ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋ ਸੱਚੇ ਦਿਲ ਨਾਲ ਨੇਕੀ ਲਈ ਲਕ ਬੰਨ ਲੈਂਦੇ ਹਨ, ਭਾਵੇਂ ਫੇਰ ਕਿਹੀਆਂ ਭਰੁਕਾਵਟਾਂ ਓਹਨਾਂਦੇ ਅੱਗੇ ਆਓਨ ਓਹ ਅਪਨੇ ਧਰਮ ਪਾਲਨ ਤੋਂ ਨਹੀਂ ਪਿਛਾਂ ਹੁੰਦੇ ਏਸੇ ਪ੍ਰਕਾਰ ਯਾਵਾਨ ਭਾਰਿਆਂ ਨੇ ਮਾਨੋ ਬਦਲਾਂ ਵਿਚੋ ਛੇਝ ਕਰਕੇ ਅਪਨੀ ਚਮਕ ਦਾ ਸਹਾਰਾ ਦੇ ਰਖਿਆ ਹੈ ਅਤੇ ਓਦਾਸ ਦਿਲਾ ਨੂੰ ਤਸੱਲੀ ਦੇਨੀ ਆਰੰਭ ਕਰਦਿਤੀ ਹੈ॥ ਓਹੋ! ਏਸ ਵੇਲੇ ਤਾਂ ਦਿਨ ਦੇ ਅੰਨੇ (ਓਲੂ) ਨੇ ਭੀ ਰਾਮ ਜਾਨੇ ਕੀ ਸੋਚਕੇ ਮੌਨ ਧਾਰਣ ਕਰ ਲਿਯਾ ਹੈ, ਪਰ ਹਵਾ ਦੇ ਬੁੱਲੇ ਫਰਨ ਫਰਨ ਬਰਾਬਰ ਆਰਹੇ ਹਨ, ਜਾਂ ਇਕ ਖਿਪਤਾ ਦੀ ਮਾਰੀ ਭੀਮੀ ਦੇ ਰੋਨ ਦੀ ਅਵਾਜ਼ ਸੁਨਾਈ ਦੇ ਰਹੀ ਹੈ, ਓਹੋ! ਇਸਨੂੰ ਭੀ ਤਾਂ ਅਪਨੀ ਜਾਨ ਪਿਆਰੀ ਨਹੀਂ ਜੋ ਏਸ ਵੇਲੇ ਇਸ ਓਜਾੜ ਬਿਆਬਾਨ ਵਿਚ ਬੇਚੈਨ ਹੋ ਕੇ ਰੋਰਹੀ ਜੋ ਇਹ ਤਾਂ ਜਰੂਰ ਕੋਈ ਅਭਾਗੀ ਬਿਪਤਾ ਦੀ ਮਾਰੀ ਜੋ ਇਸਭਰਾਂ ਦਾ ਵਿਰਲਾਪ ਕਰ ਰਹੀ ਹੈ। ਹੇ ਪ੍ਰਾਣ ਨਾਥ ਤੁਸੀ ਕਿੱਥੋਂ ਹੋ! ਮੇਰੀਆਂ ਅੱਖੀਆਂ ਚਕੋਰ ਦੀ ਨਿਆਂਈਂ ਤੁਹਾਡੇ ਦਰਸਨ ! ਨੂੰ ਭਰਸ ਰਹੀਆਂ " ਹਨ। ,, ਅਪਨਾ ਚੰਦ ਸਮਾਨ ਮੁਖੜਾ ਵਖਾਕੇ ਇਨ੍ਹਾਂ ਨੂੰ ਧੀਰਜ ਦਿਓ ਹਾਏ! ਤੁਹਾਡੇ ਮਨ ਵਿੱਚ ਅਜੇਹੀਆਂ ਗੱਲਾਂ ਕਿਉਂ ਆਗਈਆਂ, ਸੁਆਮੀ ਜੀ ਮੇਰਾ ਤੁਹਾਡੇ ਬਿਨਾ ਹੋਰ ਕੋਈ ਆਸਰਾ ਨਹੀਂ ਆਹ! ਅੰਜਨਾਂ ਨੂੰ ਤਾਂ ਅਮੀ ਮੈਹਲ ਵਿੱਚ ਛੱਡ ਆਏ ਸਾਂ, ਏਹ ਦੂਜੀ ਬਿਪਤਾ ਦੀ ਮਾਰੀ ਕੰਨ ਹੈ ਚਲੋ ਜਦਾ ਮਲੂਮ ਤਾਂ ਕਰੀਏਂ ਕਿ ਸਮੇ ਦੇ ਚਕ੍ਰ ਨੇ ਇਸ ਨਾਲ ਅਜਿਹਾ ਕੀ ਸਲੂਕ ਕੀਤਾ ਹੈ ਜਿਸਨੇ ਇਸ ਨੂੰ ਇਥੇ ਤੀਕਰ ਪਹੁੰਚਾਇਆ ਹੈ। ਹੈਂ! ਏਹ ਤਾਂ ਓਹੋ ਮੁਸੀਬਤ ਦੀ ਮਾਰੀ ਅੰਜਨਾਂ ਦੇਵੀ ਹੀ ਹੈ, ਜੇਹੜੀ ਅਪਨੇ ਸ਼ਾਮੀ ਦਾ ਹਾਲ ਸੁਨਦ ਸਾਰ ਹੀ ਘਬਰਾਕੇ ਅਤੇ ਕਿਸੇ ਤੇ ਭਰੋਸਾ ਨ ਕਰਕੇ ਆਪ ਹੀ ਢੂੰਡ ਭਾਲ ਕਰਦੀ ਹੋਈ ਇਥੋਂ ਤਕ ਆਪਹੁੰਚੀ ਹੈ। ਸ਼ਾਬਾਸ਼ੇ! ਅੰਜਨਾਂ! ਤੈ ਨੂੰ, ਪਤਿਬ੍ਬਾ ਇੱਸੇ ਨੂੰ ਹੀ ਆਖਦੇ Original with: Language Department Punjab Panjab Digital Library