ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮ )


ਵਡਿਆਈ ਮਾਨ ਕਰਕੇ ਰਾਮਚੰਦ੍ਰ ਜੀ ਭਰਤ ਨੂੰ ਕਹਨ ਲੱਗੇ ਇਹ ਲੋਗ ਬੜੇ ਧਾਰਮਿਕ ਅਰ ਸਾਡੇ ਭਗਤ ਹਨ ਇਨਾਂਨੂੰ ਰਾਜ ਮਹਿਲਾਂ ਦੀ ਸੈਲ ਕਰਾਓ ਜਿਸ ਤੋਂ ਸਾਡੇ ਗ੍ਰਹ ਪਵਿਤ੍ਰ ਹੋ ਜਾਨ ਤਦ ਭਰਤ ਜੀ ਨੇ ਇਸੇ ਪ੍ਰਕਾਰ ਹੀ ਕੀਤਾ ਇਸਦੇ ਪਿਛੋਂ ਓਹ ਮਹਿਲ ਜਿਸਦੇ ਅੱਗੇ ਇਕ ਬੜਾ ਦੂ ਅਤਿਮਨੋਹਰ ਬਾਗ਼ ਸੀ ਸੁਗ੍ਰੀਵ ਦੇ ਰਹਿਨ ਨੂੰ ਦਿੱਤਾ ਅਰ ਹਨੁਮਾਨ ਨੂੰ ਖਾਸ ਰਾਜ ਮਹਲ ਵਿੱਚ ਅਪਨੇ ਕੋਲ ਰਹਨ ਦਾ ਹੁਕਮ ਦਿੱਤਾ (ਦਖੋ ਲੰਕਾ ਕਾਂਡ ਸਫਾ ੧੪੯ ਸਰਗ ੧੩੦) ।।

ਕਿਉਂ ਮ੍ਰਿਤਗਣ ਆਪ ਹੀ ਜ਼ਰਾ ਇਨਸਾਫ਼ ਨਾਲ ਕਵੋ ਕਿ ਆਪਨੇ ਕਦੀ ਪਸ਼ੁਆਂ ਦੀ ਵਡਿਆਈ ਵਿੱਚ ਇਹ ਸ਼ਬਦ ਕਹੇ ਹੋਨ ਯਾ ਕਦੀ ਕਿਸੇ ਨੇ ਕਿਹਾ ਹੋਵੇ ਕਿ ਓਹ ਜਨਵਰ ਬੜਾ ਧਾਰ–ਮਿਕ ਅਰ ਬੜਾ ਭਗਤ ਹੈ ਅਰ ਉਸਦੇ ਚਰਣ ਪਾਨ ਨਾਲ ਸਾਡੇ ਘਰ ਸ਼ੁਧ ਹੋ ਜਾਨਗੇ ਸ਼ੋਕ! ਅਸੀ ਕੁਝ ਨਹੀ ਸੋਚਦੇ ਅਰ ਅਜਿਹੇ ਸ਼ੁਰਬੀਰਾਂ ਨੂੰ ਪਸ਼ੂ ਖਿਆਲ ਕਰਨੇ ਹਾਂ ॥

( )—ਜਦ ਰਾਮਚੰਦ੍ਰ ਜੀ ਨੂੰ ਰਾਜ ਤਿਲਕ ਹੋਗਿਯਾ ਤਾਂ ਸਾਰਿਆਂ ਬਾਨਰਾਂ ਨੂੰ ਅਪਨੇ ੨ ਘਰ ਨੂੰ ਤੋਰ ਦਿੱਤਾ ਅਰ ਹਰ ਇਕ ਨੂੰ ਦਜੇ ਦ ਜੇ ਬ ਦਰਜੇ ਖਿਲਤ ਅਤੇ ਇਨਾਮ ਬਖਸ਼ੇ, ਸੋਹਨੇ ੨ ਕਪੜੇ ਗਹਿਨੇ ਅਰ ਜੁਆਹਰਾਤਾਂ ਇਨਾਮ ਦਿੱਤਾਆਂ ਸੀਤਾ ਜੀ ਨੇ ਅਪਨੇ ਗਲ ਦੀ ਮਾਲਾ ਲਾਹਕੇ ਹਨੂਮਾਨ ਨੂੰ ਦਿੱਤੀ (ਦੇਖੋ ਲੰਕਾ ਕਾਂਡ ਸਫਾ ੧੪੬ ਸ: ੨੯)

ਮੰਨਿਯਾ ਕਿ ਓਹ ਬਾਂਦਰ ਸਨ ਪਰ ਉਨ੍ਹਾਂ ਨੂੰ ਗਹਿਨੇ ਕਪੜੇ ਆਦਿਕਾਂ ਨਾਲ ਕੀ ਕੰਮ ? ਦੌਲਤ ਜੁਆਹਰਾਤ ਦੀ ਕੀ ਸਾਰ ! ਜੇਕਰ ਹੈ ਤਾਂ ਅੱਜ ਕੱਲ ਭੀ ਲੱਖਾਂ ਬਾਂਦਰ ਹਨ ਕਿਸੇ ਇੱਕ ਨੂੰ ਭੀ ਗਹਿਨਾ ਯਾ ਕਪੜਾ ਪਾਂਦੇ ਹੋਏ ਅਰ ਦੌਲਤ ਹੀਰੇ ਪੰਨੇ ਰਖਦੇ ਹੋਏ ਦਿਖਾ ਦਿਓ! ਪਿਆਰੇ ਪਾਠਕ ਗੁਣ! ਇਹ ਸਾਡੀ ਸਮਝ ਦੀ ਭੁਲ ਹੈ ਅਸਲ ਵਿੱਚ ਓਹ ਬਾਨਰ ਸਨ ਨਾਂ ਬਾਂਦਰਾ ਜੋ ਇੱਕ ਜਗਲੀ ਕੰਮ