ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਚਾਇਤ ਇਲੈਕਸ਼ਨ ਨੂੰ ਇਸ ਸੰਬੰਧ 'ਚ ਸਭ ਤੋਂ ਵਧੀਆ ਗਿਣਿਆ ਜਾਂਦਾ ਹੈ ਕਿਉਂਕਿ ਇਲੈਕਸ਼ਨ ਅਮਲੇ ਦਾ ਵਾਹ ਸਿੱਧਾ ਸੰਬੰਧਤ ਪਾਰਟੀਆਂ ਨਾਲ ਹੁੰਦਾ ਹੈ। ਜਦੋਂਕਿ ਅਸੈਂਬਲੀ ਜਾਂ ਪਾਰਲੀਮੈਂਟ ਚੋਣਾਂ ’ਚ ਸੰਬੰਧਤ ਪਾਰਟੀਆਂ ਦੇ ਕਾਰਕੁਨਾਂ ਦੀ ਕਾਰਗੁਜਾਰੀ ਤੇ ਨਿਰਭਰ ਕਰਦੀਆਂ ਹਨ, ਕਿਉਂਕਿ ਪੰਚਾਇਤੀ ਚੋਣਾਂ ਨੈਕ ਟੂ ਨੈਕ ਫਾਈਟ ਹੁੰਦੀਆਂ ਹਨ। ਇਸ ਲਈ ਚੋਣ ਅਮਲੇ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਂਦੀ ਹੈ। ਬਾਦਲ ਸਰਕਾਰ ਦੀ ਪੰਚਾਇਤਾਂ ਦੀ ਚੋਣ ਸੰਬੰਧੀ ਨਵੀਂ ਸੋਧ ਨੇ ਬਹੁਤੇ ਇਲੈਕਸ਼ਨ ਅਮਲੇ ਨੂੰ ਨਿਰਾਸ਼ ਹੀ ਕੀਤਾ ਹੈ ਕਿਉਂਕਿ ਕਈ ਵਾਰ ਉਨ੍ਹਾਂ ਨਾਲ ਸੰਬੰਧਤ ਉਮੀਦਵਾਰ, ਔਰਤ ਜਾਂ ਰਿਜਰਵ ਕੋਟੇ ਨਾਲ ਸਬੰਧਤ ਹੁੰਦਾ ਹੈ। ਰਿਜਰਵ ਕੋਟੇ ਜਾਂ ਔਰਤ ਉਮੀਦਵਾਰਾਂ ਦਾ ਖਰਚ ਤਾਂ ਭਾਵੇਂ ਉਨ੍ਹਾਂ ਦੀ ਪਿੱਠ ਪਿੱਛੇ ਖੜੀ ਧਿਰ ਨੇ ਹੀ ਕਰਨਾ ਹੁੰਦਾ ਹੈ ਪ੍ਰੰਤੂ ਅਜਿਹੇ ਕੇਸਾਂ 'ਚ ਇਲੈਕਸ਼ਨ ਅਮਲਾ ਹੋਰ ਕਈ ਸਹੂਲਤਾਂ ਤੋਂ ਵਾਂਝਾ ਰਹਿ ਜਾਂਦਾ ਹੈ। ਜੇਕਰ ਸੰਬੰਧਤ ਧਿਰ ਵੀ ਨਿਸ਼-ਕ੍ਰਿਆ ਹੋ ਜਾਵੇ ਤਾਂ ਚੋਣ ਅਮਲਾ ਬੈਠਾ ਮੈਜੋਰਾਂ ਦੀ ਮਾਂ ਵਾਂਗੂ ਝਾਕਣ ਲਈ ਮਜਬੂਰ ਹੋ ਜਾਂਦਾ ਹੈ।

{{center|ਮੇਰੇ ਇੱਕ ਸਾਥੀ ਪੀਜਾਈਡਿੰਗ ਅਫ਼ਸਰ ਨਾਲ ਇੱਕ ਵਾਰ ਅਜਿਹਾ ਹੀ ਹੋਇਆ। ਦੋ ਇਲੈਕਸ਼ਨ ਰਿਹਰਸਲਾਂ ਹੋ ਚੁੱਕੀਆਂ ਸਨ। ਤੀਸਰੀ ਰਿਹਰਸਲ ’ਤੇ ਇਲੈਕਸ਼ਨ ਦਾ ਸਾਮਾਨ ਲੈ ਕੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣ ਲਈ ਪਾਰਟੀਆਂ ਮੋਗੇ ਇੱਕਠੀਆਂ ਹੋ ਚੁੱਕੀਆਂ ਸਨ। ਆਪੋ-ਆਪਣੇ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਜੋ ਰਿਜ਼ਰਵ ਜਾਂ ਔਰਤ ਕੋਟੇ ਨਾਲ ਸੰਬੰਧਤ ਸਨ, ਉਨ੍ਹਾਂ ਦੇ ਮੂੰਹ 'ਤੇ ਨਿਰਾਸ਼ਾ ਦੀ ਝਲਕ ਸਪਸ਼ਟ ਦੇਖੀ ਜਾ ਸਕਦੀ ਸੀ ਪੰਤੁ ਮੇਰਾ ਪ੍ਰੀਜਾਈਡਿੰਗ ਅਫ਼ਸਰ ਦੇਸਤ ਸ਼ਾਇਦ ਖੁਸ਼ਕਿਸਮਤ ਸੀ, ਭਾਵੇਂ ਉਸ ਦਾ ਉਮੀਦਵਾਰ ਰਿਜਰਵ ਕੋਟੇ ਨਾਲ ਸੰਬੰਧਤ ਸੀ, ਪੰਤੁ ਸਾਨੂੰ ਉਸਦੀ ਕਿਸਮਤ ਤੇ ਬੜਾ ਰਸ਼ਕ ਹੋਇਆ, ਜਦੋਂਕਿ ਉਸਦੇ ਉਮੀਦਵਾਰ ਦੇ ਕਾਰਕੁੰਨ, ਪਿੰਡ ਦਾ ਇੱਕ ਸਾਬਕਾ ਸਰਪੰਚ ਜਿਸ ਵੱਲੋਂ ਉਹ ਉਮੀਦਵਾਰ ਖੜ੍ਹਾ ਕੀਤਾ ਗਿਆ ਸੀ। ਅਤੇ ਸੰਬੰਧਤ ਉਮੀਦਵਾਰ, ਪਤਾ ਕਰਦੇ ਕਰਾਉਂਦੇ ਮੇਰੇ ਦੋਸਤ ਪੀਜਾਈਡਿੰਗ ਅਫ਼ਸਰ ਕੋਲ ਪੁੱਜ ਗਏ ਅਤੇ ਆਪਣੀ ਜਾਣ ਪਛਾਣ ਦਿੱਤੀ। ਉਨ੍ਹਾਂ ਦੇ ਅਗਾਊਂ ਆਉਣ ਦਾ ਮਤਲਬ ਤਾਂ ਉਸ ਵੇਲੇ ਸਪਸ਼ਟ ਹੀ ਹੁੰਦਾ ਹੈ। ਯਾਨੀ ਕਿ ਵਧੀਆ ਆਓ-ਭਗਤ ਦੀ ਨਿਸ਼ਾਨੀ। ਉਨਾਂ ਨੇ ਕੁਝ ਗਿੱਟਮਿੱਟ ਕੀਤੀ ਅਤੇ ਚਲਦੇ ਬਣੇ। ਅਸੀਂ ਆਪਣੇ ਦੋਸਤ ਨੂੰ ਮੁਬਾਰਕਾਂ ਦਿੱਤੀਆਂ ਕਿ ਉਸ ਨੂੰ ਵਧੀਆਂ ਪੋਲਿੰਗ ਪਾਰਟੀ ਮਿਲੀ ਹੈ। ਪੁੱਛਣ 'ਤੇ ਉਸ ਨੇ ਦੱਸਿਆ ਕਿ ਪੁੱਛਦ ਸਨ ਪਾਰਟੀ ਵੈਜੀਟੇਰੀਅਨ ਹੈ ਜਾਂ ਨਾਨ ਵੈਜ। ਮੇਰੇ ਦੋਸਤ ਦੇ ਮੁੱਖ ’ਤੇ ਵੀ ਰੌਣਕ ਦੇਖੀ ਜਾ ਸਕਦੀ ਸੀ। ਸੋ ਪਾਰਟੀ ਬੜੀ ਚਾਈਂ ਚਾਈਂ ਆਪਣੇ ਪੋਲਿੰਗ ਸਟੇਸ਼ਨ ’ਤੇ ਪੁੱਜੀ ਕਿ ਅੱਗੇ ਲਹਿਰਾਂ-ਬਹਿਰਾਂ ਹੋਣਗੀਆਂ ਪ੍ਰੰਤੁ ਉਥੇ ਨਕਸ਼ਾ

ਸੁੱਧ ਵੈਸ਼ਨੂੰ ਢਾਬਾ/86