ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫ )


ਤੋਂ ਜਿਆਦਾ ਸੂਰਮੇ, ਜਮਰਾਜ ਅਰ ਵਿਸ਼ਨੂ ਤੋਂ ਬਹੁਤ ਹੀ ਵਧੀਕ ਬਹਾਦੁਰ ਸਨ ਜੋ ਨਿਸ਼ਾਨੀਆਂ ਪੰਡਿਤਾਂ ਬੁੱਧੀਮਾਨਾਂ ਅਰ ਵਿਦ੍ਵਾਨ ਦੀਆਂ ਸ਼ਾਸਤ੍ਰਾਂ ਵਿੱਚ ਲਿਖਿਆਂ ਹਨ ਰਾਮਚੰਦ੍ਰ ਜੀ ਨੇ ਓਹ ਸਭ ਹਨੂਮਾਨ ਵਿੱਚ ਦਸੀਆਂ ਹਨ ਤਾਂ ਬੜੇ ਸ਼ੋਕ ਦੀ ਗੱਲ ਹੈ ਕਿ ਮਹਾਰਾਜ, ਰਾਮਚੰਦ੍ਰ ਜੀ ਦੇ ਕਥਨ ਤੇ ਨਾਂ ਇਤਬਾਰ ਕਰਕੇ ਹਨੂਮਾਨ ਜੀ ਨੂੰ ਬਾਂਦਰ ਮੰਨਿਆਂ ਜਾਵੇ । ਸਾਰੀਆਂ ਗੱਲਾਂ ਨੂੰ ਛਡ ਕੇਵਲ ਇਸੇ ਗੱਲ ਨੂੰ ਮੰਨ ਲਿਆ ਜਾਏ ਤਾਂ ਆਪ ਮੰਨ ਲੋਗੇ ਕਿ ਪਸ਼ੂ ਵਿੱਚ ਹੋਰ ਸਭ ਗੱਲਾਂ ਹੋ ਸਕਨ ਤਾਂ ਹੋ ਸਕਨ ਪ੍ਰੰਤੂ ਵੇਦ ਸ਼ਾਸਤ੍ਰਾਂ ਦਾ ਪੜ੍ਹਨਾਂ ਕਠਿਨ ਹੈ ਅਰ ਕੋਈ ਭੀ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਪਸ਼ੂ ਭੀ ਇਸ ਵਿਦਿਆ ਨੂੰ ਹਾਸਲ ਕਰ ਸਕਦਾ ਹੈ ਇਸਥੋਂ ਸਾਫ਼ ਮਲੂਮ ਹੁੰਦਾ ਹੈ ਕਿ ਹਨੂਮਾਨ ਜੀ ਪੁਰਸ਼ ਸਨ ਨਾਂ ਕਿ ਬਾਂਦਰ । ਇਸ ਕਰਕੇ ਕਿ ਸਾਡੇ ਬਹਾਦੁਰ ਜਰਨੈਲ ਹਨੁਮਾਨ ਜੀ ਦਾ ਸੁਗ੍ਰੀਵ ਨਾਲ ਭੀ ਸੰਬੰਧ ਹੈ ਅਰ ਇਨ੍ਹਾਂ ਨੂੰ ਭੀ ਬਾਂਦਰ ਜਾਨਿਆ ਗਿਆ ਹੈ ਸੋ ਅੱਛੀ ਗੱਲ ਤਾਂ ਇਹੋ ਹੈ ਕਿ ਇਨ੍ਹਾਂ ਦੇ ਹਾਲ ਦੀ ਭੀ ਖੋਜਨਾ ਕੀਤੀ ਜਾਏ ਕਿ ਸਚਮੁਚ ਓਹ ਭੀ ਪਸ਼ੂ ਹੀ ਸਨ ਯਾ ਇਕ ਮਨੁੱਖ ? ਇਸ ਸ਼ੰਕਾ ਨੂੰ ਨਿਵਰਤ ਕਰਨ ਲਈ ਰਾਮਾਇਨ ਤੋਂ ਵਧਕੇ ਹੋਰ ਕੋਈ ਭਰੋਸਾ ਦਾਇਕ ਗ੍ਰੰਥ ਨਹੀਂ ਹੋ ਸਕਦਾ ਜੇ ਕਰ ਹਨੂਮਾਨ ਜੀ ਦੇ ਜਨਮ ਦੀ ਨਿਆਈਂ ਬਾਲੀ ਅਰ ਸੁਗ੍ਰੀਵ ਦੇ ਜਨਮ ਦਾ ਭੀ ਹਾਲ ਅਨੋਖਾ ਜਿਹਾ ਦਿਖਾਈ ਦੇਂਦਾ ਹੈ ਜੋ ਕੁਦਰਤੀ ਕਾਨੂਨ ਦੇ ਵਿਰੁਧ ਹੈ ਅਰ ਪਤਾ ਨਹੀਂ ਕਿ ਗ੍ਰੰਥਕਾਰ ਨੇ ਕਿਸ ਤਰੰਗ ਵਿੱਚ ਆਨਕੇ ਅਜਿਹਾ ਲਿਖਿਆ ਹੈ ਅੱਛਾ! ਭਾਵੇਂ ਕੁਝ ਭੀ ਹੋਵੇ ਪਰ ਇਹ ਦੋਵੇਂ ਦੇਵਤਾ ਦੇ ਵੀਰਜ ਤੋਂ ਉਤਪੰਨ ਹੋਏ ਹਨ ( ਦੇਖੋ ਰਾਮਾਇਣ ਬਾਲਮੀਕੀ ਉਤ੍ਰ– ਕਾਂਡ ਸਫ਼ਾ ੩੯) ਇਸ ਲਈ ਕੋਈ ਕਾਰਣ ਨਹੀਂ ਕਿ ਇਨ੍ਹਾਂ ਨੂੰ ਬਾਂਦਰ ਮੰਨਿਆ ਜਾਵੇ ਅਰ ਇਸ ਗੱਲ ਦੀ ਸ਼ੰਕਾ ਨਿਵਰਤ ਕਰਨ ਲਈ ਅਗੇ ਲਿਖੇ ਹੋਏ ਨੋਟਾਂ ਨੂੰ ਧਿਆਨ ਲਾਕੇ ਪੜ੍ਹੋ ॥