( ੧੦੧ )
________________
ਲੜਕਾ (ਬੁਰਾ ਜਿਹਾ ਮੂੰਹ ਬਨਾਕ) ਹੈ ਭੂਆ ! ਓਹ ਤਾਂ ਏਥੋਂ ਰੋਂਦੀ ੨ ਪਸ਼ੂਮੁਖਾ ਬਨ ਨੂੰ ਨਿਕਲ ਗਈ ਸੀ, ਏਥੇ ਤਾਂ ਜਰਾਕੂ ਖਲੋਤੀ ੨ ਰੋਂਦੀ ਰਹੀ ਫਿਰ ਦਾਦੀ ਨੇ ਉਸਨੂੰ ਬਾਹਰ ਗੁੱਸੇ ਹੋਕੇ ਕੱਡ ਦਿੱਤਾ ਸੀ ॥
ਹਾ!ਇਹ ਗੱਲ ਸੁਨਦੀ ਸਾਰ ਪਵਨ ਦੀਆਂ ਹਵਾਈਆਂ ਉੱਡ ਗਈਆਂ ਸਾਰੀਆਂ ਕਾਮਨਾਂ ਘੱਟੇ ਵਿੱਚ ਮਿਲ ਗਈਆਂ ਅਰ ਪਸ਼ੂਮੁਖਾ ਦੇ ਨਾਂਓ ਨੇ ਇਸਦੇ ਹਰ ਇੱਕ ਅੰਗ ਨੂੰ ਇਸਦੇ ਦਿਲ ਦੀ ਤਰਹਾਂ ਨਿਕੱਮਾ ਕਰ ਦਿੱਤਾ, ਹੁਨ ਏਹ ਆਖੇ ਤੇ ਕੀ ਆਖੇ, ਕਰੇ ਤਾਂ ਕੀ ਕਰੇ, ਬਤੇਰਾਂ ਮਨ ਨੂੰ ਡਾਢ ਦੇਕੇ ਸੰਭਾਲਦਾ ਹੈ ਪਰ ਓਹ ਸੰਭਲਦਾ ਹੀ ਨਹੀਂ ਅਤੇ ਇਹ ਹੈਰਾਨ ਹੋ ਓਸੇ ਚੌਕੀ ਤੇ ਬੈਠਾ ਹੋਇਆ ਬਿਤਰ ੧ ਵੇਖਦੇ ਦਾ ਵੇਖਦਾ ਰਹ ਜਾਂਦਾ ਹੈ॥
ਜਦ ਕੁਝ ਚਿਰ ਇਸੇ ਤਰ੍ਹਾਂ ਬੀਤ ਗਿਆ ਤਾਂ ਫੇਰ ਰਾਮ ਜਾਨੇ ਕੀ ਦਿਲ ਵਿੱਚ ਆਇਆ ਜੋ ਇਸ ਤਰਾਂ ਆਖਨ ਲੱਗਾ।
ਹਾਏ ! ਮੇਰੇ ਪਿੱਛੇ ਓਸ ਪ੍ਰਾਨ ਪਿਆਰੀ ਤੇ ਕਿਹਾ ਚਿੰਤਾ ਦਾ ਪਹਾੜ ਡਿਗ ਪਿਆ (ਅੰਜਨਾਂ ਦੀ ਮਾਂ ਵੱਲ ਇਸ਼ਾਰਾ ਕਰਕੇ) ਤੁਸੀ ਹੀ ਕੁਝ ਤਾਂ ਸੋਚਦੇ ਅਤੇ ਉਸਦੇ ਹਾਲ ਤੇ ਦਯਾ ਕਰਦੇ, ਤੁਹਾਡੀ ਤੇ ਢਿਡ ਦੀ ਜਾਈ ਸੀ, ਪਰ ਤੁਸੀ ਤਾਂ ਸਬਤੋਂ ਵਧਕੇ ਨਿਰਦਈ ਤੇ ਡਾਡੇ ਬੇਤਰਸ ਨਿਕਲੇ ਜੋ ਤੁਸਾਂ ਨੇ ਉਸਦੀ ਏਸ ਦਿਸ਼ਾ ਵਲ ਭੀ ਧਿਆਨ ਨ ਕੀਤਾ | ਓਹੋ ! ਕਿਹਾ ਲਹੂ ਵੀ ਚਿੱਟਾ ਹੋਗਿਆ ਹੈ, ਦਯਾ ਧਰਮ ਤਾਂ ਸੰਸਾਰ ਵਿੱਚ ਰਿਹਾ ਹੀ ਨਹੀਂ (ਥੋੜਾ ਚਿਰ ਚੁਪ ਕਰਕੇ) ਪਿਆਰੀ ਅੰਜਨਾਂ ਤੂੰ ਕੇਹੜੀਆਂ ਮੁਸੀਬਤਾਂ ਵਿੱਚ ਫਸ ਗਈਉਂ ਜਿਨ੍ਹਾਂ ਉੱਤੇ ਤੂੰ ਐਡੇ ਭਰੋਸੇ ਅਤੇ ਓਮੇਦਾਂ ਕਰਦੀ ਸੈਂ ਜਦ ਓਹੋ ਤੇਰੇ ਦੁਸ਼ਮਨ ਬਨ ਗਏ, ਤਾਂ ਤੇਰਾ ਸਹਾਈ ਅਰ ਦੁਖ ਦੀ ਸਾਰ ਪੁਛਨ ਵਾਲਾ ਕੌਨ ਬਨਦਾ, ਹਾਏ ! ਏਡੀਆਂ ਸਖ਼ਤੀਆਂ ਤੇਰੇ ਕੋਮਲ ਜਿਹੇ ਸ੍ਰੀਰ ਅਰ ਛੋਟੇ ਜਿਹੇ ਦਿਲ ਨੇ ਕਿਸ ਪ੍ਰਕਾਰ ਸਹਾਰੀਆਂ ਹੋਨਗੀਆਂ ? ਤੂੰ ਐਸੀ ਸਿਆਨੀ ਵਿਦਿਆਵਾਨ ਅਤੇ ਸਭਨਾਂ ਕੰਮਾਂ ਵਿੱਚ ਚਤੁਰ ਪਰ ਹਾਏ ! ਸ਼ੋਕ !! ਕਿਸਮਤ ਨੇ ਇਨਾਂ ਸਭਨਾਂ ਗੱਲਾਂ
Original with: Language Department Punjab Digitized by: Panjab Digital Library