ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਕਰ ਕੋਈ ਭੇਡ-ਬੱਕਰੀ, ਕੱਟਾ-ਵੱਛਾ ਜਾਂ ਕੋਈ ਕੁੱਤਾ-ਬਿੱਲਾ ਹੇਠਾਂ ਆ ਕੇ ਵੱਢਿਆ ਵੀ ਜਾਉ ਤਾਂ ਰੇਲ ਗੱਡੀ ਨੂੰ ਜਾਂ ਭਾਰਤੀ ਰੇਲਵੇ ਜਾਂ ਭਾਰਤ ਸਰਕਾਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਪੰਤੁ ਕੋਈ ਖੱਚਰ-ਰੇਹੜਾ, ਟਰੱਕਬੱਸ ਜਾਂ ਸਵਾਰੀਆਂ ਦਾ ਭਰਿਆ ਟੈਂਪੂ ਇਸ ਦੀ ਲਪੇਟ ਵਿੱਚ ਆ ਜਾਵੇ ਤਾਂ ਭਾਰਤ ਸਰਕਾਰ ਦੇ ਕੰਨ 'ਤੇ ਬੈਠੀ ਜਰਾ ਜਿੰਨਾ ਪਾਸਾ ਪਰਤ ਲੈਂਦੀ ਹੈ। ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਜਾਂਦੇ ਹਨ। ਰੇਲਵੇ ਮੰਤਰੀ ਬਿਆਨ ਦੇ ਦਿੰਦਾ ਹੈ ‘ਦੋਸ਼ੀ ਬਖਸ਼ੇ ਨਹੀਂ ਜਾਣਗੇ’। ਮਰਨ ਵਾਲਿਆਂ ਦੇ ਨਜਦੀਕੀਆਂ ਨੂੰ ਯੋਗ ਮੁਆਵਜਾ ਦਿੱਤਾ ਜਾਵੇਗਾ। ਜੇਕਰ ਗੱਲ ਮੂਲੋਂ ਵਿਗੜ ਜਾਵੇਗਾ ਤਾਂ ਕਿਸੇ ਮੁੰਡੇ ਕੁੜੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾ ਸਕਦੀ ਹੈ।

ਸੌਰੀ! ਇਨਾਂ ਫਾਟਕਾਂ ਦੇ ਗੇਟ ਮੈਨਾਂ ਦੇ ਸੰਬੰਧ ਵਿੱਚ ਸ਼ਾਇਦ ਮੈਥੋਂ ਵਧੀਕੀ ਹੋ ਗਈ ਹੋਵੇ। ਇਹਨਾਂ ਨੂੰ ਭੰਗੀ-ਪੋਸਤੀ, ਅਮਲੀਆਂ ਦੀ ਸੰਗਿਆ ਦਿੱਤੀ ਗਈ ਹੈ। ਪ੍ਰੰਤੂ ਇਸ ਵਿੱਚ ਨਿਰਾ ਉਨ੍ਹਾਂ ਦਾ ਕਸੂਰ ਨਹੀਂ ਹੈ। ਸਾਡੇ ਦੇਸ਼ ਵਿੱਚ ਕੁਝ ਇੱਕ ਰੇਲਵੇ ਕਰਾਸਿੰਗ ਅਜਿਹੇ ਵੀ ਹਨ ਜਿੱਥੋਂ ਦੀ ਚੌਵੀ ਜਾਂ ਛੱਤੀ ਘੰਟੇ ਕੋਈ ਗੱਡੀ ਪਾਸ ਨਹੀਂ ਹੁੰਦੀ ਤੇ ਫਿਰ ਗੇਟ ਮੈਨ ਵਿਚਾਰੇ ਵਿਹਲੇ ਕਰਨ ਵੀ ਕੀ। ਗੱਡੀ ਆਉਣ ਦੇ ਸਮੇਂ ਤੱਕ ਜਦੋਂ ਉਹ ਵਿਚਾਰੇ ਆਪਣਾ ਅਮਲ-ਛਮਲ ਛੱਕ ਕੇ ਤਿਆਰ ਬਰ-ਤਿਆਰ ਹੁੰਦੇ ਹਨ।ਉਦੋਂ ਨੂੰ ਸੁਨੇਹਾ ਆ ਜਾਂਦਾ ਹੈ ਗੱਡੀ ਚਾਰ ਘੰਟੇ ਲੇਟ ਹੈ। ਵਿਚਾਰਿਆਂ ਦੇ ਨਸ਼ੇ ਖਿੜੇ ਖਿੜਾਏ ਰਹੇ ਜਾਂਦੇ ਹਨ। ਚਾਰ ਘੰਟੇ ਤੋਂ ਬਾਅਦ ਗੱਡੀ ਛੇ, ਅੱਠ ਜਾਂ ਦੱਸ ਘੰਟੇ ਵੀ ਲੇਟ ਹੋ ਸਕਦੀ ਹੈ। ਫਿਰ ਗੱਡੀ ਆਉਣ ਸਮੇਂ ਉਹਨਾਂ ਵਿਚਾਰਿਆਂ ਦੀ ਅੱਖ ਵੀ ਲੱਗ ਜਾਵੇ ਤਾਂ ਇਸ ਵਿੱਚ ਉਹਨਾਂ ਦਾ ਕੋਈ ਬਹੁਤਾ ਦੋਸ਼ ਗਿਣਿਆ ਨਹੀਂ ਜਾ ਸਕਦਾ। ਮਨੁੱਖੀ ਅਧਿਕਾਰ ਕਮਿਸ਼ਨ ਵਾਲੇ ਅਜਿਹਾ ਆਦਮੀ ਨੂੰ ਪਹਿਲੀ ਪੇਸ਼ੀ ਬਰੀ ਕਰ ਦੇਣ, ਬਿਨਾਂ ਫਾਟਕ ਰੇਲਵੇ ਲਾਂਘਆਂ ਤੋਂ ਮੱਝਾਂ, ਗਾਵਾਂ, ਸਾਨਾਂ, ਢੱਠਿਆਂ ਨੂੰ ਦਰੜ ਕੇ ਰੇਲ ਗੱਡੀਆਂ ਦੇ ਲੰਘ ਜਾਣ ਦੀਆਂ ਖ਼ਬਰਾਂ ਤਾਂ ਆਏ ਦਿਨ ਸੁਣਦੇ ਵੀ ਰਹਿੰਦੇ ਹਾਂ ਪੰਤੁ ਕੁੱਝ ਇੱਕ ਖ਼ਬਰਾਂ ਵੀ ਦਿਲਚਸਪ ਹੋ ਨਿਬੜਦੀਆਂ ਹਨ। ਪਿੱਛੇ ਜਿਹੇ ਖ਼ਬਰ ਸੀ ਇੱਕ ਰੇਲ ਗੱਡੀ ਰਹਿਤ ਰੇਲਵੇ ਇੰਜਨ ਫਿਰੋਜਪੁਰ ਦੇ ਇਲਾਕੇ ਵਿੱਚ ਇੱਕ ਅਜਿਹੇ ਫਾਟਕ ਰਹਿਤ ਲਾਂਘੇ ਤੋਂ ਲੰਘਦਿਆਂ ਇੱਕ ਜਿੰਮੀਦਾਰ ਦੀਆਂ ਸੱਤ ਅੱਠ ਮੱਝਾਂ ਨੂੰ ਕੁਚਲ ਗਿਆ।

ਮੈਂ ਪਹਿਲਾਂ ਵੀ ਦੱਸ ਚੁਕਾ ਹਾਂ ਕਿ ਕੁਝ ਕੁ ਰੇਲਵੇ ਇੰਜਨ ਭਾਰਤੀ ਰੇਲਵੇ ਨੇ ਸਿਰਫ ਇਸੇ ਕੰਮ ਵਾਸਤੇ ਰੱਖੇ ਹੋਏ ਹਨ। ਪੰਤੁ ਡਰਾਈਵਰ ਨੂੰ ਥੋੜ੍ਹੀ ਦੂਰ ਜਾ ਕੇ ਪਤਾ ਲੱਗਾ ਤਾਂ ਡਰਾਈਵਰ ਇੰਜਨ ਨੂੰ ਪਟੜੀ ਉੱਤੇ ਰੋਕ ਕੇ ਹੀ ਪਿੰਡ ਵਿੱਚ ਜਾ ਵੜਿਆ ਨਾਲੇ ਤਾਂ ਉਸ ਨੇ ਮੱਝ ਦੇ ਮਾਲਕਾਂ ਨੂੰ ਗਾਲਾਂ ਦੁੱਪੜਾਂ ਦਿੱਤੀਆਂ, ਨਾਲੇ ਪਿੰਡ ਵਾਸੀਆਂ ਨੂੰ ਚਿਤਾਵਨੀ ਦੇ ਗਿਆ ਕਿ ਜੇਕਰ ਜਲਦੀ ਮੱਝਾਂ ਪਟੜੀ ਤੋਂ ਨਾ ਹਟਾਈਆਂ ਗਈਆਂ ਤਾਂ ਰੇਲਵੇ ਟਰੈਕ ਵਿਚ

ਸੁੱਧ ਵੈਸ਼ਨੂੰ ਢਾਬਾ/74