( ੧੦ )
ਜੋ ਸਾਫ ਜ਼ਾਹਰ ਕਰਦਾ ਹੈ ਕਿ ਉਸ ਸਮੇਂ ਵਿੱਚ ਇਕ ਮਸ਼ਹੂਰ ਕੌਮ ਸੀ ਅਰ ਇਹ ਪ੍ਰਸ਼ਨ ਕੇਵਲ ਪੁਰਖ ਤੇ ਕੀਤਾ ਜਾਂਦਾ ਹੈ ਨਾ ਕਿ ਪਸ਼ੂ ਦੇ ਕਿਉਂਕਿ ਉਸਦੀ ਸੁਰਤ ਦੇਖਨੇ ਤੋਂ ਹੀ ਸਮਝ ਸਕਨੇ ਹਾਂ ਕਿ ਫਲਾਨੀ ਤਰਾਂ ਦਾ ਪਸ਼ੂ ਹੈ (ਦੇਖੋ ਬਾਲਮੀਕੀ ਰਾਮਾਇਣ ਸੁੰਦ੍ਰ ਕਾਂਡ ਪਤ੍ਰੇ ੪ ਸਰਗ ੩੪ ਜਦ ਅਵਿਦਯਾ ਦਾ ਸਮਾ ਆਇਆ ਅਰ ਬੁਖਾਰ ਕੰਮ ਕਾਜ ਅਰ ਦੂਸਰੇ ਸ਼ਹਿਰਾਂ ਵਿੱਚ ਔਨਾਂ ਜਾਨਾ ਬੰਦ ਹੋਗਿਆ ਅਰ ਨਾਹੀ ਕੋਈ ਤਵਾਰੀਖ ਸਾਡੇ ਹਿੱਸੇ ਵਿਚ ਆਈ ਤਾਂ ਅਸਲੀ ਹਾਲ ਤੋਂ ਨਾਵਾਕਿਫ਼ ਹੋਕੇ ਬਾਨਰ ਦੇ ਅਖੱਰਾਂ ਨੂੰ ਬਾਂਦਰ ਪ੍ਰਗਟ ਕੀਤਾ ਅਰ ਜੋ ਮਨ ਵਿਚ ਆਇਆ ਧਰ ਦਬਿਆ ਉਨਾਂ ਦੇ ਕਾਰਨਾਮਿਆਂ ਨੂੰ ਵਿਚਾਰ ਕਰਨਾ।
ਪਹਿਲਾ ਅਧਯਾਯ ।।
ਮਹੇਂਦਰਪੁਰ
ਸਾਡੇ ਨਾਵਲ ਦਾ ਸਿਲਸਲਾ ਓਸ ਸਮਯ ਤੋਂ ਅਰੰਭ ਹੁੰਦਾ ਹੈ ਜਿਸਨੂੰ ਅਜ ਲੱਗਭੱਗ *ਅੱਠ ਲੱਖ ਵਰ੍ਹੇ ਗੁਜ਼ਰ ਚੁੱਕੇ ਹਨ, ਅਤੇ ਰਾਮਾਯਣ ਦਾ ਸਮਯ ਕਹਾਂਉਦਾ ਹੈ, ਇਸ ਸਮਯ ਛੋਟੇ ਜਹੇ ਦੇਸ਼ ਦਾ ਰਾਜਾ ਮਹੇਂਦਰਰਾਯ ਰਾਜ ਕਰਦਾ ਸੀ ਇਸਦੀ ਰਾਜਧਾਨੀ ਮਹਿੰਦਰ ਪੁਰ ਸੀ ।।
*ਦੇਖੋ ਦੁਨੀਆਂ ਦੀ ਤਾਰੀਖ ਦੇ ਦੂਜੇ ਹਿੱਸੇ ਦਾ ੭੪ ਪਤ੍ਰਾ ਪੰਡਿਤ ਲਖਰਾਮਜੀ ਦੀ ਬਨਾਈ ਹੋਈ ॥
ਵੇਖੋ ਅੰਜਨਾ ਸਤੀ ਨੋਰਾਸ ਗੁਜਰਾਤੀ ਭਾਖਾ ਦੀ ॥
ਇਹ ਸ਼ਹਿਰ ਹਿੰਦੁਸਤਾਨ ਦੇ ਉਸ ਦਖਨੀਭਾਗ ਵਿੱਚ ਸੀ ਜੇਹੜਾ ਬਾਨਰਦੀਪ ਦੇ ਨਾਂ ਤੇ ਪ੍ਰਸਿੱਧ ਸੀ (ਦੇਖੋ ਏਸ ਪੁਸਤਕ ਦਾ ਪਿਛਲਾ ਨਕਸ਼ਾ) ਤੰਗਭਦ੍ਰਾ ਅਰ ਕਾਵੇਰੀ ਨਦੀ ਦੇ ਮੱਧ ਵਿੱਚ ਵਸਦਾ ਸੀ, ਏਥੋਂ ਦੇ ਵਸਨੀਕ ਭੀਲਾਂ ਗੋਡਾਂ ਅਤੇ ਕੌਲਾਂ ਵਾਂਗੂ ਸਨ (ਵੇਖੋ ਪਿਕਚਰ ਆਫ਼ ਇੰਡਯਨ ਲਾਈਫ਼ ਮਿਸਟ੍ਰ ਆਰਕਸ ਸਾਹਿਬ ਦੀ ਬਨਾਈ ਹੋਈ ਦਾ ੧੬੯ ਤੇ ੧੭੦ ਸਫਾ ।।