ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/187

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੧ ) ਬਤੀਹਵਾਂ ਅਧੜਾਯ ॥ ਵਿਆਹ ਭਾਕਾਲ ਦਾ ਅੰਮ੍ਰਿਤ ਵੇਲਾ ਹੈ ਠੰਡੀ ਠੰਡੀ ਹਵਾ ਵਗ ਰਹੀ ਹੈ ਜਦੇ ਮਿੱਠੇ ੨ ਬੁੱਲੇ ਸੌਣ ਵਾਲਿਆਂ ਲਈ ਜਾਦੂ ਦਾ ਕੰਮ ਕਰ ਰਹੇ ਹਨ, ਪਰ ਇਕ ਜਾਂਝੀ ਬਨਨ ਦੀ ਲਾਲਸਾ ਹੈ ਜੇਹੜੀ ਸਤਿਆਂ ਨੂੰ ਜਗਾ ਰਹੀ ਹੈ ਅਤੇ ਸੌਨ ਵਾਲੇ ਆਕੜਾਂ ਭੱਨ ਭੱਨ ਕੇ ਉਠ ਰਹੇ ਹਨ | | ਅਨੇਕਾਂ ਹੀ ਹਾਥੀ ਘੋੜੇ ਰਬ ਆਦਿਕ ਬੜੀ ਸਜਧਜ ਨਾਲ ਸਿੰਘਾਰ ਕੇ ਰਾਜ ਮੈਹਲ ਦੇ ਹੇਠਾਂ ਖੜਵਾਏ ਹੋਏ ਹਨ ਜਿਨ੍ਹਾਂ ਪੁਰ * ਵਿਦਿਆਧਰ ਅਤੇ ਓਹਨਾਂ ਦੇ ਪੁਭੁ ਆ ਆਕੇ ਚੜ੍ਹ ਰਹੇ ਹਨ, ਏਸ ਵੇਲੇ ਦੀ ਸੋਭਾ ਭੀ ਵਖਨ ਦੇ ਜੋਗ ਹੈ। ਅੱਗੇ ਅੱਗ ਹਾਥੀਆਂ ਦੇ ਸੁਨਹਿਰ ਹੌਦਿਆਂ ਵਿੱਚ ਬਾਲਕ ਬੈਠੇ ਹੋਏ ਆਪੋ ਵਿੱਚ ਛੇੜ ਛਾੜ ਕਰ ਰਹੇ ਹਨ, ਅਤੇ ਕਹੈ ਸੁੰਦਰ ਮਲੂਮ ਹੁੰਦੇ ਹਨ, ਓਹੋ ! ਏਹ ਤਾਂ ਛਿਨ ਭਰ ਭੀ ਚੁਪ ਕਰਕੇ ਨਹੀਂ ਖੈਹਦੇ । ਇਹਨਾਂ ਦੇ ਪਿਛੇ ਵਡੇ ਵਡੇ ਸੂਰਮੇ ਘੋੜਿਆਂ ਤੇ ਚੜੇ ਹੋਏ ਹਨ ਜਿਨ੍ਹਾਂ ਦੇ ਘੋੜੇ ਬੜੀ ਚਾਹਨਾ ਕਰ ਰਹੇ ਹਨ ਕਿ ਅਪਨੀ ਤੇਜ਼ੀ ਵਖਾਈਏ ਪਰ ਸਵਾਰ ਇਹਨਾਂ ਨੂੰ ਕੀ ਜਾਂਦੇ ਹਨ, ਅਰ ਇੱਕ ਦੂਜੇ ਨਾਲ ਠੱਠਾ ਮਖੌਲ ਕਰੀ ਜਾਂਦੇ ਹਨ ਰਥ ਅਤੇ ਬੈਹਲਾਂ ਜਿਨ੍ਹਾਂ ਦੇ ਰੰਗਗੀ ਅਲੱਸ ਅਰ ਸਖ਼ਮਲਾਂ ਦੇ ਲਾਲ ਅਤੇ ਹਰੇ ਪੜਦੇ ਦੂਰੋਂ ਚਮਕ ੨ ਕੇ ਜੰਝ ਦੀ ਸ਼ੋਭਾ ਨੂੰ ਹੋਰਭੀ ਵਧਾ

  • ਬਾਨਰਦੀਪ ਵਿੱਚ ਜੋ ਪੂਰਬ ਵਿਦਯਾ ੫ੜ ਲੈਂਦਾ ਸ' ਉਸ ਨੂੰ ਵਿਦਧਰ ਦਾ ਖਿਤਾਬ ਦਿੱਤਾ ਜਾਂਦਾ ਸੀ ॥

Original with: Language Department Punjab Digitized by: Panjab Digital Library