦਾਰ, ਮੰਤਰੀ, ਬੋਰਡ ਦੇ ਡਾਇਰੈਕਟਰ, ਡੀ.ਜੀ.ਪੀ., ਇੱਥੋਂ ਤੱਕ ਕਿ ਗਵਰਨਰ ਤੇ ਰਾਸ਼ਟਰਪਤੀ ਆਦਿ ਦੇ ਫੋਨ ਨੰਬਰ ਵੀ ਆਪਣੀ ਡਾਇਰੀ ਵਿੱਚ ਨੋਟ ਰੱਖਦੇ ਹਨ। ਫਲਾਣੇ ਮੰਤਰੀ ਦੀ ਕਾਰ, ਕੋਠੀ ਦਾ ਆਹ ਨੰਬਰ ਹੈ। ਫਲਾਣੇ ਸੈਕਟਰ ਵਿੱਚ ਰਹਿੰਦਾ ਹੈ। ਉਹਦੇ ਪੀ.ਏ. ਦਾ ਇਹ ਨੰਬਰ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਨੇੜਲੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ ਆਦਿ ਦੇ

ਸੁੱਧ ਵੈਸ਼ਨੂੰ ਢਾਬਾ/67