ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂ ਨਾ ਇਸ ਬੰਦੇ ਨੂੰ ਪ੍ਰਸਨਲੀ ਬਲਕਿ ਫਿਜੀਕਲੀ ਮਿਲਿਆ ਜਾਵੇ ਤੇ ਦੇਖੀਏ ਕਿ ਇਸ ਬੰਦੇ ਕੋਲ ਕਿਹੜੀ ਗਿੱਦੜ ਸਿੰਗੀ ਹੈ ਪਤਨੀ ਨੂੰ ਖੁਸ਼ ਕਰਨ ਵਾਲੀ। ਨਾਲੇ ਪਤਾ ਲੱਗ ਜਾਉ ਕਿ ਪਤੀ ਪਤਨੀ ਕਿਸ ਪ੍ਰਕਾਰ ਦਾ ਖੁਸ਼ਹਾਲ ਜੀਵਨ ਜੀਓ ਰਹੇ ਹਨ। ਸੌ ਇੱਕ ਐਤਵਾਰ ਸਮਾਂ ਕੱਢਿਆ। ਵਾਟ ਤਾਂ ਭਾਵੇਂ ਦੂਰ ਸੀ ਪਰ ਸੁਬਾ ਸਾਈਕਲ ਚੁੱਕਿਆ ਨਹਿਰ ਦੀ ਪਟੜੀ ਪਾਇਆ ਤੇ ਜਗਰਾਵਾਂ ਲਾਗੇ ਲੇਖਕ ਦੇ ਪਿੰਡ ਪੁੱਜ ਗਿਆ। ਬਾਈ ਜੀ ਹਾਲੇ ਸੁੱਤੇ ਪਏ ਉੱਠੇ ਸਨ ਅਤੇ ਚਾਹ ਬਣਾਉਣ ਲਈ ਅੱਗ ਬਾਲਣ ਲਈ ਚੁਲ੍ਹੇ ਵਿੱਚ ਫੂਕਾ ਮਾਰੀ ਜਾਂਦੇ ਸਨ। ਅੱਗ ਵਿਚਾਰੇ ਤੋਂ ਮਚੇ ਨਾ ਜੋ ਕੁਝ ਮੈਂ ਸੋਚਿਆ ਸੀ ਨਕਸ਼ਾ ਬਿਲਕੁਲ ਹੀ ਉਸ ਤੋਂ ਉਲਟ ਸੀ। ਕੋਈ ਪਤਨੀ ਪੁਤਨੀ ਜਾਂ ਜੁਆਕ ਜੱਲਾ ਨਜ਼ਰ ਨਹੀਂ ਸੀ ਆ ਰਿਹਾ। ਬਾਈ ਜੀ ਮੈਨੂੰ ਦੇਖ ਕੇ ਰਸੋਈ ਵਿੱਚੋਂ ਬਾਹਰ ਆਏ। ਮੁੰਡੇ ਜਿਹੇ ਲੋਟ ਕਰਦੇ ਅਤੇ ਸਾਫਾ ਜਿਹਾ ਲਪੇਟ ਲਿਆ ਖਿਸਆਨੀ ਜਿਹਾ ਹਾਸਾ ਹਸਦਿਆਂ ਹੱਥ ਮਿਲਾਇਆ ਇੱਕ ਦੂਜੇ ਦਾ ਹਾਲਚਾਲ ਪੁੱਛਿਆ। ਰਸਮੀ ਜਿਹੀ ਜਾਣ ਪਛਾਣ ਤੋਂ ਬਾਅਦ ਮੈਂ ਵਿਸ਼ੇ ਨਾਲ ਸੰਬੰਧਤ ਗੱਲਬਾਤ ਤੋਰਨ ਦਾ ਜਤਨ ਕੀਤਾ, ਤੁਹਾਡਾ ਲੇਖ ਪੜਿਆ ਸੀ ਅਖ਼ਬਾਰ ਵਿੱਚ। ਪਤੀ-ਪਤਨੀ ਕਿਵੇਂ ਖੁਸ਼ ਰਹਿਣਬੜਾ ਵਧੀਆ ਲੇਖ ਬੜੀਆਂ ਕੰਮ ਦੀਆਂ ਗੱਲਾਂ ਸੁਝਾਈਆਂ ਗਈਆਂ ਸਨ। ਤੁਸੀਂ ਕਾਫੀ ਮਿਹਨਤ ਕੀਤੀ ਹੈ। ਦਾਦ ਦੇਣੀ ਬਣਦੀ ਹੈ ਤੁਹਾਡੀ ਮਿਹਨਤ ਦੀ। ਬਹੁਤ ਲੋਕਾਂ ਦਾ ਭਲਾ ਹੋਇਆ ਹੋਣਾ ਹੈ। ਕਈ ਉਜੜਦੇ ਉਜੜਦੇ ਘਰ ਵਸ ਗਏ ਹੋਣੇ ਹਨ ਆਦਿ ਆਦਿ।

ਲੇਖਕ ਮੇਰੀਆਂ ਗੱਲਾਂ ਸੁਣਕੇ ਮਿੰਨਾ ਜਿਹਾ ਹਾਸਾ ਹੱਸਿਆ। ਉਸ ਨੇ ਮੇਰੀ ਬਾਂਹ ਫੜੀ ਤੇ ਅੰਦਰ ਨੂੰ ਲੈ ਤੁਰਿਆ। ਆਪਣੀ ਖ਼ਾਸ ਬੈਠਕ ਵਿੱਚ ਲੈ ਗਿਆ। ਬਾਰੀ ਖੋਲ੍ਹੀ। ਬਾਰੀ 'ਚੋਂ ਦੇਸ਼ੀ ਦੀ ਬੋਤਲ ਕੱਢੀ ਤੇ ਮੇਰੇ ਮੁਹਰੇ ਰੱਖ ਦਿੱਤੀ ਬੋਲਿਆ, ਚਲੋ ਹੁਣ ਚਾਹ ਕੀ ਪੀਣੀ ਹੈ ਇਹੋ ਸ਼ੁਰੂ ਕਰਦੇ ਹਾਂ। ਨਾਲੇ ਦੋ ਗੱਲਾਂ ਹੋ ਜਾਣਗੀਆਂ ਲਗਦੇ ਹੱਥ। ਉਸ ਨੇ ਕਰੜਾ ਜਿਹਾ ਪੌਂਗ ਪਾਇਆ ਬੋਲਿਆ ‘ਚੀਅਰਸ’ ਅਤੇ ਪੈਗ ਚੜਾ ਗਿਆ। ਅਸੀਂ ਕੇਹੜਾ ਘੱਟ ਸੀ, ਮਗਰੇ ਹੀ ਮੈਂ ਗਿਲਾਸ ਖਾਲੀ ਕਰਕੇ ਮੈਂ ਮੇਜ 'ਤੇ ਰੱਖ ਦਿੱਤਾ। ਹੈੱਗ ਪੀਣ ਉਪਰੰਤ ਮੈਂ ਫਿਰ ਲੇਖ ਦੇ ਸੰਬੰਧ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਪੰਤ ਉਹ ਬਲਿਆ, ਛੱਡ ਬਾਈ ਜੀ ਪਰੇ ਅਜਿਹੀਆਂ ਗੱਲਾਂ ਨੂੰ। ਲਿਖਣ ਲਿਖਾਉਣ ਦੀ ਗੱਲ ਤਾਂ ਹੋਰ ਹੁੰਦੀ ਹੈ। ਇਹਦੇ ਨਾਲ ਅਖ਼ਬਾਰਾਂ ਵਾਲੇ ਚਾਰ ਪੈਸੇ ਭੇਜ ਦਿੰਦੇ ਹਨ ਅਤੇ ਆਪਣਾ ਦਾਰੂ ਪਾਣੀ ਦਾ ਖਰਚਾ ਨਿਕਲ ਆਉਂਦਾ ਹੈ। ਜਿੱਥੋਂ ਤਾਂਈਂ ਜਨਾਨੀਆਂ ਦਾ ਸੁਆਲ ਹੈ, ਇਹ ਕੀਹਨੇ ਖੁਸ਼ ਕੀਤੀਆਂ ਹਨ। ਮੇਰੇ ਆਲੀ ਨੂੰ ਤਾਂ ਪੰਦਰਾਂ ਦਿਨ ਹੋ ਗਏ ਰੁੱਸ ਕੇ ਗਈ ਨੂੰ। ਤੂੰ ਬਾਈ ਜੀ ਪੈੱਗ ਪਾ ਹੁਣ ਤਾਂ ਮੇਰਾ ਭੁਲੇਖਾ ਪੂਰੀ ਤਰ੍ਹਾਂ ਹੀ ਨਿਕਲ ਚੁੱਕਿਆ ਸੀ। ਯਾਰ ਨੇ ਦੋ ਲੱਡੂ ਪੱਗ ਹੋਰ ਚੜਾਏ ਸਾਈਕਲ ਪਾਇਆ ਅਬਹੋਰ ਬਰਾਂਚ ਦੀ ਪਟੜੀ 'ਤੇ

ਸੁੱਧ ਵੈਸ਼ਨੂੰ ਢਾਬਾ/79