ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਕਿਉਂਕਿ ਜੋ ਲੇਖਕ ਸਥਾਪਤ ਹੋ ਜਾਂਦਾ ਹੈ। ਉਸ ਵਿੱਚੋਂ ਕਲਾ ਅਤੇ ਟੇਲੈਂਟ ਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸਲ ਵਿੱਚ ਤਾਂ ਉਸਨੂੰ ਹੁਣ ਅਜਿਹੀ ਮਗਜ਼ਪੱਚੀ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ।ਉਹ ਜਿਹੜਾ ਕੁਝ ਮਰਜੀ ਲਿਖੀ, ਬੋਲੀ ਜਾਂ ਗਾਈ ਜਾਣ ਲੋਕ ਮੂੰਹ ਸਿਰ ਲਪੇਟ ਕੇ ਤਾੜੀ ਮਾਰੀ ਜਾਣਗੇ ਅਤੇ ਵਾਹ ਵਾਹ ਕਰੀ ਜਾਣਗੇ। ਅਖੇ, "ਰੋਟੀ ਚੱਜ ਦੀ ਖਾਈਏ ਜੀ, ਭਾਵੇਂ ਪਾਕਟਮਾਰੀ ਕਰੀਏ। ਸਾਡੇ ਵਰਗੇ ਟੁੱਚਨੁਮਾ ਲੇਖਕ ਦਰਜਨਾਂ ਹੀ ਉਹਨਾਂ ਦੇ ਆਲੇ ਦੁਆਲੇ ਤੁਰੇ ਫਿਰਦੇ ਹਨ। ਜਿਸ ਕਿਸੇ ਵੱਲ ਉਹਨਾਂ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਉਸਦੇ ਤਾਂ ਵਾਰੇ ਨਿਆਰੇ ਹੋ ਜਾਂਦੇ ਹਨ। ਜੇ ਕਦੇ ਉਹਨਾਂ ਨਾਲ ਡਾਇਲਾਗ ਸਾਂਝਾ ਹੋ ਜਾਵੇ ਤਾਂ ਸਮਝ ਲਓ ਬੇੜਾ ਪਾਰ ਹੋ ਗਿਆ। ਜੇ ਕਦੀ ਉਹਨਾਂ ਨਾਲ ਪੈੱਗ ਸ਼ੈੱਗ ਸਾਂਝਾ ਹੋ ਜੇ ਫੇਰ ਤਾਂ ਜੀ ਕੀ ਕਹਿਣੈ, ਬੱਸ ਚੁੱਪ ਹੀ ਭਲੀ ਹੈ।

ਸਥਾਪਤੀ ਇਨਸਾਨ ਨੂੰ ਆਕਾਸ਼ ਵਿੱਚ ਉੱਡਣ ਲਾ ਦਿੰਦੀ ਹੈ। ਜਨਾਬ ਦਲੇਰ ਮਹਿੰਦੀ ਨੂੰ ਵੀ ਉੱਡਦਿਆਂ-ਉੱਡਦਿਆਂ ਕਬੂਤਰਬਾਜੀ ਦਾ ਸ਼ੌਕ ਜਾਗ ਪਿਆ ਅਤੇ ਜੋ ਗੁੱਲ ਖਿਲੇ ਸੰਗਤ ਭਲੀ ਭਾਂਤ ਜਾਣਦੀ ਹੈ। ਜੇਲ੍ਹ ਦੀ ਹਵਾ ਖਾਣੀ ਪਈ ਅਤੇ ਸਰਕਾਰੀ ਰੋਟੀਆਂ ਦਾ ਸੇਵਨ ਕਰਨਾ ਪਿਆ... ‘ਪੁਛੋ ਨਾ ਕੈਸੇ ਮੈਨੇ ਰੈਣ ਬਿਤਾਈ।’

ਉਸ ਤੋਂ ਤਾਂ ਮੀਕਾ (ਦਲੇਰ ਮਹਿੰਦੀ ਦਾ ਭਰਾ) ਹੀ ਚੰਗਾ ਰਿਹਾ। ਉਸਦਾ ਖੇਤਰ ਸਗੋਂ ਵਧੇਰੇ ਸ਼ਲਾਘਾਯੋਗ ਹੈ। ਉਸ ਨੇ ਕੰਮ ਤਾਂ ਘੈਂਟ ਕੀਤਾ ਹੈ, ਹੱਥ ਤਾਂ ਟੀਸੀ ਦੇ ਬੇਰ ਨੂੰ ਪਾਇਆ ਹੈ। (ਰਾਖੀ ਸਾਵੰਤ) ਕਹਿ ਲੈਣਾ ਹੈ ਕਿਸੇ ਨੇ?

ਉਂਝ ਸ਼ਰੇਆਮ ਧੱਕੇ ਦੇ ਹੱਕ ਵਿੱਚ ਤਾਂ ਅਸੀਂ ਵੀ ਨਹੀਂ ਹਾਂ। ਕੰਮ ਤਾਂ ਉਂਝ ਵੀ ਸਹਿਮਤੀ ਨਾਲ ਅਸਾਨੀ ਨਾਲ ਹੀ ਹੋਣ ਵਾਲਾ ਸੀ। ਚਲੋ ਫਿਰ ਵੀ ਬੰਦਾ ਕਦੀ ਨਾ ਕਦੀ ਓਵਰ ਕੰਟਰੋਲ ਹੋ ਹੀ ਜਾਂਦਾ ਹੈ।

ਚਲੋ ਤਰੀਕਾਂ ਤਾਂ ਦੋਵੇਂ ਭਰਾ ਹੀ ਭੁਗਤੀ ਜਾਂਦੇ ਹਨ। ਕਾਨੂੰਨ ਨੇ ਤਾਂ ਆਪਣਾ ਕੰਮ ਕਰੀ ਹੀ ਜਾਣਾ ਹੈ। ਉਂਝ ਵੀ ਅਦਾਲਤਾਂ ਵਿੱਚ ਕੇਸ ਨੇ ਕੀ ਪਤਾ ਕਿਹੜੇ ਪਾਸੇ ਮੁੜ ਜਾਣਾ ਹੈ। ਬਾਕੀ ਮੀਕਾ ਵੀ ਕਿਹੜਾ ਘੱਟ ਹੈ। ਇਹ ਵੀ ਨਹੀਂ ਪਤਾ ਕਿ ਸ਼ਾਇਦ ਰਾਖੀ ਸਾਹਿਬਾ ਨੂੰ ਰਾਜੀਨਾਮੇ ਲਈ ਏਨੀ ਕੁ ਕੁਰਬਾਨੀ ਹੋਰ ਵੀ ਦੇਣੀ ਪੈ ਜਾਵੇ।

ਵਿਸ਼ੇ ਨੂੰ ਅੰਤਮ ਛੋਹਾਂ ਦੇਣ ਲਈ ਹੇਠ ਲਿਖੀ ਉਦਹਾਰਣ ਪਾਠਕਾਂ ਦੇ ਧਿਆਨ ਗੋਚਰ ਕਰਨਾ ਚਾਹਵਾਂਗਾ:-

ਇੱਕ ਵੱਡੀ ਸਾਹਿਤਕ ਕਾਨਫਰੰਸ ਵਿੱਚ ਸ਼ਾਮਲ ਹੋਣ ਜਾ ਰਹੇ ਇੱਕ ਦੂਜੇ ਤੋਂ ਨਾਵਾਕਿਫ ਚਾਰ ਵਿਅਕਤੀ ਰਾਹ ਵਿਚਲੇ ਇੱਕ ਰੇਲਵੇ ਜੰਕਸ਼ਨ ’ਤੇ ਗੱਡੀ ਦੀ ਉਡੀਕ ਕਰਦਿਆਂ ਸਬੱਬ ਨਾਲ ਇਕੱਠੇ ਹੋ ਗਏ। ਚੁੱਪ ਤੋੜਨ ਲਈ

ਸੁੱਧ ਵੈਸ਼ਨੂੰ ਢਾਬਾ/95