ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪ )




ਮੰਨਿਆ ਗਿਆ ਹੈ ਤਾਂ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਨਾਂ ਦੇ ਵੀਰਜ ਤੋਂ ਪਸ਼ੂ ਪੈਦਾ ਹੋਇਆ ਹੋਵੇ ? ਇਸੇ ਪ੍ਰਕਾਰ ਸ਼ਿਵਪੁਰਾਨ ਵਿੱਚ ਹਨੂਮਾਨ ਜੀ ਦਾ ਜਨਮ ਬ੍ਰਿੱਤਾਂਤ ਸ਼ਿਵਜੀ ਦੇ ਵੀਰਜ ਤੋਂ ਲਿਖਿਆ ਹੈ ਜਿਸ ਨੂੰ ਮੰਨਕੇ ਉਨ੍ਹਾਂ ਦਾ ਪੁਸ਼ੂ ਹੋਨਾ ਕਦੀ ਭੀ ਸਿੱਧ ਨਹੀਂ ਹੋ ਸਕਦਾ।।

ਚੌਥਾ–ਮਹਾਰਾਜ ਅਗਸਤ ਰਿਸ਼ੀ ਜੀ ਮਹਾਰਾਜਾ ਰਾਮਚੰਦ੍ਰ ਅਰ ਲਛਮਨ ਜੀ ਦੇ ਪਾਸ ਹਨੂਮਾਨ ਜੀ ਦੀ ਸ਼ੋਭਾ ਕਰਦੇ ਹੋਏ ਕਥਨ ਕਰਦੇ ਹਨ ਕਿ (ਹਨੂਮਾਨ)ਬਾਲ ਅਵਸਥਾ ਤੋਂ ਹੀ ਅਜਿਹਾ ਚਤੁਰ ਅਤੇ ਹੁਸ਼ਿਆਰ ਸੀ ਕਿ ਇੱਕ ਥੋੜੇ ਚਿਰ ਵਿੱਚ ਹੀ ਉਨਾਂ ਨੇ ਬ੍ਰਹਮਾਂ ਪਾਸੋਂ ਵੇਦ ਸ਼ਾਸਤ੍ਰਾਂ ਨੂੰ ਪੜ੍ਹ ਲਿਆ ਇਥੋਂ ਤੀਕ ਕਿ ਉਨ੍ਹਾਂ ਦੀ ਤੀਖਣ ਬੁਧਿ ਨੂੰ ਦੇਖਕੇ ਬ੍ਰਹਮਾ ( ਉਸਤਾਦ ) ਭੀ ਚਕਿਤ ਹੋਗਿਆ ਅਗਸਤ ਮੁਨੀ ਜੀ ਦੇ ਇਸ ਬਚਨ ਨੂੰ ਸੁਨਕੇ ਸ੍ਰੀਰਾਮਚੰਦ੍ਰ ਅਰ ਲਛਮਨ ਆਦਿਕ ਬਿਸਮਿਤ ਹੋਗਏ ਕਿ ਅਸੀਂ ਲੋਕ ਭੀ ਹਨੂਮਾਨ ਜੀ ਦੇ ਅੱਗੇ ਤੁਛ ਹਾਂ। (ਦੇਖੋ ਉੱਤ੍ਰ ਕਾਂਡ ਪਤ੍ਰ ੩੮ ਸਰਗ ੪੦ )

ਪਯਾਰੇ ਪਾਠਕ! ਧਿਆਨ ਕਰਕੇ ਸੋਚੋ ਕਿ ਅਜਿਹੇ ਮਹਾਤਮਾ ਰਿਸ਼ੀਆਂ ਮੁਨੀਆਂ ਦੇ ਬਚਨਾਂ ਨੂੰ ਝੂਠਾ ਜਾਨਕੇ ਹਨੂਮਾਨ ਨੂੰ ਪਸ਼ੂ ਮੰਨ ਸਕਨੇ ਹਾਂ? ਨਹੀਂ! ਕਦਾਚਿਤ ਨਹੀਂ!! ਇਹ ਸਾਡੀ ਹੀ ਭੁਲ ਹੈ ਪੰਜਵੀ–ਮਹਾਰਾਜ ਰਾਮਚੰਦ੍ਰ ਜੀਨੇ ਸਾਫ਼ ਤਰ੍ਹਾਂ ਦੱਸ-ਦਿੱਤਾ ਹੈ ਕਿ ਹਨੂਮਾਨ ਜੀ ਰਿਗਵੇਦ, ਯਜੁਰ ਵੇਦ ਅਰ ਸਾਮਵੇਦ ਇਤਯਾ-ਦਿਕਾਂ ਦੇ ਜਾਨਨ ਦਾਲੇ ਸਨ ਅ ਵਯਾਕਰਣ ਭੀ ਅੱਛੀ ਪ੍ਰਕਾਰ ਜਾਨਦੇ ਸਨ (ਦੇਖੋ ਉਰਦੂ ਬਾਲਮੀਕੀ ਰਾਮਾਇਣ ਸਫ਼ਾ ੫ ਕਿਸਕਿੰਧਾ ਕਾਂਡ ਮੁਜ਼ਮਾਂ ਪ੍ਰਭੂ ਦਿਆਲ) ਔਰ ਇਹ ਭੀ ਦਸਿਆ ਹੈ ਕਿ ਹਨੂਮਾਨ ਜੀ ਰਾਵਨ ਅਰ ਬਾਲੀ ਤੋਂ ਅਧਿਕ ਬਲਵਾਨ ਅਰ ਵਰੁਣ