ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ ਹੈ ਕਿ ਅਸੀਂ ਆਪਣੀਆਂ ਗਲਤੀਆਂ ਦੁਆਰਾ ਸਿੱਖ ਸਲਤਨਤ (ਮਹਾਰਾਜਾ ਰਣਜੀਤ ਸਿੰਘ ਵੇਲੇ ਤੋਂ) ਨੂੰ ਪੰਜਾਬ ਜਿਸ ਵਿੱਚ ਕਦੇ ‘ਸਪਤ ਸਿੰਧੁ’ ਦੇਖਿਆ ਜਾ ਸਕਦਾ ਸੀ। ਫਿਰ ਅਣਵੰਡਿਆ ਚੜ੍ਹਦਾ ਤੇ ਲਹਿੰਦਾ ਪੰਜਾਬ, ਫਿਰ ਮਹਾਂ ਪੰਜਾਬ (ਮਾਸਟਰ ਤਾਰਾ ਸਿੰਘ ਵਾਲਾ ਬਣਾ ਕੇ ਇੱਕ ‘ਲੰਗੜਾ ਪੰਜਾਬੀ ਸੂਬਾ’ ਲੈ ਕੇ ਸਿਰਫ ਆਪਣੀ ਹਾਉਮੈ ਨੂੰ ਪੱਠੇ ਹੀ ਪਾਏ ਹਨ। ਪ੍ਰਾਪਤੀ ਬਹੁਤ ਘੱਟ ਅਤੇ ਨੁਕਸਾਨ ਵਧੇਰੇ ਹੈ।

'ਨੈਤਿਕਤਾ ਦੇ ਅਧਾਰ 'ਤੇ' ਦੇ ਪ੍ਰਸੰਗ ਵਿੱਚ ਲਾਲ ਬਹਾਦਰ ਸ਼ਾਸਤਰੀ ਦੁਆਰਾ ਰੇਲ ਮੰਤਰੀ ਹੁੰਦੇ ਹੋਏ ਇੱਕ ਰੇਲ ਐਕਸੀਡੈਂਟ ਹੋਣ 'ਤੇ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇਣ ਵਾਲੀ ਗੱਲ ਵੀ ਕਿਵੇਂ ਅੱਜ ਦੇ ਸਿਆਸਤਦਾਨਾਂ ਨੂੰ ਸੁਖਾਵੀਂ ਨਹੀਂ ਬੈਠਦੀ। ਉਹਨਾਂ ਅਨੁਸਾਰ ਤਾਂ ਸ਼ਾਸਤਰੀ ਜੀ ਆਉਣ ਵਾਲੇ ਰੇਲ ਮੰਤਰੀਆਂ ਲਈ ਕੰਡੇ ਹੀ ਬੀਜ ਗਏ ਹਨ ਕਿਉਂਕਿ ਹੁਣ ਤਾਂ ਹਰ ਰੋਜ਼ ਰੇਲਵੇ-ਐਕਸੀਡੈਂਟ ਹੁੰਦੇ ਰਹਿੰਦੇ ਹਨ। ਰੇਲ ਮੰਤਰੀ ਤਾਂ ਫਿਰ ਨਿੱਤ ਅਸਤੀਫਾ ਦੇਣ ਤੇ ਹੀ ਰਹੇ। ਰੇਲ ਵਿਭਾਗ ਦੀਆਂ ਹੋਰ ਅਨੇਕਾਂ ਖਾਮੀਆਂ ਵੱਲ ਸਾਡਾ ਧਿਆਨ ਦੁਆਉਂਦਾ ਹੋਇਆ ਪ੍ਰਸ਼ੋਤਮ ਐਕਸਪ੍ਰੈਸ ਵਰਗੀ ਵਕਾਰੀ ਗੱਡੀ ਦਾ ਰੇਲਵੇ ਸਟੇਸ਼ਨ ਤੇ ਖੜੀ ਇੱਕ ਮਾਲ-ਗੱਡੀ ਦੇ ਉੱਤੇ ਚੜ ਜਾਣ ਦੀ ਅਜੀਬ ਘਟਨਾ ਨੂੰ ਸਾਡੇ ਚੇਤਿਆਂ ਵਿੱਚ ਦੁਬਾਰਾ ਉਘੇੜ ਦਿੰਦਾ ਹੈ। ਰਾਜ ਨਰਾਇਣ ਵਰਗੇ ਅਜੀਬੋ-ਗਰੀਬ ਰੇਲ ਮੰਤਰੀਆਂ ਦੇ ਅਜੀਬੋ-ਗਰੀਬ ਕਾਰਨਾਮਿਆਂ ਦੁਆਰਾ ਜਿੱਥੇ ਵਿਸ਼ੇ ਨੂੰ ਬੇਹੱਦ ਰੌਚਿਕ ਬਣਾ ਦਿੰਦਾ ਹੈ, ਉੱਥੇ ਸਿਆਸਤਦਾਨਾਂ ਦੀ ਨੈਤਿਕਤਾ ਦੇ ਬਖ਼ੀਏ ਵੀ ਉਧੇੜ ਸੁੱਟਦਾ ਹੈ।

ਅਸਲ ਵਿੱਚ ਉਸ ਨੇ ਜਿਸ ਵੀ ਵਿਸ਼ੇ ਨੂੰ ਹੱਥ ਪਾਇਆ ਹੈ ਉਸਨੂੰ ਬੜੀ ਚਾਬਕ-ਦਸਤੀ ਨਾਲ ਨਿਭਾਇਆ ਹੈ। ਰੌਚਿਕਤਾ ਦੇ ਨਾਲ ਨਾਲ ਉਸਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਕੰਦੁ ਖੇੜਾ ਰਾਇਸ਼ੁਮਾਰੀ ਕੇਸ ਵਿੱਚ ਤਤਕਾਲੀਨ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੁਆਰਾ ਨਿਭਾਏ ਰੋਲ ਨੂੰ ਉਸ ਦੇ ਸਮੁੱਚੇ ਅਤੇ ਲੰਬੇ ਸਿਆਸੀ ਜੀਵਨ ਦਾ ਇੱਕੋ ਇੱਕ ਬਹੁਮੁੱਲਾ ‘ਪਲੱਸਪੁਆਂਇੰਟ’ ਵੱਲ ਸਾਡਾ ਧਿਆਨ ਦੁਆਉਂਦਾ ਹੈ। ਵਿਅੰਗ ਦੇ ਮਾਧਿਅਮ ਰਾਹੀਂ ਇੱਕ ਵਿਸ਼ੇਸ਼ ਪਰ ਅਣਗੌਲੀ ਇਤਿਹਾਸਕ ਈਵੈਂਟ ਨੂੰ ਫ਼ਲੈਸ ਕਰ ਦੇਣਾ ਕਿਸੇ ਕਿਸ਼ਮੇ ਤੋਂ ਘੱਟ ਨਹੀਂ ਆਖਿਆ ਜਾ ਸਕਦਾ। ਇਸ ਤੋਂ ਇਲਾਵਾ ਉਹ ‘ਸਫ਼ਰੀ ਥੈਲਾ’, ‘ਗੁੱਡ ਬੁੱਕਸ’, ‘ਬਾਪੂ ਮੈਂ ਨਹੀਂ ਪੀ.ਏ. ਬਣਨਾ’ ਅਤੇ ‘ਇਲੈਕਸ਼ਨ ਡਿਉਟੀ’ ਵਰਗੀਆਂ ਦਮਦਾਰ ਰਚਨਾਵਾਂ ਦੁਆਰਾ ਆਪਣੀ ਵਿਅੰਗਾਤਮਕ ਪ੍ਰਤਿਭਾ ਦਾ ਲੋਹਾ ਮਨਵਾਉਂਦਾ ਵੀ ਪ੍ਰਤੀਤ ਹੋ ਰਿਹਾ ਹੈ। ਦਾਸਤਾਨੇ-ਦਾਰੁ ਆਪਣੇ ਆਪ ਵਿੱਚ ਇੱਕ ਰੌਚਿਕ ਕਿੱਸਾ ਹੈ। ਉਸ ਦੀਆਂ ਰਚਨਾਵਾਂ ਵਿੱਚੋਂ ਵਿਦਵਤਾ ਅਤੇ ਬਹੁਪੱਖੀ ਗਿਆਨ ਦੀ ਝਲਕ ਭਲੀਭਾਂਤ ਦੇਖੀ ਜਾ ਸਕਦੀ ਹੈ। ਇਹ ਕਾਰਣ ਹੈ ਕਿ ਕਈ ਵਾਰ ਉਸਦੀਆਂ ਵਿਅੰਗ-ਟਿੱਪਣੀਆਂ ਸਾਧਾਰਣ

ਸੁੱਧ ਵੈਸ਼ਨੂੰ ਢਾਬਾ/9