ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੇ ਹੋਏ ਮੂੰਹ ਗਿਲਾਸ ਨੂੰ ਲਾਇਆ ਤੇ ਖਾਲੀ ਕਰਕੇ ਮੇਜ 'ਤੇ ਰੱਖ ਦਿੱਤਾ। ਦਾਰੁ ਹੁਣ ਤੱਕ ਥੋੜ੍ਹੇ ਹੀ ਰਹਿ ਗਈ। ਅਸੀਂ ਸਾਰਿਆਂ ਨੇ ਫਟਾ ਫਟ ਇੱਕ ਇੱਕ ਲੰਡੂ ਪੈਗ ਹੋਰ ਮਾਰਿਆ ਤੇ ਬੋਤਲ ’ਚ ਥੋੜੀ ਬਾਈ ਵਾਸਤੇ ਛੱਡ ਕੇ ਰੋਟੀਆਂ ਦੇ ਦੁਆਲੇ ਜਾ ਹੋਏ। ਬਾਈ ਵਿਚਾਰਾ ਹੰਸਾ ਸੰਗ ਨਾ ਕਾਗਾਂ ਸੰਗ।

ਇਸ ਘੈਂਟ ਪਰਸਨਲਟੀ ਦੇ ਸਬੰਧ 'ਚ ਸਭ ਤੋਂ ਵਧ ਹੈਰਾਨੀ ਮੈਨੂੰ ਓਦੋਂ ਹੋਈ ਜਦੋਂ ਦੂਜੇ ਦਿਨ ਚੋਣਾਂ ਦਾ ਟਾਈਮ ਖਤਮ ਹੋਣ ’ਤੇ ਪਾਸੇ ਹੋ ਕੇ ਕਹਿਣ ਲੱਗਾ, ਮੈਂ ਸੁਣਿਆ ਕਿ ਇਸ ਪਿੰਡ ਦੀ ਰੌਸ ਹੈ ਕਿ ਜਿੱਤਣ ਵਾਲੀ ਪਾਰਟੀ ਚੋਣ ਅਮਲੇ ਨੂੰ ਦੋ ਹਜ਼ਾਰ ਰੁਪਈਆ ਬਤੌਰ ਇਨਾਮ ਦੇਂਦੀ ਹੈ।

ਸੁਣ ਕੇ ਮੇਰੇ ਕੰਨ ਹੱਸਣ ਲੱਗੇ। "ਬਈ ਪਾਣੀ ਤਾਂ ਇਥੇ ਕਿਸੇ ਪੁੱਛਿਆ ਨਹੀਂ। ਦੋ ਹਜ਼ਾਰ ਤੈਨੂੰ ਕਿਹੜਾ ਦੇ ਦੂ ਸੌਖੇ।" "ਅੱਛਾ!" ਮੈਂ ਦਾਨਾ ਜਿਹਾ ਬਣ ਕੇ ਆਖਿਆ। ਜੇ ਇਹਨਾਂ ਦੀ ਰਵਾਇਤ ਹੈ ਤਾਂ ਤੁਸੀ ਫੜ ਲਿਓ ਫੇਰ। ਆਪਾ ਆਪ ਤਾਂ ਨਹੀਂ ਮੰਗਣੇ।

"ਚਲੋ ਕੋਈ ਗੱਲ ਨਹੀਂ ਉਹ ਤਾਂ ਮੈਂ ਫੜ ਲਵਾਂ ਜਾਂ ਤੁਸੀਂ ਫੜ੍ਹ ਲਵੋ। ਪਰ ਮੈਂ ਸੋਚਦਾ ਹਾਂ ਪੀਜਾਈਡਿੰਗ ਅਫਸਰ ਦਾ ਹਿੱਸਾ ਤਾਂ ਪੋਲਿੰਗ ਅਫਸਰਾਂ ਨਾਲੋਂ ਵੱਧ ਹੀ ਚਾਹੀਦਾ ਹੈ।" ਉਹ ਬੋਲਿਆ, "ਲਾਜਮੀ ਚਾਹੀਦਾ ਹੈ।" ਕਹਿੰਦਾ ਹੋਇਆ, ਮੈਂ ਉਸ ਆਦਮੀ ਦੀ ਅਕਲ ’ਤੇ ਹਸਦਾ ਹੋਇਆ ਆਪਣੇ ਕੰਮ ਆ ਲੱਗਾ। ਜਦੋਂ ਉਹ ਬਾਈ ਰਾਤ ਇੱਕ ਵਜੇ ਆਪਣਾ ਸ਼ਿਸ਼ਪੱਤ ਇੱਕ ਬੱਲਬ ਥੱਲੇ ਖਿਲਾਰੀ ਬੈਠਾ ਸੀ ਮੇਰਾ ਜੀ ਕਰੇ ਮੈਂ ਇਸ ਨੂੰ ਪੁੱਛੀ, ‘ਦੋ ਹਜ਼ਾਰ ਦਾ ਕੀ ਬਣਿਆ ਫਿਰ’।

ਸੁੱਧ ਵੈਸ਼ਨੂੰ ਢਾਬਾ/90