ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ )


ਇਕ ਦਿਨ ਪ੍ਰਾਤਾਕਾਲ ਜਦੋਂ ਸੂਰਜ ਭਗਵਾਨ ਉਦੇ ਹੋਨ ਵਾਲਾ ਹੀ ਸੀ ਅਤੇ ਸੀਤਲ ਪਵਨ ਚਲਰਹੀ ਸੀ ਰਾਜਾ ਮਹੇਂਦ੍ਰ ਰਾਸ ਦੀ ਪੁਤ੍ਰੀ ਅੰਜਨਾ ਦੇਵੀ ਸਖੀ ਸਹੇਲੀਆਂ ਨੂੰ ਸਾਥ ਲੈ ਅਪਨੇ ਪਰਮ ਸੁੰਦਰ ਮਨੋਹਰ ਬਾਗ ਦੀ ਸੈਰ ਕਰ ਰਹੀਸੀ ਅਤੇ ਫੁੱਲਾਂਦੀ ਸੁਭਾਵਕ ਸੁੰਦਰਤਾ ਦੇਖਦੀ ਹੋਈ ਜਾਰਹੀਸੀ ਕਿ ਅਚੱਨਚੇਤ ਉਸਦੀ ਨਜ਼ਰ ਉਸ ਸੁੰਦਰ ਫੁਲਾਂਦੇ ਬੂਟੇ ਤੇ ਪਈ ਜਿਸਦੇ ਸੁਹਾਵਨੇ ਫੁਲ ਦਿਸਰਹੇ ਸਨ, ਰਾਮ ਜਾਨੇ ਇਸਦੇ ਮਨ ਵਿੱਚ ਕੀ ਆਗਿਆ ਹੈ ਕਿ ਚਿਰ ਤੋਂ ਟਿਕਟਿਕੀ ਬਾਂਧੇ ਉਸਨੂੰ ਦੇਖ ਰਹੀ ਹੈ ਅਤੇ ਹੁਨ ਕੁੱਝ ਸੋਚ ਕੇ ਬਸੰਤਮਾਲਾ ਸਹੇਲੀਨੂੰ ਆਖਨ ਲੱਗੀ ਹੈ॥

ਅੰਜਨਾਦੇਵੀ— ਭੈਨ ! ਵੇਖ ਇਹ ਕਹੇ ਸੁੰਦਰ ਮਨੋਹਰ ਫੁਲ ਖਿਲੇ ਹੋਏ ਹਨ, ਅਤੇ ਕਈ ਕਲਿਯਾਂ ਉਸ ਇਸਤ੍ਰੀ ਵਾਂਗਨ ਜੋ ਅਪਨੇ ਲਾਲ ਹੋਠਾਂ ਵਿੱਚ ਮੁਸਕ੍ਰਾਉਂਦੀ ਹੋਵੇ, ਹਰਿਆਂ ਪਤ੍ਰਾਂ ਵਿਚੋਂ ਦਿਖਾਈ ਦੇਰਹਿਆਂ ਹਨ, ਜਿਨ੍ਹਾਂ ਨੂੰ ਵੇਖਕੇ ਮਨ ਭਰਨ ਵਿੱਚ ਨਹੀਂ ਆਉਂਦਾ, ਅਤੇ ਈਸ਼੍ਵਰ ਦੇ ਕੁਦਰਤ ਨਜ਼ਰ ਆਉਂਦੀ ਹੈ, ਪਰ ਓਨ੍ਹਾਂ ਫੁੱਲਾਂ ਨੂੰ ਭੀ ਵੇਖ ਜੇਹੜੇ ਆਡ ਵਿੱਚ ਪਏ ਹੋਏ ਗਲੇ ਸੜੇ ਦਿਸ ਰਹੇ ਹੈਨ, ਇਕ ਓਹ ਭੀ ਸਮਾਂਸੀ ਕਿ ਏਹ ਭੀ ਏਸੇ ਤਰਾਂ ਸੁੰਦਰ ਮਨੋਹਰ ਡਾਲੀ ਨਾਲ ਲਗੇ ਹੋਏ ਸਨ, ਪਰ ਹੁਨ ਤਾਂ ਉਨ੍ਹਾਂ ਨੂੰ ਵੇਖਕੇ ਜੀ ਬੁਰਾ ਹੋਜਾਂਦਾ ਹੈ, ਸਖੀ! ਏਸੇ ਤਰ੍ਹਾਂ ਮਨੁੱਖਾਂ ਦੀ ਉਮਰ ਭੀ ਤਿੰਨਾਂ ਹਿੱਸਿਆਂ ਵਿੱਚ ਵੰਡੀ ਹੋਈਹੈ, ਅਰਥਾਤ ਬਾਲ ਅਵਸਥਾ, ਜਵਾਨੀ ਅਤੇ ਬੁਢਾਪਾ, ਪਰ ਭੈਨਜੀ, ਸਬਤੋਂ ਚੰਗੀ ਜੁੁਵਾਨੀ ਹੈ ਜਿਸ ਵਿੱਚ ਮਨੁੱਖ ਲੋਕ ਪਰਲੋਕ ਦੇ ਸਾਮਾਨ ਇੱਕਠੇ ਕਰ ਸਕਦਾ ਹੈ, ਇਸ ਵਿੱਚ ਕੁਝ ਸੰਦੇਹ ਨਹੀਂ ਕਿ ਜੁਵਾਨੀ ਦੇ ਵੇਲੇ ਦੁਨਿਆਂ ਦੇ ਧੰਦੇ ਅਤੇ ਹਿਰਸਾਂ ਬੜੀਆਂ ਵੱਧ ਜਾਂਦੀਆਂ ਹਨ, ਪਰ ਬਹਾਦੁਰ ਓਹੋ ਹੈ ਜੋ ਇਨ੍ਹਾਂ ਨੂੰ ਜਿਤ ਲੈਂਦਾ ਹੈ, ਨਹੀਂ ਤਾਂ ਪਸ਼ੂ ਅਤੇ ਮਨੁੱਖ ਵਿੱਚ ਕੀ ਭੇਦ ਹੈ? ਮਨੁੱਖ ਨੂੰ ਚਾਹੀਦਾ ਹੈ ਕਿ ਜੁਵਾਨੀ ਦੀ ਅਵਸਥਾ ਨੂੰ ਦੁਰਲਭ ਜਾਨ ਪਰਲੋਕ ਦਾ ਖਜ਼ਾਨਾ ਤੇ ਬੁਢਾਪੇ ਦੀ ਸਮਗ੍ਰੀ ਇਕੱਠੀ ਕਰੇ ਜਿਥੋਂ ਤੀਕ ਹੋ ਸਕੇ ਨੇਕੀ ਕਰੇ। ਦੂਜੇ ਨੂੰ ਦੁਖ ਨ ਦੇ ਨਹੀਂ ਤਾਂ ਯਾਦ ਰਖੇ ਕਿ ਏਨ੍ਹਾਂ ਗਲੇ ਸੜੇ ਫੁੱਲਾਂ ਵਾਙੂ ਨਿਕੱਮਾਂ ਹੋ ਬੁਢਾਪੇ ਵਿੱਚ ਪਛਤਾਨਾ ਪਵੇਗਾ, ਦੁਖ ਸੁਖ ਨੂੰ ਸ਼ਰੀਰ ਦਾ ਭੋਗ ਜਾਨ ਜੋ