ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/157

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੧ )


ਰਾਵਣ—(ਪ੍ਰਸੰਨ ਹੋਕੇ)ਸੁਗਰੀਵ ! ਤੂੰ ਤੇ ਰਾਜਾ ਬਜੱਰਬਾਹ ਦੋਵੇਂ ਹਨੂੰਮਾਨ ਦੀ ਸਵਾਗਤ ਲਈ ਅੱਗੋਂ ਦੀ ਜਾਓ ।

ਏਹ ਸੁਨ ਕੇ ਦੋਵੇਂ ਓਥੋਂ ਉੱਠੇ ਅਰ ਬੜੇ ਆਦਰ ਮਾਨ ਸਹਿਤ ਹਨੂੰਮਾਨ ਜੀ ਨੂੰ ਓਸ ਤੰਬੂ ਵਿੱਚ ਲੈ ਆਏ, ਹਨੂੰਮਾਨ ਜੀ ਦੀ ਬਾਤ ਚੀਤ ਦਾ ਢੰਗ ਤੇ ਸੂਰਮਤਾ ਦੇ ਵਜੂਦ ਨੂੰ ਵੇਖਕੇ ਹਰ ਇੱਕ ਹਰਾਨ ਹੋ ਗਿਆ ਅਤੇ ਆਖਨ ਲੱਗੇ ਓਹੋ ! ਵਿਦ ਅਤੇ ਮਿੱਠੀ ਬੋਲੀ ਭੀ ਸੰਸਾਰ ਵਿਚ ਇਕ ਅਚਰਜ ਚੀਜ਼ ਹਨ, ਜੋ ਹਰ ਇੱਕ ਦੇ ਮਨ ਨੂੰ ਅਪਨੀ ਵੱਲ ਖਿੱਚ ਲੈਂਦੀ ਹੈ, ਜਿਸ ਤਰਾਂ ਪੂਰਣਮਾਸ਼ੀ ਦਾ ਚੰਦਰਮਾਂ ਚਕੋਰ ਨੂੰ ਅਤੇ ਸਾਵਨ ਮਹੀਨੇ ਦੀ ਕਾਲੀ ਘਟਾ ਮੋਰ ਨੂੰ।

ਪਾਠਕ ਗਣ ! ਜਿੱਨੇ ਮਨੁੱਖ ਇਸ ਵੇਲੇ ਬੈਠੇ ਹਨ, ਭਾਵੇਂ ਉਮਰ ਵਿੱਚ ਛੋਟੇ ਹਨ ਯਾ ਵੱਡੇ ਪਰ ਸਭ ਹਨੂੰਮਾਨ ਜੀ ਨੂੰ ਆਦਰ ਦੀ ਨਜ਼ਰ ਨਾਲ ਵੇਖ ਰਹੇ ਹਨ ਅਰ ਇਹਨਾਂ ਬਾਤਾਂ ਨੂੰ ਸੁਨਕੇ ਓਹਨਾਂ ਦੀ ਯੋਗਯਤਾ ਤ ਵਾਹ ਵਾਹ ਕਰ ਰਹੇ ਹਨ, ਬਹੁਤ ਕਾਲ ਤੀਕ ਏਧਰ ਓਧਰ ਦੀਆਂ ਗੱਲਾਂ ਵਿੱਚ ਲੱਗੇ ਰਹੇ, ਅੰਤ ਨੂੰ ਪ੍ਰਾਤਾਕਾਲ ਦਾ ਵੇਲਾ ਚਲੱਨ ਲਈ ਨਿਯਤ ਕੀਤਾ ਗਿਆ ਅਰ ਸਭ ਸੈਨਾ ਨੂੰ ਏਹੀ ਆਗਯਾ ਦਿੱਤੀ ਗਈ ।

–––

ਸਤਾਈਵਾਂ ਅਧਯਾਯ ॥

"ਫੌਜ ਦੀ ਚੜ੍ਹਾਈ"

ਸਵਰ ਦਾ ਵੇਲਾ ਹੇ ਜਦ ਹਰ ਇੱਕ ਸਿਪਾਹੀ ਅਪਨਾ ਅਪਨਾ ਬਿਸਤਰਾ ਬਨ੍ਹਕੇ ਗਡਿੱਆਂ ਤੇ ਲੱਦ ਰਿਹਾ ਹੈ, ਅਤ