ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਾਟਕ ਬੰਦ ਹੈ ਜੀ!

ਪੰਜਾਬ ਦੇ ਮਾਲਵੇ ਦੇ ਇਲਾਕੇ ਵਿੱਚ ਇੱਕ ਲੋਕ ਬੋਲੀ ਦਾ ਆਮ ਪ੍ਰਯੋਗ ਕੀਤਾ ਜਾਂਦਾ ਹੈ ‘ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟਕਪੂਰੇ ਦਾ।’ ਆਖਰ ਕਿਸੇ ਗੱਲ ਵਿੱਚ ਕੋਈ ਵਿਸ਼ੇਸ਼ਤਾ ਹੁੰਦੀ ਹੈ ਤਾਂ ਹੀ ਉਹ ਲੋਕ ਜ਼ੁਬਾਨ ਦਾ ਸ਼ਿੰਗਾਰ ਬਣਦੀ ਹੈ। ਇਹ ਲੋਕ ਬੋਲੀ, ਨਿੱਤ ਵਰਤੋਂ ਦੀਆਂ ਆਮ ਬੋਲਚਾਲ ਵਿੱਚ ਕਈ ਵਾਰ ਬੋਲੀ ਅਤੇ ਸੁਣੀ ਗਈ ਹੋਵੇਗੀ ਤੁ ਮਾਨਸਿਕ ਅਵਸਥਾ 'ਤੇ ਇਸ ਦਾ ਗਹਿਰਾ ਪ੍ਰਭਾਵ ਉਦੋਂ ਹੀ ਪਿਆ ਜਦੋਂ ਇਕ ਵਾਰ ਕਿਸੇ ਬਰਾਤ ਜਾਂਦਿਆਂ ਇਸ ਫਾਟਕ ਉਤੋਂ ਦੀ ਲੰਘਣਾ ਪਿਆ। ਫਾਟਕ ਸਾਹਿਬ ਨੇ ਆਪਣੀ ਆਦਤ ਮੁਤਾਬਕ ਜਾਣ ਸਮੇਂ ਵੀ ਅਤੇ ਆਉਣ ਸਮੇਂ ਵੀ ਆਪਣੀ ਬੰਦ ਮੁਦਰਾ ਵਿੱਚ ਹੀ ਸਾਡਾ ਸਵਾਗਤ ਕੀਤਾ।

ਕਹਿੰਦੇ ਹਨ ‘ਜਮਾਲ’ ਦਾ ਅੰਤ ‘ਜਵਾਲ’ ਵਿੱਚ ਹੀ ਹੁੰਦਾ ਹੈ। ਸੋ ਇਹ ਹੀ ਫਾਟਕ ਜੋ ਕਿਸੇ ਸਮੇਂ ਆਪਣੇ ਜਾਹੋ-ਜਲਾਲ ਸਦਕਾ ਪੰਜਾਬ ਦੀਆਂ ਲੋਕ ਬੋਲੀਆਂ ਦਾ ਸ਼ਿੰਗਾਰ ਬਣਿਆ ਸੀ, ਅੱਜ ਆਪਣੇ ਜਵਾਲ ਦਾ ਸੰਤਾਪ ਭੋਗ ਰਿਹਾ ਹੈ। ਭਾਰਤੀ ਰੇਲਵੇ ਦੀ ਤਰੱਕੀ ਦਾ ਸ਼ਿਕਾਰ ਬਣਿਆ ਅੱਜ ਇਹ ਫਾਟਕ ਆਪਣੀ ਕਿਸਮਤ 'ਤੇ ਖੜ੍ਹਾ ਝੂਰ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਸ ਉਪਰ ਫਲਾਈਓਵਰ ਦਾ ਨਿਰਮਾਣ ਹੋ ਰਿਹਾ ਹੈ ਅਤੇ ਇਹ ਰਸਤਾ ਦੋਵਾਂ ਪਾਸਿਆਂ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਦੋਵਾਂ ਪਾਸਿਆਂ 'ਤੇ ਉੱਚੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਹਨ ਅਤੇ ਮਿੱਟੀ ਦੇ ਉੱਚੇ ਉੱਚੇ ਅੰਬਾਰ ਲੱਗੇ ਪਏ ਹਨ ਜਿਸ ਕਾਰਨ ਗੱਡੀ ਦੇ ਆਉਣ ਦੇ ਜਾਂ ਜਾਣ ਸਮੇਂ ਇਸ ਫਾਟਕ ਨੂੰ ਖੋਲ੍ਹਣ ਜਾਂ ਬੰਦ ਕਰਨ ਦੀ ਲੋੜ ਨਹੀਂ ਸਮਝੀ ਜਾਂਦੀ। ਗੱਡੀ ਆਉਂਦੀ ਹੈ ਤੇ ਛੱਕ-ਛੱਕ ਕਰਕੇ ਲੰਘ ਜਾਂਦੀ ਹੈ। ਫਾਟਕ ਮੀਆਂ ਵਿਚਾਰੇ ਮੰਮੌਰਾਂ ਦੀ ਮਾਂ ਵਾਂਗੂੰ ਝਾਕਦੇ ਖੜ੍ਹੇ ਰਹਿ ਜਾਂਦੇ ਹਨ। ਸਭ ਤੋਂ ਦੁੱਖ ਸ਼ਾਇਦ ਫਾਟਕ ਸਾਹਿਬ ਨੂੰ ਉਦੋਂ ਹੁੰਦਾ ਹੋਵੇਗਾ ਜਦੋਂ ਗੱਡੀ ਥੋੜੀ ਦੂਰ ਲੰਘ ਕੇ ਇੱਕ ਲੰਮੀ ਸੀਟੀ ਮਾਰਦੀ ਹੈ, ਮਾਨੋ ਇੰਜ ਕਹਿੰਦੀ ਹੋਵੇ ‘ਆਹ ਜਾਨੀ ਆਂ ਲਾ ਲੈ ਜਿਹੜਾ ਲਗਦੈ ਜ਼ੋਰ’।

ਫਾਟਕ ਭਾਰਤੀ ਰੇਲਵੇ ਦਾ ਇਕ ਮਹੱਤਵਪੂਰਨ ਅੰਗ ਹੈ ਅਤੇ ਸਮੁਚੇ ਭਾਰਤ ਵਰਸ਼ ਵਿੱਚ ਕਿੰਨੇ ਰੇਲਵੇ ਫਾਟਕ ਹਨ, ਕਿੰਨੇ ਬੈਰੀਅਰ ਸਮੇਤ ਅਤੇ ਕਿੰਨੇ ਬੈਰੀਅਰ ਰਹਿਤ, ਇਹ ਪ੍ਰਸ਼ਨ ਜੇਕਰ ਆਈ.ਏ ਐਸ. ਦੀ ਤਿਯੋਗਤੀ ਪ੍ਰੀਖਿਆ ਵਿੱਚ ਪੁੱਛਿਆ ਜਾਵੇ ਤਾਂ ਸ਼ਾਇਦ ਕੋਈ ਵਿਦਿਆਰਥੀ ਸਹੀ ਉੱਤਰ ਨਾ ਦੇ ਸਕੇ। ਇਹ ਤਾਂ ਲੱਗਭੱਗ ਇਸੇ ਪ੍ਰਕਾਰ ਦਾ ਪ੍ਰਸ਼ਨ ਹੋਇਆ। ‘ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ, ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ’ ਪੰਤੁ ਦੁੱਖ ਦੀ ਗੱਲ ਇਹ ਹੈ ਕਿ ਫਿਰ ਇਹ ਕੋਟਕਪੂਰੇ ਵਾਲਾ ਫਾਟਕ ਹੀ ਲੋਕਾਂ ਦੀ ਅੱਖ

ਸੁੱਧ ਵੈਸ਼ਨੂੰ ਢਾਬਾ/71