ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਵਧੀਆਂ ਸਬੂਤ ਪੇਸ਼ ਕਰ ਸਕਦੇ ਹੋ। ਜਨਾਬ ਹੋਣੀ ਹੁਣ ਇਸ ਛੁਰੀ ਦੀ ਕੀਮਤ ਵੀ ਜਾਨਣਾ ਚਾਹੁਣਗੇ। ਕੀਮਤ ਵੱਲੋਂ ਘਬਰਾਉਣ ਦੀ ਕੋਈ ਲੋੜ ਨਹੀਂ। ਕੋਈ ਪੰਦਰਾਂ, ਵੀਹ ਪੱਚੀ ਨਹੀਂ ਮੰਗੇ। ਇਸ ਛੁਰੀ ਨੂੰ ਹਰ ਘਰ ਦੀ ਰਸੋਈ ਤੱਕ ਪਹੁੰਚਾਉਣ ਲਈ ਕੀਮਤ ਰੱਖੀ ਗਈ ਕੇਵਲ ਦਸ ਰੁਪਏ ਦਸ ਰੁਪਏ। ਹਾਂ ਜਨਾਬ ਦਸ ਰੁਪਏ ਬਣਵਾਈ ਦਾ ਮੁੱਲ ਵੀ ਨਹੀਂ ਪੈਂਦਾ। ਹਾਂ ਇਸ ਛੁਰੀ ਨੂੰ ਖਰੀਦਣ ਵਾਸਤੇ ਸਾਡੀ ਕੰਪਨੀ ਨੇ ਦੋ ਚਮਚ ਇੱਕ ਛੋਟਾ ਗਿਲਾਸ ਇਨਾਮ ਵਜੋਂ ਮੁਫ਼ਤ ਦੇਣ ਦਾ ਐਲਾਨ ਵੀ ਕੀਤਾ ਹੈ। ਸੋ ਜਨਾਬ ਦਸ ਰੁਪਏ ਵਿੱਚ ਇਕ ਚਾਕੂ ਛੁਰੀ, ਦੋ ਚਮਚ ਅਤੇ ਗਿਲਾਸ।

ਇਸ ਤੋਂ ਇਲਾਵਾ ਸਾਡੇ ਪਾਸ ਛੋਟੇ-ਵੱਡੇ ਪੰਜ ਪੇਚਕਸਾਂ ਦਾ ਸੈੱਟ ਹੈ। ਪੇਚਕਸ ਜੋ ਹਰ ਘਰ ਵਿੱਚ ਕੰਮ ਆਉਣ ਵਾਲੀ ਚੀਜ਼ ਹੈ। ਇਸ ਨਾਲ ਤੁਸੀਂ ਟੀ.ਵੀ. ਰੇਡੀਓ, ਟੈੱਕ, ਟੇਪ ਰਿਕਾਰਡ, ਸਿਲਾਈ ਮਸ਼ੀਨ ਆਦਿ ਕੁਝ ਵੀ ਖੋਲ ਜਾਂ ਕਸ ਸਕਦੇ ਹੋ। ਬਾਈਚਾਂਸ ਘਰ ਵਾਲੀ ਦੀ ਥਾਪਾ ਸਰਵਿਸ ਨਾਲ ਤੁਹਾਡੀ ਪੈਂਟ ਦੀ ਹੁੱਕ ਚਿਪਕ ਕੇ ਪੈਂਟ ਨਾਲ ਹੀ ਪੈਸ ਹੋ ਗਈ ਹੋਵੇ, ਤੁਸੀਂ ਦਫਤਰ ਵਾਸਤੇ ਬਿਲਕੁਲ ਤਿਆਰ ਖੜ੍ਹੇ ਹੋ ਪੰਤੁ ਪੈਂਟ ਦੀ ਹੁੱਕ ਕਿਧਰੇ ਨਹੀਂ ਅੜ ਰਹੀ। ਉਹ ਤਾਂ ਪੈਂਟ ਦੇ ਨਾਲ ਹੀ ਪੈਸ ਹੈ, ਸੋ ਅਜਿਹੇ ਸਮੇਂ ਐਮਰਜੈਂਸੀ ਸਮੇਂ ਜਿਹੜਾ ਕੰਮ ਇੱਕ ਪੇਚਕਸ ਦੇ ਸਕਦਾ ਹੈ ਦੁਨੀਆ ਦਾ ਕੋਈ ਔਜ਼ਾਰ ਨਹੀਂ ਦੇ ਸਕਦਾ। ਪੇਚਕਸ ਦੇ ਸਿੱਧੇ ਅਤੇ ਅਸਿੱਧੇ ਦੋਨੋਂ ਪ੍ਰਕਾਰ ਦੇ ਫਾਇਦੇ ਹਨ। ਸੋ ਪੰਜ ਪੇਚਕਸ, ਕੀਮਤ ਸਿਰਫ ਦਸ ਰੁਪਏ। ਪੂਰਾ ਸੈੱਟ ਲੈਣ ਵਾਲੇ ਨੂੰ ਇੱਕ ਨੇਕਟਰ ਤੇ ਇੱਕ ਚਾਬੀ ਦਾ ਛੱਲਾ ਮੁਫ਼ਤ। ਪੰਜ ਬਾਲਪੈਨਾਂ ਦੀ ਕੀਮਤ ਕੰਵਲ ਦਸ ਰੁਪਏ ਨਾਲ ਇੱਕ ਪੈਂਸਲ, ਨੋਟ ਬੁੱਕ, ਰਬੜ ਅਤੇ ਸ਼ਾਰਪਨਰ ਫਰੀ, ਜਾਣੀ ਮੁਫ਼ਤ। ਸੌ ਬਟਣਾਂ ਦਾ ਪੈਕਟ ਜਿਸ ਵਿੱਚ ਨਾਈਲਨ, ਥਰੈਡ, ਦੋ ਰੀਲਾਂ ਤੇ ਦੋ ਫਿਰਕੀਆਂ, ਕੀਮਤ ਕੇਲਵ ਦਸ ਰੁਪਏ, ਨਾਲ ਇੱਕ ਮਸ਼ੀਨੀ ਸੁਈਆਂ ਦਾ ਪੈਕੇਟ, ਇੱਕ ਪੇਚਕਸ ਤੇ ਇਕ ਤੇਲ ਵਾਲੀ ਕੁੱਪੀ ਮੁਫ਼ਤ। ਸੋ ਜਨਾਬ! ਇਸ ਖਚਾਖਚ ਭਰੇ ਬਾਜ਼ਾਰ ਵਿੱਚ ਕੀ ਕੁਝ ਮੁਫ਼ਤ ਨਹੀਂ ਮਿਲਦਾ। ਗੱਲ ਇੱਥੇ ਹੀ ਨਹੀਂ ਮੁੱਕਦੀ ਗੱਲ ਤਾਂ ਸਗੋਂ ਇਹ ਬਣਦੀ ਹੈ ਕਿ ਜਿਹੜਾ ਖਾਵੇ, ਉਹ ਵੀ ਪਛਤਾਵੇ ਜਿਹੜਾ ਨਾ ਖਾਵੇ, ਉਹ ਵੀ ਪਛਤਾਵੇ। ਅਸੀਂ ਵੀ ਇੱਕ ਵਾਰ ਮੁਸੱਮੀ ਵਿੱਚੋਂ ਜੂਸ ਕੱਢਣ ਵਾਲੀ ਮਸ਼ੀਨ ਦਸ ਰੁਪਏ ਵਿੱਚ ਲਿਆਏ ਸਾਂ, ਨਾਲ ਕੁਝ ਤੋਹਫ਼ੇ ਮੁਫ਼ਤ ਵੀ ਹੋਣਗੇ ਖੈਰ ਹੁਣ ਯਾਦ ਨਹੀਂ। ਸੋ ਪਹਿਲਾਂ ਤਾਂ ਹਫ਼ਤਾਂ ਕੁ ਭਰ ਅਸੀਂ ਸੰਤਰਾਂ ਜਾਂ ਮੁਸੱਮੀ ਆਦਿ ਦਾ ਪ੍ਰਬੰਧ ਹੀ ਨਾ ਕਰ ਸਕੇ। ਜਦੋਂ ਤੱਕ ਅਸੀਂ ਇਨ੍ਹਾਂ ਵਸਤਾਂ ਦੇ ਪ੍ਰਬੰਧ ਕਰ ਸਕੇ, ਉਦੋਂ ਤੱਕ ਖ਼ਬਰੇ ਤਾਂ ਸਾਨੂੰ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਮਸ਼ੀਨ ਨਹੀਂ ਚਲਾਉਣੀ ਆਈ ਜਾਂ ਫਿਰ ਕੁਝ ਮਸ਼ੀਨ ਵਿੱਚ ਹੀ ਨੁਕਸ ਹੋ ਸਕਦਾ ਹੈ। ਅਸੀਂ ਤਾਂ ਵਾਹ ਜਹਾਨ ਦੀ ਲਾ ਥਕੇ। ਸਾਨੂੰ ਤਾਂ ਨਾ ਮੁਸੱਮੀ ਨਾ ਸੰਤਰੇ ਆਦਿ ਵਿੱਚੋਂ ਇੱਕ ਬੂੰਦ ਵੀ ਜੂਸ ਦੀ

ਸੁੱਧ ਵੈਸ਼ਨੂੰ ਢਾਬਾ/83