ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਿਆ ਹੋਣਾ ਹੈ। ਕੋਈ ਬਾਜ਼ੀ ਜਾਂ ਜਾਦੂ ਦਾ ਖੇਡ ਆਦਿ (ਉਂਝ ਅੱਜਕੱਲ੍ਹ ਇਹ ਕੰਮ ਨੁੱਕੜ ਨਾਟਕ ਵਾਲਿਆਂ ਤੇ ਤਰਕਸ਼ੀਲ ਬਾਈਆਂ ਨੇ ਸਾਂਭ ਲਿਆ ਹੈ) ਤੇ ਇਸ ਵਿੱਚ ਦੋ ਨਟ, ਨਾਟ ਦਿਖਾ ਰਹੇ ਹੁੰਦੇ ਹਨ। ਇੱਕ ਨਟ ਬੜੀਆਂ ਦਲੀਲਾਂ ਦੇ ਕੇ ਦੂਸਰੇ ਨੂੰ ਮਨਵਾਉਣ ਦੀ ਕੋਸ਼ਿਸ਼ ਕਰਦਾ ਹੈ ਪ੍ਰੰਤੂ ਦੂਜੇ ਦੀ ਇੱਕੋ ਰੱਟ ਲਾਈ ਹੁੰਦੀ ਹੈ ਤੇ ਉਹ ਹੈ ‘ਮੈਂ ਨਾ ਮਾਨੂੰ’ ਦੀ ਰੱਟ। ਸੋ ਇਨ੍ਹਾਂ ਬਾਈਆਂ ਦਾ ਸਾਰਾ ਦਾਰੋਮਦਾਰ ਹੀ ਇਸ ਇੱਕੋ ਗੱਲ 'ਤੇ ਨਿਰਭਰ ਕਰਦਾ ਹੈ। ਚਲੋ ਗੱਲ ਨੂੰ ਬਾਹਲਾ ਕੀ ਲੰਮਾ ਕਰਨਾ ਹੈ। ਖਿਮਾ ਵਾਲੀ ਗੱਲ ਨਾ ਹੀ ਕੀਤਾ ਜਾਵੇ ਤਾਂ ਚੰਗਾ ਹੈ। ਉਂਝ ਖਿਮਾ ਮੰਗਣ ਵਿੱਚ ਮੈਨੂੰ ਕੋਈ ਝਿਜਕ ਤਾਂ ਹੈ ਨਹੀਂ। ਜੇਕਰ ਤੁਸੀਂ ਸਮਝਦੇ ਹੋ ਕਿ ਝੋਟਿਆਂ ਵਾਲੇ ਘਰੋਂ ਲੱਸੀ ਮਿਲਣ ਦੀ ਕੋਈ ਗੁੰਜਾਇਸ ਹੈ ਜਾਂ ਮੱਝ ਅੱਗੇ ਬੀਨ ਵਜਾਉਣ ਦੀ ਕੋਈ ਤੁਕ ਹੈ ਤਾਂ ਆਪਾਂ ਅਗਲੀ ਵਾਰ ਸੋਚ ਲਵਾਂਗੇ। ਫਿਲਹਾਲ ਤਾਂ ਇਨ੍ਹਾਂ ਨਾਲ ਸਿੱਧੀ ਕੌਡੀ ਪਾ ਕੇ ਵੇਖਦੇ ਹਾਂ।

ਚਲੋ ਜੀ ਮੰਨ ਲਿਆ ਲੇਖਕਾਂ ਦੇ ਇੱਕ ਵਰਗ ਨੂੰ ਆਲੋਚਕ ਆਖ ਕੇ ਨਿਵਾਜਿਆ ਜਾਂਦਾ ਹੈ।ਉਂਝ ਮੇਰੀ ਆਪਣੀ ਸੋਚ ਇਸ ਗੱਲ ਅੱਗੇ ਵੀ ਪ੍ਰਸ਼ਨ ਚਿੰਨ ਲਾਉਂਦੀ ਹੈ ਕਿ ਕੀ ਆਲੋਚਕ ਲੇਖਕ ਮੰਨਿਆ ਵੀ ਜਾ ਸਕਦਾ ਹੈ?

ਜੇਕਰ ਇਸ ਦਾ ਉੱਤਰ ਹਾਂ ਵਿੱਚ ਹੋਵੇ ਤਾਂ ਵੀ ਮੇਰਾ ਦਾਅਵਾ ਹੈ ਕਿ ਸਾਰੇ ਆਲੋਚਕ, ਲੇਖਕ ਨਹੀਂ ਹੋ ਸਕਦੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤੇ "ਮੈਂ ਨਾ ਮਾਨੂੰ' ਵਾਲੇ ਫਾਰਮੂਲੇ ਨਾਲ ਹੀ ਆਪਣਾ ਕੰਮ ਚਲਾਉਂਦੇ ਹਨ। ਚਲੋ ਫਿਲਹਾਲ ਆਪਾਂ ਇਨ੍ਹਾਂ ਨੂੰ ਵੀ ਲੇਖਕਾਂ ਦੀ ਇੱਕ ਕਿਸਮ ਮੰਨ ਲੈਂਦੇ ਹਾਂ।

ਇਸ ਤੋਂ ਇਲਾਵਾਂ ਵੱਖੋ-ਵੱਖ ਵਾਦਾਂ ਨਾਲ ਜੁੜੇ ਲੇਖਕਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਰੋਮਾਂਸਵਾਦ, ਸੋਹਜਵਾਦ ਦੀ ਗੱਲ ਤਾਂ ਖ਼ੈਰ ਪੁਰਾਣੀ ਹੋ ਗਈ ਲਗਦੀ ਹੈ। ਪੂੰਜੀਵਾਦ, ਸਮਾਜਵਾਦ, ਪ੍ਰਗਤੀਵਾਦ, ਯਥਾਰਥਵਾਦ, ਪਰਾ-ਯਥਾਰਥਵਾਦ, ਲੈਨਿਨਵਾਦ, ਮਾਰਕਸਵਾਦ, ਲੈਨਿਨ ਮਾਰਕਸ ਜਾਂ ਮਾਰਕਸ ਲੈਨਿਨਵਾਦ ਅਤੇ ਜੇਕਰ ਇਨ੍ਹਾਂ ਸਾਰੇ ਵਾਦਾਂ ਦਾ ਗੱਲ ਲੈ ਬੈਠੀਏ ਤਾਂ ਗੱਡੀ ਜਵਾਂ ਹੀ ਲੀਹ ਤੋਂ ਲਹਿ। ਆਪਾਂ ਸਿਰਫ ਪ੍ਰਚਲਿਤ ਮਾਰਕਸਵਾਦ ਦਾ ਹੀ ਥੋੜਾ ਜਿਹਾ ਹਵਾਲਾ ਦੇ ਕੇ ਡੰਗ ਸਾਰਨ ਦੀ ਕੋਸ਼ਿਸ਼ ਕਰਾਂਗੇ। ਮਾਰਕਸਵਾਦ ਬਿਨਾਂ ਸ਼ੱਕ ਇੱਕ ਤਕੜਾਵਾਦ ਹੈ। ਮਾਰਕਸਵਾਦ ਦੇ ਜਿਨ੍ਹੇ ਲੇਖਕ ਹਨ, ਉਨ੍ਹਾਂ ਵਿਚੋਂ ਬਹੁਤੇ ਆਲੋਚਕ ਦੀ ਪਧੱਤੀ ਵਿੱਚ ਹੀ ਆਉਂਦੇ ਹਨ। ਜਾਂ ਇਉਂ ਕਹਿ ਲੋ ਜਿਸ ਨੂੰ ਮਾਰਕਸਵਾਦ ਦੀ ਗੁੜਤੀ ਮਿਲ ਗਈ, ਉਹ ਸਿੱਧਾ ਆਲੋਚਕ ਹੀ ਬਣਦਾ ਹੈ। ਹਾਂ ਤੇ ਜਿੰਨੇ ਮਾਰਕਸਵਾਦ ਦੇ ਲੇਖਕ ਜਾਂ ਆਲੋਚਕ ਕਹਿ ਲੋ ਹਨ, ਉਨ੍ਹਾਂ ਦਾ ਅੱਗੇ ਆਪੋ ਆਪਣਾ ਇੱਕ ਨਿਸ਼ਠਾਵਾਦ ਹੈ (ਜੋ ਕਿ ਇੱਕ ਵੱਖਰੀ ਬਹਿਸ ਦਾ ਵਿਸ਼ਾ ਬਣ ਸਕਦਾ ਹੈ।) ਕਿਉਂਕਿ ਮਾਰਕਸਵਾਦ ਦਾ ਮੂਲ ਸਿਧਾਂਤ ਹੈ ਪਦਾਰਥ ਤੇ ਪਦਾਰਥ ਦੀਆ

ਸੁੱਧ ਵੈਸ਼ਨੂੰ ਢਾਬਾ/92