ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਵੀ ਸਫਲ ਹੋ ਜਾਂਦਾ ਹੈ ਕਿ ਵਿਅੰਗ ਇੱਕ ਗੰਭੀਰ ਹੀ ਨਹੀਂ ਬਲਕਿ ਇੱਕ ਸੰਵੇਦਨਸ਼ੀਲ ਵਿਧਾ ਹੈ।'

ਵਿਅੰਗ ਪ੍ਰਤੀ ਸਾਨੂੰ ਉਸਦਾ ਨਜ਼ਰੀਆ ਉਸ ਦੀਆਂ ਰਚਨਾਵਾਂ ਦੇ ਸਿਰਲੇਖਾਂ ਤੋਂ ਭਲੀ-ਭਾਂਤ ਲੱਗਦਾ ਪ੍ਰਤੀਤ ਹੁੰਦਾ ਹੈ। ਉਸ ਨੇ ਆਪਣੇ ਹਰ ਵਿਅੰਗ ਨੂੰ ਕਿਸੇ ਠੋਸ ਵਿਸ਼ੇ ਵਿੱਚ ਗਲੇਫ਼ ਕੇ ਹੀ ਪੇਸ਼ ਕੀਤਾ ਹੈ। ਆਪਣੀ ਪਲੇਠੀ ਟਾਈਟਲ ਰਚਨਾ ‘ਸ਼ੁੱਧ ਵੈਸ਼ਨੂੰ ਢਾਬਾ' ਦੁਆਰਾ ਜਿੱਥੇ ਉਹ ਸਾਨੂੰ ਸ਼ੁੱਧ ਵੈਸ਼ਨੂੰ ਢਾਬਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਾ ਹੈ, ਉੱਥੇ ਉਹ ਸਾਨੂੰ ਇੱਕ ਵਿਸ਼ੇਸ਼ ਪ੍ਰਕਾਰ ਦੇ ਸ਼ਾਤਰ-ਦਿਮਾਗ ਵਿਅਕਤੀਆਂ ਤੋਂ ਵੀ ਸੁਚੇਤ ਰਹਿਣ ਦੀ ਹਦਾਇਤ ਵੀ ਕਰ ਜਾਂਦਾ ਹੈ। ਆਪਣੀ ਗੱਲ ਕਰਦਾ ਕਰਦਾ ਜਿੱਥੇ ਉਹ ਸਾਨੂੰ ਸਾਰੇ ਚੰਡੀਗੜ੍ਹ ਦੀ ਸੈਰ ਵੀ ਕਰਵਾ ਦਿੰਦਾ ਹੈ ਉੱਥੇ ਹੀ ਉਹ ਕਿਰਨ ਬੇਦੀ ਵਰਗੇ ਅਫ਼ਸਰਾਂ ਦੀ ਪ੍ਰਸ਼ਾਸਨਿਕ ਤਿਭਾ ਦਾ ਜ਼ਿਕਰ ਵੀ ਕਰ ਜਾਂਦਾ ਹੈ।

‘ਲਿਫ਼ਾਫ਼ੇ’ ਵਿੱਚ ਉਹ ਉਹਨਾਂ ਉਠ ਰਹੇ ਗਭਰੂਆਂ ਦੀ ਮਨੋਦਸ਼ਾ ਦਾ ਬਾ-ਖੂਬੀ ਵਰਨਣ ਕਰਦਾ ਹੈ। ਜੋ ਅਸਲ ਵਿੱਚ ਲੇਖਕ ਹੁੰਦੇ ਨਹੀਂ ਬਲਕਿ ਆਪਣੇ ਆਪ ਵਿੱਚ ਲੇਖਕ ਹੋਣ ਦਾ ਭਰਮ ਪਾਲ ਰਹੇ ਹੁੰਦੇ ਹਨ ਅਤੇ ਲੋਕਾਂ ਵਿੱਚ ਆਪਣੇ ਆਪ ਨੂੰ ਇੱਕ ਸੈੱਟ ਲੇਖਕ ਵਜੋਂ ਪੇਸ਼ ਕਰਨ ਦਾ ਹਰ ਪੁੱਠਾਸਿੱਧਾ ਤਰੀਕਾ ਅਪਨਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ।ਉਹ ਆਪਣੇ ਨਾਂਵਾਂ ਨੂੰ ਬਿਗਾੜ ਕੇ ਅਤੇ ਪੁੱਠੇ-ਸਿੱਧੇ ਤਖੱਲਸਾਂ ਰਾਹੀਂ ਜਨਤਾ ਵਿੱਚ ਪੇਸ਼ ਕਰਨ ਨੂੰ ਹੀ ਸਾਹਿਤਕਾਰੀ ਦਾ ਪਹਿਲਾ ਅਤੇ ਆਖਰੀ ਗੁਣ ਮੰਨ ਕੇ ਹੀ ਚਲਦੇ ਹਨ। ‘ਤੀਜਾ-ਮੋਰਚਾ’ ਵਿੱਚ ਸਿਆਸਤਦਾਨਾਂ ਦੀਆਂ ਪਲਟੀਆਂ ਅਤੇ ਆਪਣੇ ਮੁਫ਼ਾਦਾਂ ਨੂੰ ਹੀ ਮੁੱਖ ਰੱਖਣ ਦੀਆਂ ਪ੍ਰਵਿਰਤੀਆਂ ਦਾ ਪਰਦਾਫ਼ਾਸ ਕਰਦਾ ਹੈ।

ਪੰਜਾਬੀ ਸੂਬੇ ਦੇ ਸੰਘਰਸ਼ ਨੂੰ ਨੇੜਿਉਂ ਤੱਕਦਾ ਹੋਇਆ ਉਹ ਸਾਨੂੰ ਜਾਣੂ ਕਰਵਾਉਂਦਾ ਹੈ ਕਿ ਇਸ ਸੰਬੰਧ ਵਿੱਚ ਜੇਲ੍ਹ ਜਾਣ ਵਾਲੀ ਜਨਤਾ ਦੇ 95 ਫੀਸਦੀ ਤੋਂ ਵੀ ਵਧੀਕ ਲੋਕ, ਪੰਜਾਬੀ ਸੂਬੇ ਦੇ ਸੰਕਲਪ ਤੱਕ ਤੋਂ ਵੀ ਅਣਜਾਣ ਸਨ, ਬਲਕਿ ਇਸ ਮੋਰਚੇ ਦੇ ਸੂਤਰ-ਧਾਰ ਸੰਤ ਫਤਿਹ ਸਿੰਘ ਵਰਗੇ ਵੀ ਇਸ ਦੀ ਅਸਲੀਅਤ ਤੋਂ ਬਿਲਕੁਲ ਕੋਰੇ ਹੀ ਸਨ। ਕਿਵੇਂ ਹੁਕਮ ਸਿੰਘ ਵਰਗੇ ਸਿਆਸਤਦਾਨ (ਤਤਕਾਲੀ ਸਪੀਕਰ ਲੋਕ ਸਭਾ) ਉਸ ਨੂੰ ਭਰਮਾ ਕੇ ਵਰਤ ਤੋੜਨ ਲਈ ਰਾਜੀ ਕਰ ਲੈਂਦੇ ਹਨ ਅਤੇ ਫਿਰ ਰੌਲਾ ਪੈਣ 'ਤੇ ਪਤਾ ਹੀ ਨਾ ਲੱਗਣ ਦੇਣਾ ਕਦੋਂ ਹੈਲੀਕਾਪਟਰ ਤੇ ਚੜ੍ਹ ਕੇ ਦਿੱਲੀ ਪਹੁੰਚ ਜਾਂਦੇ ਹਨ। ਅਤੇ ਜਦੋਂ ਤੱਕ ਆਮ ਜਨਤਾ ਨੂੰ ਪਤਾ ਲੱਗਦਾ ਹੈ ‘ਪੰਜਾਬ’ ਦੇ ਪਰ (ਖੰਭ) ਪੂਰੀ ਤਰ੍ਹਾਂ ਕੁਤਰੇ ਜਾ ਚੁੱਕੇ ਹੁੰਦੇ ਹਨ। ਆਪਣੀ ਗੱਲ ਦੀ ਪੁਸ਼ਟੀ ਵਜੋਂ ਉਹ ਇਹ ‘ਠੋਸ’ ਦਲੀਲ ਵੀ ਦਿੰਦਾ ਹੈ ਕਿ ਜੇ ਅਜਿਹਾ ਨਾ ਹੁੰਦਾ ਤਾਂ ਪੰਜਾਬ ਦਾ ਹਾਲ ਐਨਾ ਮਾੜਾ ਨਾ ਹੁੰਦਾ ਜਿੰਨਾ ਅੱਜ ਹੈ।ਉਹ ਇਸ ਦੇ ਪ੍ਰਤੀ ਸੁਚੇਤ

ਸੁੱਧ ਵੈਸ਼ਨੂੰ ਢਾਬਾ/8