ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/188

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮) ਰਹੇ ਹਨ ਸਭ ਜਾਵੀਆਂ ਨਾਲ ਭਰਪੂਰ ਹਨ, ਇਨ੍ਹਾਂ ਦੇ ਵਿਚਕਾਰ ਇੱਕ ਬੜੀ ਸੁੰ ਪਾਲਕੀ ਹੈ ਜਿਸਨੂੰ ਕਹਾਰ ਮਸਤਾ ਨਿਆਂ ਦੀ ਨਿਆਈਂ ਝੂਲਦੇ ਹੋਏ ਚੁੱਕੀ ਤੁਰੇ ਜਾਂਦੇ ਹਨ ਅਰ ਇਸਦੇ ਵਿੱਚ ਸਾਡਾ ਬਹਾਦਰ ਜਰਨੈਲ ਗਾਓ ਤਕੀਆ ਲਾਏ ਹੋਏ ਸਿਰ ਤੇ ਜੜਾਊ ਮੁਕਟ ਧਾਰੇ ਅੱਗੇ ਸੇਹਰੇ ਲਟਕੇ ਹੋਏ ਬੈਠਾ ਹੋਇਆ ਹੈ ! ਆਹਾ ! ਸੁਖ ਪਾਲ ਦੀ ਸੰਤਾਈ ਦੇਖਕੇ ਤਾਂ ਹਰ ਇੱਕ ਮੋਹਤ ਹੁੰਦਾ ਜਾਂਦਾ ਹੈ ਇਸਦੀ ਕਲਸਦਾਰ ਚੋਟੀ ਜਿਸ ਉਤੇ ਕਾਰੀਗਰ ਨੂੰ ਜੜਾਊ ਕੰਮ ਇਸ ਉਸਤਾਦੀ ਨਾਲ ਕੀਤਾ ਹੈ ਕਿ ਜਿੱਥੇ ਸੂਰਜ ਦੀਆਂ ਕਿਰਨਾਂ ਇਸਤੇ ਪਈਆਂ ਇੱਸੇ ਪ੍ਰਕਾਰ ਉਸ ਵਿੱਚੋਂ ਹੋਰ ਸੁਆਵਾਂ ਨਿਕਲੀਆਂ ਕਿ ਦੇਖਨ ਵਾਲਿਆਂ ਤੇ ਚਮਕ ਪੱਥਰ ਦੀ ਨਿਆਈ ਅਸਰ ਕਰ ਗਈਆਂ ਆਹਾ ! ਜਿਸਦੀ ਨਿਗ ਹ ਇਸਤੇ ਪਈ ਓਹ ਜ਼ਰੂਰ ਹੀ ਕੋਲ ਆਕੇ ਇਕਵਾਰੀ ਦੇਖਨ ਲੱਗ ਪੈਂਦਾ ਭਾਵੇਂ ਜੰਵ ਤਾਂ ਪਹਿਲੇ ਹੀ ਬਹੁਤ ਸੀ ਪਰੰਤੁ ਇਸ ਸ਼ੋਭਾ ਨੇ ਤਮਾਸ਼ਬੀਨਾਂ ਦਾ ਕੱਠ ਓਹ ਕਰ ਦਿੱਤਾ ਕਿ ਲੰਘਨਾ ਮੁਸ਼ਕਲ ਹੋ ਗਿਆਂ ਮੂਲ ਗੱਲ ਕੀਤੀ ਕਿ ਬੜੀ ਧੂਮ ਧਾਮ ਨਾਲ ਮੰਜਲਾਂ ਕਰਦੇ ਹੋਏ ਦੂਜੇ ਦਿਨ ਸੰਧਿਆਂ ਵੇਲੇ ਕਿਸ਼ਕੰਧਾ ਨਗਰ ਵਿੱਚ ਜਾ ਪਹੁੰਚੇ । ਜੰਝ ਦੇ ਨਗਰ ਵਿੱਚ ਪਹੁੰਚਦੇ ਹੀ ਸਾਰੇ ਨਗਰ ਦੇ ਉਮੀਆਂ ਤੇ ਮਰਦ ਜੇਹੜੇ ਚਿਰਭੋ ਏਹਨਾਂ ਨੂੰ ਉਡੀਕ ਰਹੇ ਸਨ ਇੱਕਠੇ ਹੋ ਗਏ, ਜਿਸਨੇ ਲਾੜੇ ਨੂੰ ਵੇਖਿਆਂ ਵੇਖਦੇ ਦਾ ਵੇਖਦਾ ਰਹ ਗਿਆ, ਅਤੇ ਪਹਤਾਂ ਤੀਕਰ ਓਧਰ ਹੀ ਵੇਖਦਾ ਰਿਹਾ । ਤੀਮੀਆਂ ਕੋਠਿਆਂ ਦੀਆਂ ਛੱਤਾ ਪੁਰ ਆ ਆਕੇ ਵੇਖਨ ਲੱਗੀਆਂ, ਅਤੇ ਇਹਨਾਂ ਨੂੰ ਹਨੂੰਮਾਨ ਜੀ ਦੀ ਮੋਹਿਨੀ ਸੁਰਤ ਨੇ ਅਜਿਹਾ ਜਾਦੂ ਯਾ ਕਿ ਤਨ ਬਦਨ ਦੀ ਭੀ ਹੋਸ਼ ਨ ਹੀ ਔਰ ਹਨੁਮਾਨ ਜੀ ਦੀ ਭੋਲੀ ਭਾਲੀ ਸੂਰਤ ਵੇਖ ਕੇ ਅਜੇਹੀਆਂ ਮਸਤ ਹੋ ਗਈਆਂ ਕਿ ਏਨਾਂ ਦੀਆਂ ਗੋਦਾਂ ਵਿੱਚੋਂ ਬਾਲ ਭੀ ਡਿੱਗ ਡਿੱਗ ਕੇ ਰੋ ਰਹੇ ਹਨ ਏਨਾਂ ਨੂੰ ਜ਼ਰਾ ਭੀ ਸੁਧ Original with: Language Department Punjab Digitized by: Panjab Digital Library