ਪੰਨਾ:ਸ਼ੇਖ਼ ਚਿੱਲੀ ਦੀ ਕਥਾ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਭੰਨਿਆ ਹੈ? ਉੱਤਰ ਦਿੱਤੋ ਸੁ ਇਹਦਾ ਤਾਂ ਸੱਭੋ ਦੋ ਤਿੰਨਾਂ ਰੁਪਈਆਂ ਦਾ ਹੀ ਹੋਊ, ਮੇਰਾ ਤਾਂ ਸਾਰਾ ਲਾਉਂ ਲਸ਼ਕਰ ਟੱਬਰ ਕਬੀਲਾ ਮਹਿਲ ਮਾੜੀਆਂ ਨੌਕਰ ਚਾਕਰ ਕੁਲ ਪਰਿਵਾਰ ਹੀ ਨਸ਼੍ਟ ਹੋ ਗਿਆ। ਇਹ ਸਾਰੀ ਵਾਰਤਾ ਸੁਣ ਕਾਜ਼ੀ ਨੇ ਉਹ ਨੂੰ ਸੁਦਾਈ ਜਾਨਕੇ ਛੱਡ ਦਿੱਤਾ। ਸੋ ਟੱਬਰ ਕਬੀਲੇ ਨੂੰ ਰੋਂਦਾ ਰੋਂਦਾ ਆਪਣੀ ਮਾਂ ਕੋਲ ਆਇਆ, ਅਤੇ ਆਪਣੇ ਔਤਰੇ ਨਿਪੁਤੇ ਹੋ ਜਾਣ ਦਾ ਕਾਰਣ ਕਹਿ ਸੁਣਾਯਾ ਉਸਦਾ ਬਿਰਲਾਪ ਸੁਨ ਮਾਤਾ ਬੋਲੀ, ਬੱਚਾ ਤੂੰ ਜੀਉਂਦਾ ਰਹੁ ਟੱਬਰ ਕਬੀਲੇ ਦਾ ਕੀ ਹੈ। ਇਕ ਟੱਬਰ ਕੀ ਅੱਖ ਦੇ ਫੋਰ ਵਿੱਚ ਲੱਖਾਂ ਟੱਬਰ ਹੋ ਸਕਦੇ ਹਨ। ਮੂਲ ਚਾਹੀਏ ਬਿਆਜ ਢੇਰ ਆ ਜਾਊ॥ ਇਤਿ

ਸੰਪੂਰਨ