ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕ ਮੀਆਂ, ਅਲੋਚਕ ਮੀਆਂ

ਲੇਖਕਾਂ ਦੀਆਂ ਅਨੇਕ ਕਿਸਮਾਂ ਹਨ। ਲੇਖਕ ਬਨਾਮ ਅਲੋਚਕ ਦੀ ਗੱਲ ਕਰਨ ਤੋਂ ਪਹਿਲਾਂ ਲੇਖਕਾਂ ਦੀਆਂ ਮੋਟੀਆਂ-ਮੋਟੀਆਂ ਕਿਸਮਾਂ ’ਤੇ ਸਰਸਰੀ ਜਿਹੀ ਝਾਤ ਮਾਰ ਲਈ ਜਾਵੇ ਤਾਂ ਤਰਕ-ਅਸੰਗਤ ਨਹੀਂ ਹੋਵੇਗੀ। ਵੱਖੋਂ ਵੱਖ ਵਿਧਾਵਾਂ ਦੇ ਲੇਖਕ ਜਿਵੇਂ ਨਾਵਲਕਾਰ, ਨਾਟਕਕਾਰ, ਕਹਾਣੀਕਾਰ, ਨਿਬੰਧਕਾਰ, ਕਥਾਕਾਰ, ਕਿੱਸਾਕਾਰ, ਕਵੀ ਜਾਂ ਸ਼ਾਇਰ ਆਦਿ-ਆਦਿ। ਸੌਰੀ ਆਦਿ ਆਦਿ ਲਿਖ ਕੇ ਮੈਂ ਲੇਖਕਾਂ ਦੇ ਇੱਕ ਮਹੱਤਵਪੂਰਨ ਵਰਗ ਦੀ ਤੌਹੀਨ ਕਰ ਦਿੱਤੀ ਹੈ। ਮੇਰਾ ਮਨਸ਼ਾ ਤਾਂ ਅਜਿਹਾ ਨਹੀਂ ਸੀ। ਗੱਲ ਤਾਂ ਸਹਿਬਨ ਹੀ ਹੋ ਗਈ। ਫਿਰ ਵੀ ਖਿਮਾ ਮੰਗਣ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਲੇਖਕਾਂ ਦੇ ਇਸ ਵਰਗ ਨੂੰ ‘ਆਲੋਚਕ’ ਕਹਿੰਦੇ ਹਨ। ਖਿਮਾ ਮੰਗਣ ਤੋਂ ਪਹਿਲਾਂ ਮੈਂ ਇਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਸੀ ਕਿ ‘ਖਿਮਾ’ ਦਾ ਸ਼ਬਦ ਇਨ੍ਹਾਂ ਦੇ ਸ਼ਬਦਕੋਸ਼ ਵਿੱਚ ਕਿਸੇ ਛਾਪਕ ਦੀ ਗਲਤੀ ਨਾਲ ਤਾਂ ਵੇਸ਼ ਹੋ ਸਕਦਾ ਹੈ, ਉਂਝ ਇਹ ਖਿਮਾ ਸ਼ਬਦ ਨੂੰ ਆਪਣੇ ਸ਼ਬਦਕੋਸ਼ ਦੇ ਨੇੜੇ-ਤੇੜੇ ਦੀ ਨਹੀਂ ਲੰਘਣ ਦਿੰਦੇ ਕਿਉਂਕਿ ਜੇਕਰ ਇਹ ਲੋਕ ਖਿਮਾ ਦੇਣ ਲੱਗ ਜਾਣ ਤਾਂ ਇਨ੍ਹਾਂ ਦਾ ਤਾਂ ਸਾਰਾ ਕੰਮ ਹੀ ਠੱਪ ਹੋ ਕੇ ਰਹਿ ਜਾਵੇਗਾ ਕਿਉਂਕਿ ਇਨ੍ਹਾਂ ਦਾ ਕੰਮ ਹੁੰਦਾ ਹੈ ‘ਨੁਕਸ ਕੱਢਣਾ’। ਪਹਿਲਾਂ ਤਾਂ ਮਸਾਂ ਵਿਚਾਰੇ ਕਿਸੇ ਦਾ ਨੁਕਸ ਕੱਢਣ ਤੇ ਫੇਰ ਉਹਨੂੰ ਖਿਮਾ ਕਰ ਦੇਣ, ਇਹ ਕਿਧਰ ਦੀ ਸਿਆਣਪ ਹੋਈ। ਸੋ ‘ਨੁਕਸ ਕੱਢਣਾ’ ਇਨ੍ਹਾਂ ਦਾ ਪ੍ਰਮੁਖ ਕਾਰਜ ਹੈ। ਬੜੀ ਮਿਹਨਤ ਨਾਲ ਵਿਚਾਰੇ ਨੁਕਸ ਕੱਢਦੇ ਹਨ। ਕਿਸੇ ਦੀ ਲਿਖਤ ਵਿੱਚ ਪਹਿਲਾਂ ਬਹੁਤ ਡੂੰਘਾ ਉਤਰਨਾ ਪੈਂਦਾ ਹੈ। ਜਾਨ ਨੂੰ ਜੋਖਮ ਵਿੱਚ ਪਾਉਣ ਦੀ ਗੱਲ ਹੁੰਦੀ ਹੈ। ਬੰਦਾ ਬਾਹਲਾ ਡੂੰਘਾ ਉਤਰਿਆ, ਮੁੜੇ ਮੁੜੇ, ਨਾ ਮੜੇ ਨਾ ਹੀ ਮੁੜੇ। ਆਦਮੀ ਦਾ ਕੀ ਏ? ਦੂਜਾ ਸਾਹ ਆਇਆ ਜਾਂ ਨਾ ਆਇਆ। ‘ਹਮ ਆਦਮੀ ਹਾਂ ਇੱਕ ਦਮੀ’ ਸੋ ਇਨ੍ਹਾਂ ਦਾ ਕਾਰਜ ਬੜਾ ਜੌਖਮ ਭਰਪੂਰ ਹੈ ਜਾਂ ਇਉਂ ਕਹਿ ਲਵੋ ਕਿ ਇਹ ਲੋਕ ਆਪਣੇ ਕਾਰਜ ਨੂੰ ਬੜਾ ਜੌਖਮ ਭਰਪੂਰ ਮੰਨਦੇ ਹਨ। ਉਂਝ ਅੰਗਰੇਜ਼ੀ ਵਾਲਿਆਂ ਨੇ ਪਤਾ ਨਹੀਂ ਕੀ ਸਿਰ ਸੋਚ ਕੇ ਇਹ ਲਿੱਖ ਦਿੱਤਾ Fault finding is an easy process ਭਾਵ ਨੁਕਸ ਲੱਭਣਾ ਸਭ ਤੋਂ ਅਸਾਨ ਕਾਰਜ ਹੈ। ਉਂਝ ਤਾਂ ਗੱਲ ਵੀ ਠੀਕ ਹੈ। ਨੁਕਸ ਕੱਢਣ ਦਾ ਕੀ ਏ ‘ਅਖੇ ਖਾਂਦੇ ਦੀ ਦਾਹੜੀ ਹਿਲਦੀ ਏ’ ਇਹ ਤਾਂ ਬਹੁਤ ਵੱਡਾ ਨੁਕਸ ਹੈ। ਨੁਕਸ ਤਾਂ ਹੈ ਵੀ ਤੇ ਨਹੀਂ ਵੀ। ਭਲਾ ਕਲੀਨ ਸ਼ੇਵਨ ਬਾਈਆਂ ਦੀ ਦਾਹੜੀ ਕਿਵੇਂ ਹਿੱਲ ਜੂ?

ਖ਼ੈਰ ਗੱਲ ਵਿਸ਼ੇ ਤੋਂ ਪਾਸੇ ਜਾਂਦੀ ਲੱਗਦੀ ਹੈ। ਚਲੋ ਆਪਾਂ ਇਨ੍ਹਾਂ ਦੇ ਕਾਰਜ ਨੂੰ ਜੌਖਮ ਭਰਪੁਰ ਹੀ ਮੰਨ ਲੈਂਦੇ ਹਾਂ। ਇਨ੍ਹਾਂ ਕੋਲ ਇੱਕ ਹੋਰ ਵਧੀਆ ਫਾਰਮੂਲਾ ਹੈ ਉਹ ਹੈ ਮੈਂ ਨਾ ਮਾਨੂੰ। ਤੁਸੀਂ ਕਦੇ ਗਲੀ ਮੁਹੱਲੇ ਵਿੱਚ ਖੇਡਾ ਪੈਂਦਾ

ਸੁੱਧ ਵੈਸ਼ਨੂੰ ਢਾਬਾ/91