ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੪ )


ਇਸਨੇ ਕੋਈ ਲੜਾਈਆਂ ਭੁਗਤੀਆਂ ਹੋਈਆਂ ਹਨ, ਜੇ ਏਹ ਇਸ ਤਰ੍ਹਾਂ ਨਾ ਕਰਦਾ ਤੇ ਇਹਦਾ ਬਚਾ ਕਿਸ ਪ੍ਰਕਾਰ ਹੁੰਦਾ, ਵੇਖੋ ! ਕੇਡੀ ਸ਼ਤਾਬੀ ਨਾਲ ਪਿਛਾਂ ਨੂੰ ਹਟਦਾ ਹੋਯਾ ਬਾਨਾਂ ਦੀ ਵਰਖਾ ਕਰ ਰਿਹਾ ਹੈ । ਭਾਵੇਂ ਏਸਨੇ ਪੁੰਡਰੀਕ ਅਤੇ ਰਾਜੀਵ ਦੁਹਾਂ ਨੂੰ ਘਾਯਲ ਕਰ ਸਟਿਆ ਹੈ, ਪਰ ਸੂਰਬੀਰ ਪੁੰਡਰੀਕ ਘਾਯਲ ਹੋਇਆ ੨ ਭੀ ਸ਼ੇਰ ਵਾਂਗੂ ਗਜਦਾ ਹੋਇਆ ਰਾਵਣ ਪੁਰ ਜਾਂ ਕੁਦਿਆ ਹੈ, ਪਰ ਸਾਡੇ ਬਹਾਦਰ ਜਰਨੈਲ ਹਨੂੰਮਾਨ ਜੀ ਦੇ ਭੀ ਨਜ਼ਰੀ ਪੈਗਈ ਹੈ, ਓਹ ਵੇਖੋ ਬਿਜਲੀਵਾਂਗੂੰ ਕੜਕਦਾ ਹੋਇਆ ਓਥੇ ਪਹੁੰਚਕੇ ਅਪਨਾ ਗੁਰਜ ਚਲਾ ਰਿਹਾ ਹੈ । ਅਤੇ ਪੁੰਡਰੀਕ ਨੂੰ ਬੇਸੁਧ ਕਰਕੇ ਜਮੀਨ ਤੇ ਢਾ ਹੀ ਸਟਿਆ ਹੈ॥

ਰਾਜੀਵ ਭਰਾ ਦੀ ਏਹ ਦਸ਼ਾ ਵੇਖਕੇ ਅੱਗ ਬਗੋਲ ਹੋ ਹਨੂੰਮਾਨ ਤੇ ਜਾ ਪਿਆ, ਪਰ ਰਾਵਣ ਨੇ ਪਿਛੋਂ ਦੀ ਹੋਕੇ ਇੱਕ ਅਜੇਹੀ ਬਰਛੀ ਮਾਰੀ ਕਿ ਓਸਦਾ ਪ੍ਰਲੋਕ ਗਮਨ ਕਰ ਦਿੱਤਾ ਅਤੇ ਓਹ ਸਦਾ ਲਈ ਦੁਖੋਂ ਛੁੱਟ ਕੇ ਮਿਠੀ ਨੀਂਦਰ ਵਿੱਚ ਸੌ ਗਿਆ । ਏਧਰ ਸਾਡੇ ਜਰਨੈਲ ਨੇ ਜਦ ਪੁੰਡਰੀਕ ਦੀਆਂ ਮੁਸ਼ਕਾਂ ਕੜ ਲਈਆਂ ਤਾਂ ਓਹ ਹਨੂੰਮਾਨ ਵੱਲ ਡਾਢੀ ਹੈਰਾਨਗੀ ਨਾਲ ਵੇਖਦਾ ਹੋਇਆ ਬੋਲਿਆ ।

ਬੋਲਾ ਤਬ ਇਹ ਵਰਣ ਸੁਤ ਬਾਲਕ ਤੇਰੋ ਵੇਸ, ਕਯਾਨਾਮ ਤੁਮਹਾਰਾ ਕੰਵਰਜੀ ਕੌਨ ਪਿਤਾ ਔਰ ਦੇਸ

ਹਨੂੰਮਾਨ ਜੀ—

ਪਿਤਾ ਹਮਾਰਾ ਪਵਨ ਹੈ ਰਤਨਪੁਰ ਨਾਮ ਗ੍ਰਾਮ, ਨ ਛੋੜੂੰ ਸ਼ਤਰੂ ਯੁੱਧ ਵਿਖੇ ਹਨੂਵੰਤ ਮੇਰਾ