ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮ )

ਸੀ ਅਰ ਉਨ੍ਹਾਂ ਦਿਨਾਂ ਵਿੱਚ ਮਹਾਰਾਜਾ ਰਾਮਚੰਦ੍ਰ ਜੀ ਦੇ ਨਾਲ ਜੰਗ ਵਿੱਚ ਸ਼ਾਮਲ ਸੀ ਕੇਵਲ ਏਹ ਇਸ ਦੇ ਉਲਟੇ ਅਰਥ ਲੀਤੇ ਗਏ ਹਨ ਇਸ ਲਈ ਅੱਗੇ ਚਲ ਕੇ ਆਪ ਦੇ ਅੱਛੀ ਤਰਹ ਸਮਝਾਨੇ ਲਈ ਉਸਦਾ ਭਾਵ ਅਰਥ ਕੀਤਾ ਜਾਂਦਾ ਹੈ (ਦੇਖੋ ਟਾਡਸ ਰਾਜਸਤਾਨ ਪ੍ਰਤਾ ੬੦੫) ।।

ਭਾਵ ਅਰਥ

ਜਦ ਅਸੀ ਰਾਮਾਇਣ ਨੂੰ ਪੜ੍ਹਦੇ ਹਾਂ ਤਾਂ ਵਿਚਾਰ ਕਰਨੇ ਹਾਂ ਕਿ ਵਿਦ੍ਵਾਨ ਕਵਿ ਬਾਲਮੀਕ ਜੀ ਨੇ ਹਨੂਮਾਨ ਆਦਿਕ ਨੂੰ ਬਾਨਰ ਕਿਉਂ ਕਿਹਾ? ਕੀ ਇਨਾਂਨੇ ਏਨਾਂ ਸਭਨਾਂਨੂੰ ਪਸ਼ੂ ਮਨਿਆਹੈ ? ਕਦਾਚਿਤ ਨਹੀਂ! ਪਿਆਰੇ ਸਜਨੋਂ ਰਾਮਾਇਣ ਤੋਂ ਤਾਂ ਸਾਫ ਮਲੂਮ ਹੁੰਦਾਹੈ ਕਿ ਬਾਲਮੀਕ ਜੀ ਨੇ ਉਨਾਂਨੂੰ ਪਸ਼ੂ ਨਿਹੀਂ ਮਨਿਆ ਅਤੇ ਜੇਕਰ ਓਹ ਪਸ਼ੂ ਮਨਦੇ ਤਾਂ ਸਾਨੂੰ ਇਹ ਵੇਲਾ ਕਦੀਨਾ ਮਿਲਦਾਕਿਅਸੀ ਉਨਾਂ ਦੇ ਕਥਨ ਤੋਂ ਹੀ ਮਨੁਖ ਸਿਧ ਕਰਦੇ,ਮਲੂਮ ਹੁੰਦਾ ਹੈ ਕਿ ਮਾਮਲਾ ਕੁਝ ਹੋਰ ਹੈ ਹੀ ਸੰਸਕ੍ਰਿਤ ਦੇਕੋਸ਼ ਵਿੱਚਉਸਨੂੰ ਬਾਨਰ ਲਿਖਿਆ ਹੈ ਜੋ ਬਨ ਵਿੱਚ ਰਹੇ ਇਹ ਲੋਕ ਕਿਸ ਸਮੇਂ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਭੀਲ ਅਰ ਗੋਡਾਂ ਦੀ ਤਰਾਂ ਸਨ ਦੇਖੋ ਪਿਕਚਰ ਆਫ਼ ਇੰਡੀਆ ਕ੍ਰਿਤ ਮਿਸਟ੍ਰ ਆਰਕਸਟ ਪਤ੍ਰਾ ੧੬੯ ਤੇ ੨੯੧) ਅਰ ਵਿਚਘਾਰ ਕਾਵੇਰੀ ਨਦੀ ਅਰ ਰਾਮ ਨਾਥ ਦੇ ਯਾ ਹਿੰਦਸੁਤਾਨ ਦੇ ਓਨਾਂ ਪਹਾੜਾਂ ਵਿੱਚ ਜੋ ਨਾਸਕ ਤੋਂ ਬੰਬਈ ਦੀ ਵਲ ਜਾਂਦੇ ਹੋਏ ਸਤਾਰੇ ਦੀ ਹਦ ਤੋਂ ਲੰਘ ਕੇ ਜੋ ਦਖੱਨ ਦੀ ਵਲ ਚਲੇ ਗਏ ਹਨ ਵਸਦੇ ਸਨ ਅਰ ਬਾਨਰ ਦੇ ਖਿਤਾਬ ਤੋਂ ਮਸ਼ਹੂਰ ਸਨਕਿਉਂਕਿ ਉਸ ਸਮੇਂ ਵਿੱਚ ਇਹ ਆਮ ਮਸ਼ਹੂਰ ਸੀ ਜਿਸ ਤਰਾਂ ਕਿ ਸ਼ਬਦ ਪਠਾਨ ਨੂੰ ਲਓ ਵਰਤਮਾਨ ਕਾਲ ਵਿੱਚ ਜੇਕਰ ਕਿਸੇ ਦੇ ਮੂੰਹੋਂ ਪਠਾਨ ਨਿਕਲ ਜਾਵੇ ਤਾਂ ਅਸੀ ਝਟਪਟ ਸਮਝ ਜਾਵਾਂਗੇ ਕਿ ਕੋਈ ਅਫ਼ਗ਼ਾਨਸਤਾਨ ਦਾ ਵਸਨੀਕ ਹੈ ਇਸਦੀ ਟੀਕਾ ਕਰਨ ਦੀ ਕੋਈ ਲੋੜ ਨਹੀਂ ਇਸੇ ਤਰਾਂ ਬਾਲਮੀਕਜੀ ਨੇ ਉਸਦੀ ਟੀਕਾ ਕਰਨੀ ਅਛੀ ਨਾ ਸਮਝੀ ਦੇਖੋ ਜਦ ਸੀਤਾ ਜੀ ਨੇ ਹਨੂਮਾਨ ਤੋਂ ਪੁਛਿਆ ਕਿ ਕੌਨ ਹੈ ਤਾਂ ਉਸਨੇ ਜੁਵਾਬ ਦਿੱਤਾ ਕਿ ਮੈਂ ਜ਼ਾਤ ਦਾ ਬਾਨਰ ਹਾਂ