ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੂਨ ਦੇ ਮਹੀਨੇ 'ਚ ਵਿੱਛਣ ਲਈ ਬਿਸਤਰਿਆਂ ਚ ਰਜਾਈ, ਗਦੇਲੇ ਅਤੇ ਤਲਾਈਆਂ ਦੇਖੀਆਂ ਜਾ ਸਕਦੀਆਂ ਸਨ। ਇੱਕ ਪਾਰਟੀ ਜਰਨੇਟਰ ਲੈ ਆਈ ਪ੍ਰੰਤੂ ਤੇਲ ਦੂਜੀ ਪਾਰਟੀ ਨੇ ਪਾਉਣਾ ਸੀ। ਸੋ ਜਰਨੇਟਰ ਜਿੰਨੀ ਦੇਰ ਉਸ ਵਿਚਲੇ ਤੇਲ ਨਾਲ ਚੱਲਿਆ, ਸੋ ਚੱਲਿਆ ਤੇ ਅੰਤ ਖੜ੍ਹ ਗਿਆ। ਉਦੋਂ ਤੱਕ ਸਾਰੇ ਟੈਟ ਹੋ ਚੁੱਕੇ ਸਨ। ਜਨਰੇਟਰ ਜੀ ਮਹਾਰਾਜ ਐਸੇ ਖਾਮੋਸ਼ ਹੋਏ ਕਿ ਫੇਰ ਸਾਰੀ ਰਾਤ ਨਹੀਂ ਬੋਲੇ। ਉਧਰ ਅਸੀਂ ਗਦੈਲਿਆਂ 'ਤੇ ਪਏ ਪਾਸੇ ਮਾਰੀ ਜਾਈਏ। ਦੋ ਮਿੰਟ ਜਿਹੜੇ ਪਾਸੇ ਪੈਣਾ ਗਦੈਲੇ ਨੇ ਤਪ ਜਾਣਾ। ਅੰਤ ਨੂੰ ਗਦੈਲਾ ਜੀ ਮਹਾਰਾਜ ਕੀਤਾ ਗੋਲ। ਰੜੇ ਮੰਜਿਆਂ ਉੱਪਰ ਆਪਣੀਆਂ ਪੱਗਾਂ ਤਾਣੀਆਂ ਅਤੇ ਰਾਤ ਬਤੀਤ ਕੀਤੀ।

ਮੈਂ ਉਪਰ ਵੀ ਜ਼ਿਕਰ ਕੀਤੈ ਬਈ ਚੋਣ ਡਿਉਟੀ ਦਾ ਇੱਕ ਇਹ ਵੀ ਫਾਇਦਾ ਹੈ ਕਿ ਨਵੇਂ-ਨਵੇਂ ਆਦਮੀਆਂ ਨਾਲ ਵਾਹ ਪੈਂਦਾ ਹੈ। ਇੱਥੇ ਵੀ ਇੱਕ ਘੱਟ ਸਖਸ਼ੀਅਤ ਨਾਲ ਵਾਹ ਪੈ ਗਿਆ, ਉਹ ਦੁਸਰੀ ਪਾਰਟੀ ਦਾ ਪ੍ਰੀਜਾਈਡਿੰਗ ਪਾਰਟੀ ਦਾ ਅਫਸਰ ਅਸੀਂ ਦੁਸਰੇ ਪਾਸੇ ਪਹਿਲੋਂ ਤਾਂ ਜੀਉਸ ਨੇ ਪੀਜਾਈਡਿੰਗ ਅਫਸਰ ਦੀਆਂ ਤਾਕਤਾਂ ਬਾਰੇ ਚਾਨਣਾ ਪਾਇਆ ਕਿ ਇਸ ਵੇਲੇ ਪ੍ਰੀਜਾਈਡਿੰਗ ਅਫਸਰ ਕੋਲ ਡਿਸਟਿਕ ਮੈਜਿਸਟਰੇਟ ਦੀਆਂ ਪਾਵਰਾਂ ਹੁੰਦੀਆਂ ਹਨ। ਫੇਰ ਜੀ ਉਹ ਆਪਣੇ ਪੁਰਾਣੇ ਚੋਣਾਂ ਦੇ ਤਜ਼ਰਬੇ ਦੇ ਅਧਾਰ 'ਤੇ ਦੱਸਣ ਲੱਗਾ ਜੀ ਇਹ ਕਾਗਜ਼ ਪਹਿਲਾਂ ਤਿਆਰ ਕਰ ਲੈਨੇਂ, ਮੈਂ ਫਲਾਣੇ ਕਾਗਜ਼ ਇਸ ਢੰਗ ਨਾਲ ਰੱਖਦਾ ਹੁੰਦਾ ਹਾਂ, ਮੈਂ ਜੀ ਸਟੈਚਅਗੇ ਲਿਫਾਫਿਆਂ ਨਾਲ ਇੰਜ ਕਰਦਾ ਹਾਂ, ਉਂਝ ਕਰਦਾ ਹਾਂ। ਨਾਲ ਦੀ ਨਾਲ ਉਹ ਸਾਨੂੰ ਵੀ ਹਦਾਇਤਾਂ ਦੇਈ ਜਾਵੇ। ਇੱਓਂ ਨਹੀਂ ਕਰਨ, ਜਿਉਂ ਨਹੀਂ ਕਰਨਾ।ਉਸ ਦੀਆਂ ਫੜਫੁਲੀਆਂ ਬਾਰੇ ਤਾਂ ਵੇਸੋ ਅਸੀਂ ਮੋਗਿਓਂ ਟਰੱਕ ਤੇ ਚੜਣ ਲੱਗਿਆ ਨੇ ਹੀ ਤਾੜ ਲਿਆ ਸੀ। ਕਹਿ ਰਿਹਾ ਸੀ ਟਰੱਕ 'ਚ ਟਰੱਕ ਡਰਾਈਵਰ ਵਾਲੇ ਕੈਬਿਨ 'ਚ ਕੇਵਲ ਪੀਜਾਈਡਿੰਗ ਅਫਸਰ ਹੀ ਬੈਠਣਗੇ। ਬਾਕੀ ਲਾਗੜ ਦੋਗੜ ਸਭ ਪਿਛੇ| ਸੀ ਤਾਂ ਭਾਵੇਂ ਅਸੀਂ ਵੀ ਪੀਜਾਈਡਿੰਗ ਅਫਸਰ, ਅਸੀਂ ਤਾਂ ਪਹਿਲਾਂ ਹੀ ਟਰੱਕ ਦੇ ਟੂਲ 'ਤੇ ਜਾ ਚੜੇ। ਭਲਿਆ ਮਾਨਸਾ, ਜਨ ਦਾ ਮਹੀਨਾ ਹੈ। ਟਰੱਕ ਡਰਾਈਵਰ ਵਾਲੇ ਕੈਬਿਨ 'ਚੋਂ ਸੇਕ ਮਾਰਦਾ ਹੈ ਤੇ ਡੀਜ਼ਲ ਦੀ ਗੰਧ ਚਦੀ ਹੈ। ਤੂੰ ਸਾਡਾ ਰੱਖ ਆਪਣੇ ਸਟੇਟਸ ਨੂੰ ਅਸੀਂ ਤਾਂ ਚੱਲੇ ਹਾਂ ਉੱਪਰ।ਸੋ ਜੀਟੀ ਰੋਡ ਤੇ ਮਲ ਕੁ ਚੱਲ ਕੇ ਟਰੱਕ ਖੜ ਗਿਆ। ਉਸ ਦਾ ਮੂੰਹ ਵੀ ਸੂਰਜ ਵੱਲ। ਕੋਈ ਗਲਤ ਪਾਰਟੀ ਕਿਸੇ ਗਲਤ ਟਰੱਕ ਤੇ ਚੜ ਗਈ ਸੀ। ਇੱਕ ਪਾਰਟੀ ਦਾ ਕੁਝ ਬਹੁ ਪਤਾ ਨਹੀਂ ਸੀ ਲੱਗਦਾ। ਸਾਰੇ ਟਰੱਕ ਰੋਕਣੇ ਪਏ। ਅੱਧ ਘੰਟੇ ਤੋਂ ਵੱਧ ਸਮਾ ਲੱਗ ਗਿਆ। ਅਸੀਂ ਟੁਲ ’ਤੇ ਉਤਲੀ ਹਵਾ ਚ ਅਰਾਮ ਕੀਤਾ।

ਪੰਦਰਾਂ-ਵੀਹਾਂ ਮਿੰਟਾਂ ਪਿਛੋਂ ਉਹ ਪੀਜਾਈਡਿੰਗ ਅਫਸਰ ਵੀ ਆਪਣੇ ਸਟੇਟਸ ਦੇ ਉਲਟ ਆਪਣੇ ਕੈਬਿਨ 'ਚੋਂ ਬਾਹਰ ਨਿਕਲਣ ਲਈ ਮਜ਼ਬੂਰ

ਸੁੱਧ ਵੈਸ਼ਨੂੰ ਢਾਬਾ/88