ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬ )


(੧)—ਜਦ ਰਾਵਨ ਬਾਲੀ ਨਾਲ ਯੁੱਧ ਕਰਨ ਆਇਆ ਤਾਂ ਉਸ ਵੇਲੇ ਬਾਲੀ ਸੰਧਯਾ ਕਰ ਰਿਹਾ ਸੀ (ਦੇਖੋ ਬਾਲਮੀਕੀ ਰਾਮਾਇਣ ਉਤ੍ਰਾ ਕਾਂਡ ਪਤ੍ਰਾ ੩੫) ਕੀ! ਇੱਕ ਪਸ਼ੂ ਨੂੰ ਸੋਧਿਆਂ ਆਦਿਕ ਕਰਨ ਦਾ ਗਿਆਨ ਹੋ ਸਕਦਾ ਹੈ। ਕਦਾਪੀ ਓਹੀਂ !!

(੨)—(ਦੇਖੋ ਬਾਲਮੀਕੀ ਰਾਮਾਇਣ ਕਿ ਸਕੰਧਾ ਕਾਂਡ ਪਤ੍ਰਾ ੨੪ ਸਰਗ ੧੭) ਜਦ ਰਾਮਚੰਦ੍ਰ ਜੀ ਨੇ ਬਾਲੀ ਨੂੰ ਤੀਰ ਮਾਚਿਅ, ਤਾਂ ਉਸਨੇ ਅਪਨੇ ਮਾਰੇ ਜਾਨੇ ਦਾ ਕਾਰਣ ਪੁਛਿਆ ਜਿਸਦਾ ਉਨ੍ਹਾਂ ਨੇ ਜੁਆਬ ਦਿੱਤਾ ਕਿਤੂੰ ਸੁਗ੍ਰੀਵ ਦੀ ਇਸਤ੍ਰੀ ਗ੍ਰਹਣ ਕੀਤੀ ਹੈ ਜੋ ਧਰਮ ਸ਼ਾਸਤ੍ਰ ਤੇ ਵਿਰਧ ਹੈ ਇਸੇ ਲਈ ਜੇਰੇ ਮਾਰਨੇ ਦਾ ਕੋਈ ਦੋਸ਼ ਨਹੀਂ (ਦੇਖੋ ਬਾਲਮੀਕੀ ਰਾਮਾਇਣ ਕਿਸਕੰਧਾ ਕਾਂਡ ਪਤ੍ਰਾ ੨੫) ਪਾਠਕ ਗੁਣਾ ਪਸ਼ੂਆਂ ਨੂੰ ਇਹ ਸਮਝ ਕਿਥੇ ? ਇਨ੍ਹਾਂ ਵਿੱਚ ਤਾਂ ਇਸਤ੍ਰੀ ਪੁਰਸ਼ ਦਾ ਕੋਈ ਸੰਬੰਧ ਅਤੇ ਭੇਦ ਨਹੀਂ ਹੁੰਦਾ ਅਰ ਧਰਮ ਸ਼ਾਸਤ੍ਰ ਦਾ ਡਨ ਕੇਵਲ ਮਨੁੱਖਾਂ ਲਈ ਹੈ ਨਾਂ ਕਿ ਪਸ਼ੂਆਂ ਲਈ ਜੇਕਰ ਇਹ ਮਨੁੱਖ ਦੀ ਔਲਾਦਾ ਨਾ ਹੁੰਦੇ ਤਾਂ ਮਹਾਰਾਜਾ ਰਾਮਚੰਦ੍ਰ ਜੀ ਨੇ ਪਸ਼ੂ ਜਾਨਕੇ ਏਹਨਾਂ ਨੂੰ ਕਿੰਉਂ ਮਾਰਨਾ ਸੀ ਅਤੇ ਜੇ ਕਰ ਪਸ਼ੂ ਜਾਨਕੇ ਮਾਰਿਆ ਸੀ ਤਾਂ ਅਜ ਸੰਸਾਰ ਦੇ ਸਾਰੇ ਪਸ਼ੂ ਮਾਰੇ ਜਾਨ ਦੇ ਯੋਗਯ ਹਨ ਜੋ ਮਾਂ, ਭੈਨ ਯਾ ਲੜਕੀ ਨੂੰ ਗ੍ਰਹਣ ਕਰ ਲੈਂਦੇ ਹਨ॥

(੩) ਜਦ ਬਾਲੀ ਰਾਮਚੰਦ੍ਰ ਦੇ ਹੱਥੋਂ ਮਾਰਿਆ ਗਿਆ ਤਾਂ ਅੰਗਦ ਨੇ ਸ਼ਾਸਤ੍ ਮ੍ਰਿਯਾਦਾ ਨਾਲ ਓਸਦਾ ਸੰਸਕਾਰ ਕੀਤਾ (ਦੇਖੋ ਬਾਲਮੀਕੀ ਰਾਮਾਇਣ ਕਿਸਕੰਧਾ ਕਾਂਡ ਪਤ੍ਰਾ ੩੭)॥

ਪਾਠਕ ਗਣ! ਕੀ ਅਜੇ ਭੀ ਬਾਲੀ ਅਰ ਸੁਗ੍ਰੀਵ ਨੂੰ ਬਾਂਦਰ ਸਮਝਦੇ ਹੋ ਜੇਕਰ ਇਹੋ ਹੀ ਗੱਲ ਹੈ ਤਾਂ ਅੱਜ ਕੱਲ ਕਿਸੇ ਬਾਂਦਰ ਯਾ ਪਸ਼ੂ ਦੀ ਕ੍ਰਿਆਕਰਮ ਆਦਿਕ ਹੁੰਦੇ ਦਿਖਾਓ, ਇਸਦਾ ਹੋਨਾ ਤਾਂ ਕਠਿਨ ਹੈ ਕਿਸੇ ਪਸ਼ੂ ਨੂੰ ਅਪਨੇ ਸੰਬੰਧੀ ਦਾ ਮੁਰਦਾ ਸਾੜਦਿਆਂ ਯਾ ਦਬਦਿਆਂ ਭੀ ਦਿਖਾ ਦੇਨਾ ਕਾਫ਼ੀ ਹੈ ਪਰ ਨਹੀਂ ਇਨ੍ਹਾਂ ਵਿਚਾਰਿਆਂ ਨੂੰ ਏਨੀ ਸਮਝ ਕਿੱਥੇ ? ਜਿੱਥੇ ਕੋਈ ਮਰਯਾ ਓਥੇਹੀ ਪਿਆ ਸੜਦਾ ਗਲਦਾ ਰਿਹਾ ਕਿਸਦਾ ਸੜਨਾ ਅਰ ਕਿਸਦਾ ਦਬਨਾ? ਅਰ ਕ੍ਰਿਆ