ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ )


ਈਸ਼੍ਵਰ ਉਤੇ ਭਰੋਸਾ ਰਖਦਾਹੈ ਓਹ ਇਸ ਸੰਸਾਰ ਵਿਚ ਖੁਸ਼ ਅਤੇ ਪ੍ਰਸੰਨ ਰਹੰਦਾ ਹੈ।।

ਬਸੰਤਮਾਲਾ ਕੁਝ ਕਹਨਹੀ ਲੱਗੀ ਸੀ ਕਿ ਇੰਦ੍ਰਮੁਨੀ ਬੋਲਓਠੀ॥

ਇੰਦਰਮੁਨੀ—ਰਾਜਦੁਲਾਰੀ! ਤੂੰਤਾਂ ਬੜੀ ਗਯਾਨਵਾਨ ਹੈਂ ? ਹਾਂ ਠੀਕ ਹੈ ਪੇਕਾਘਰ ਹੈ ਪਿਤਾਜੀਦਾ ਰਾਜ ਹੈ ਪਰ ਜਦ ਸੌਹਰੇ ਘਰ ਜਾਏਂ ਗੀ ਏਸ ਵੇਲੇ ਦੀ ਕਦਰ ਕਰੇਂਗੀ ਓਥੇ ਤਾਂ ਅਪਨੀ ਮਰਜ਼ੀ ਨਾਲ ਚਲਨਾ ਫਿਰਨਾ ਭੀ ਮੁਸ਼ਕਲ ਹੋਜਾਵੇਗਾ, ਬਾਗਾਂ ਦੀ ਸੈਲ ਤੇ ਗਯਾਨ ਦੀਆਂ ਗੱਲਾਂ ਤਦੋਂ ਯਾਦ ਆਉਨਗੀਆਂ ਜਦੋਂ ਸੱਸ ਨਿਣਾਨ ਦੀਆਂ ਖੋਲੀਆਂ ਤੇ ਝਿੜਕਾਂ ਮਿਲਨਗੀਆਂ, ਪਿਆਰੀ! ਇਸਤ੍ਰੀ ਦਾ ਵੱਡਾ ਮਾਨ ਤਾਂ ਅਪਨੇ ਸੁਆਮੀ ਉਤੇ ਹੁੰਦਾਹੈ ਸੋ ਵੇਖੀਏ: ਕਿਹੋ ਜਿਹਾ ਮਿਲਦਾ ਹੈ ਸੁਖੀ ਰਖਨਵਾਲਾ ਜਾਂ ਦੁਖੀ।।

ਅੰਜਨਦੇਵੀ–ਜਦ ਓਹ ਦਿਨ ਆਵੇਗਾ ਦੇਖਿਆ ਜਾਏਗਾ, ਭਾਗਾਂ ਦੇ ਲਿਖੇ ਨੂੰ ਕੌਣ ਮੇਟ ਸਕਦਾ ਹੈ, ਜੇ ਭਾਗਾਂ ਵਿੱਚ ਸੁਖ ਲਿਖਿਆ ਹੈ ਤਾਂ ਦੁਖ ਨਹੀਂ । ਈਸ਼੍ਵਰ ਪ੍ਰਮਾਤਮਾ ਤੇ ਭਰੋਸਾ ਹੈ ਹੋਰ ਕਿਸੇ ਦੀ ਆਸ ਨਹੀਂ, ਏਸੇ ਤਰਾਂ ਦੀਆਂ ਗੱਲਾਂ ਬਾਤਾਂ ਕਰ ਹੀ ਰਹੀਆਂ ਸਨ ਕਿ ਰਾਜਾਜੀ ਅਪਨੇ ਪ੍ਰਧਾਨ ਆਦਿਕਾਂ ਸਮੇਤ ਬਾਗ ਵਲ ਆਂਉਂਦੇ ਨਜ਼ਰ ਪਏ । ਅੰਜਨਾਦੇਵੀ ਓਸੇ ਵੇਲੇ ਸਹੇਲੀਆਂ ਨੂੰ ਸਾਥ ਲੈਕੇ ਮਹਲਾਂ ਨੂੰ ਚਲੀ ਗਈ।।

ਰਾਜਾ—( ਕੁੜੀਆਂ ਨੂੰ ਜਾਂਦਿਆਂ ਵੇਖਕੇ ) ਪ੍ਰਧਾਨਜੀ! ਏਹ ਕੌਨ ਹਨ।।

ਪ੍ਰਧਾਨ–ਮਹਾਰਾਜ ! ਓਹ ਅੱਗੇ ੨ ਰਾਜਦੁਲਾਰੀ ਸਖੀ ਸਹੇਲੀਆਂ ਸਮੇਤ ਜਾਰਹੀ ਹੈ।।

ਰਾਜਾ–ਹੈਂ ! ਓਹ ਰਾਜਦੁਲਾਰੀ ਹੈ ? ਏਹ ਕਹਕਰ ਸਿਰ ਨੀਵਾਂ ਕਰਕੇ ਸੋਚ ਵਿੱਚ ਪੈਗਿਆ ਅਤੇ ਘੜੀਭਰ ਚੁੱਪ ਕਰਕੇ ਇਹ ਕਹਨ ਲੱਗਾ ।

ਵਰ ਪ੍ਰਾਪਤ ਹੂਈ ਅੰਜਨਾ ਸੁਨੋ ਮਿਤ੍ਰ ਪ੍ਰਧਾਨ,

ਬੈਠ ਵਿਚਾਰੋ ਵਰ ਭਲਾ ਜੋ ਰਾਖੇ ਕੁਲ ਕੀ ਆਨ।