ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਣ ਕਿਉਂ ਬਣਿਆ? ਇਹ ਤਾਂ ਇੱਕ ਕਾਫ਼ੀ ਗੰਭੀਰ ਵਿਸ਼ਾ ਹੈ। ਅਸੀਂ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਹਾਂ ਫਾਟਕ ਸੰਬੰਧੀ ਗੱਲ ਜਾਰੀ ਰਹੇਗੀ।

ਕੋਟਕਪੂਰੇ ਤੋਂ ਲੁਧਿਆਣਾ ਸਾਈਡ ਸਫ਼ਰ ਕਰਨ ਲਗਦੇ ਹਾਂ ਤਾਂ ਰਸਤੇ ਵਿੱਚ ਪਹਿਲਾਂ ਫਾਟਕ ਆਉਂਦਾ ਹੈ ਮੇਰੇ ਦਾ। ਮੋਗੇ ਦੇ ਬਾਈਪਾਸ ਦੇ 'ਤੇ ਮੁੱਖ ਜੀ.ਟੀ. ਰੋਡ ਤੋਂ ਥੋੜ੍ਹਾ ਹਟਵਾਂ ਦੱਖਣ ਵਾਲੇ ਪਾਸੇ। ਇਸ ਰੇਲਵੇ ਫਾਟਕ ਦੀਆਂ ਆਪਣੀਆਂ ਹੀ ਖੂਬੀਆਂ ਹਨ। ਫਾਟਕ ਬੰਦ ਹੁੰਦਾ ਹੈ। ਦੋਨੀਂ ਪਾਸੀਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜਿਨ੍ਹਾਂ ਵਿੱਚ ਸਵਾਰੀਆਂ ਦੀਆਂ ਭਰੀਆਂ ਬੱਸਾਂ ਵੀ ਹੁੰਦੀਆਂ ਹਨ ਅਤੇ ਸਵਾਰੀਆਂ ਵਿੱਚ ਬੱਚਿਆਂ ਦਾ ਹੋਣਾ ਵੀ ਲਾਜ਼ਮੀ ਹੈ। ਬੱਸ ਰੁਕਣ 'ਤੇ ਬੱਚਿਆਂ ਦਾ ਉਤਸੁਕ ਹੋਣਾ ਵੀ ਸੁਭਾਵਿਕ ਹੈ। ਬੱਚਿਆਂ ਦੀ ਉਤਸੁਕਤਾ ਨੂੰ ਦੂਰ ਕਰਨ ਲਈ ਬੱਚਿਆਂ ਦੀਆਂ ਮੰਮੀਆਂ ਉਨ੍ਹਾਂ ਨੂੰ ਪਰਚਾਉਂਦੀਆਂ ਹਨ। ਹੁਣੇ ਹੀ ਲੰਬੀ ਸਾਰੀ ਰੇਲ ਗੱਡੀ ਆਵੇਗੀ ਆਪਾਂ ਰੇਲ ਗੱਡੀ ਦੇਖਾਂਗੇ।ਕਈਆਂ ਬੱਚਿਆਂ ਨੇ ਸ਼ਾਇਦ ਪਹਿਲੀ ਵਾਰ ਰੇਲ ਗੱਡੀ ਦੇਖਣੀ ਹੋਵੇ ਪਰ ਇੰਨੀ ਲੰਬੀ ਉਡੀਕ ਬਾਅਦ ਮਾਪਿਆਂ ਅਤੇ ਬੱਚਿਆਂ ਦੀਆਂ ਆਸਾਂ 'ਤੇ ਪਾਣੀ ਫਿਰ ਜਾਂਦਾ ਹੈ ਜਦੋਂ ਇੱਕ ਲੰਡਾ ਜਿਹਾ ਇਕੱਲਾ ਇੰਜਨ ਹੀ ਆਉਂਦਾ ਹੈ ਅਤੇ ਚੀਕਾਂ ਮਾਰਦਾ ਲੰਘ ਜਾਂਦਾ ਹੈ। ਬੱਚੇ ਪੁੱਛਦੇ ਹਨ ਲੇਲ ਗੱਡੀ ਕਿੱਧਰ ਗਈ? ਮਾਪੇ ਵਿਚਾਰੇ ਕੀ ਦੱਸਣ? ਸਰਕਾਰੀ ਸਾਨ੍ਹ ਵਾਂਗੂੰ ਇਸ ਲਾਈਨ 'ਤੇ ਸ਼ਾਇਦ ਇੱਕ ਇੰਜਨ ਇਸੇ ਵਾਸਤੇ ਹੀ ਰੱਖਿਆ ਹੋਇਆ ਹੈ।

ਭਾਰਤੀ ਰੇਲਵੇ ਦੀਆਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵਿਲੱਖਣ ਖੁਬੀਆਂ ਵਾਲੇ ਹੋਰ ਵੀ ਬਹੁਤ ਸਾਰੇ ਫਾਟਕ ਹੋਣਗੇ ਪੰਤੁ ਫਾਟਕਾਂ ਪ੍ਰਤੀ ਇਹ ਸਾਰੀ ਜਾਣਕਾਰੀ ਉਨਾਂ ਚਿਰ ਅਧੂਰੀ ਹੀ ਸਮਝੀ ਜਾਵੇਗੀ ਜਿੰਨਾ ਚਿਰ ਮੋਰਿੰਡੇ ਵਾਲੇ ਫਾਟਕ ਦਾ ਜ਼ਿਕਰ ਨਾ ਕੀਤਾ ਜਾਵੇ। ਲੁਧਿਆਣੇ ਤੋਂ ਚੰਡੀਗੜ ਦੇ ਸਫਰ ਵੇਲੇ ਇਸ ਫਾਟਕ ਦੇ ਦਰਸ਼ਨ ਹੁੰਦੇ ਹਨ।ਫਾਟਕ ਆਪਣੀ ਆਦਤ ਮੁਤਾਬਕ ਇਹ ਵੀ ਅਕਸਰ ਬੰਦ ਹੀ ਰਹਿੰਦਾ ਹੈ। ਇਸ ਫਾਟਕ ਦੀਆਂ ਕਈ ਵਿਲੱਖਣ ਵਿਸ਼ੇਸ਼ਤਾਵਾਂ ਹਨ। ਇੱਕ ਨੰਬਰ ਤਾਂ ਇਹ ਇਸ ਰਾਜ ਮਾਰਗ 'ਤੇ ਟਰੈਫਿਕ ਇੰਨਾਹੁੰਦਾ ਹੈ ਕਿ ਮਿੰਟਾਂ-ਸਕਿੰਟਾਂ ਵਿੱਚ ਹੀ ਕਈ ਮੀਲ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਪਿਛੇ ਰਹਿ ਜਾਣ ਵਾਲੇ ਅੱਧੇ ਵਾਹਨ ਤਾਂ ਘੱਟੋ-ਘੱਟ ਅੱਧੇ ਘੰਟੇ ਲਈ ਜਾਮ ਹੋ ਜਾਂਦੇ ਹਨ। ਪੀ.ਜੀ.ਆਈ. ਨੂੰ ਜਾਣ ਵਾਲੇ ਮਰੀਜਾਂ ਦਾ ਤਾਂ ਇੱਥੇ ਹੀ ਬੋਲੋ ਰਾਮ ਹੋ ਜਾਂਦੀ ਹੈ। ਦੂਜੀ ਵਿਲੱਖਣਤਾ ਇਹ ਹੈ ਕਿ ਦੋਨਾਂ ਪਾਸਿਆਂ ਵਿੱਚੋਂ ਕਿਸੇ ਨਾ ਕਿਸੇ ਪਾਸਿਓਂ ਕਿਸੇ ਮੰਤਰੀ ਸਾਹਿਬ ਦੀ ਗੱਡੀ ਆ ਟਪਕਦੀ ਹੈ। ਜਿੱਥੇ ਉਹਨਾਂ ਦਾ ਹੂਟਰ ਜਨਤਾ ਦੇ ਕੰਨ ਖਾਂਦਾ ਰਹਿੰਦਾ ਹੈ, ਉਥੇ ਉਨ੍ਹਾਂ ਦੇ ਬਾਡੀਗਾਰਡ ਅੱਡ ਲੋਕਾਂ ਅਤੇ ਡਰਾਈਵਰਾ ਤੇ ਆਪਣਾ ਨਜਲਾ ਝਾੜਦੇ ਰਹਿੰਦੇ ਹਨ। ਫਾਟਕ ਖੁੱਲ੍ਹਣ ਸਮੇਂ ਵੀ ਸਭ ਤੋਂ

ਸੁੱਧ ਵੈਸ਼ਨੂੰ ਢਾਬਾ/72