________________
( ੧੮੪ ) ਕੇਸਰ ਕਸਤੂਰੀ ਘਿਓ ਅਤੇ ਭਾਂਤ ਭਾਂਤ ਦੀ ਹੋਰ ਖੁਸ਼ਬੂ ਵਾਲੀਆਂ ਚੀਜਾਂ ਪਾ ਪਾਕੇ ਹਵਨ ਕਰ ਰਹੇ ਹਨ, ਜਦ ਹੋਵਨ ਹੋ ਚੁਕਿਆ ਤਾਂ ਮੁੰਡੇ ਕੁੜੀ ਦੇ ਹੱਥ ਵਿੱਚ ਧਾਨ ਦੀਆਂ ਫੁਲੀਆਂ ਦੇਕੇ ਤੇ ਲਾਵਾਂ ਫੇਰੇ ਕਰਨ ਲੱਗੇ । ਆਹਾ ! ਇਸ ਵੇਲੇ ਇਸ ਤੀਆਂ ਦਾ ਇਹ ਗੀਤ ਜਿਸਦਾ ਮਤਲਬ ਏਹ ਹੈ ਕਿ ਹੇ ਮੇਰੇ ਮਾਤਾ ਪਿਤਾ! = ਏਸ ਪਰਦੇਸੀ ਪੁਰਖ ਨੂੰ ਜਿਸਦੇ ਸੁਭਾ ਤੇ ਅਚਾਰ ਵਿਹਾਰ ਨੂੰ ਮੈਂ ਜਾਨਦੀ ਹੀ ਨਹੀਂ ਤੇ ਕਦੀ ਦਿਆ ਭੀ ਨਹੀਂ ਮੈਨੂੰ ਕਿਉ ਦੇਦੇ ਹੋ ॥ ਪਾਠਕ ਗੁਣ ! ਛੇਆਂ ਲਾਵਾਂ ਤੀਕ ਤਾਂ ਏਸੇ ਤਰਾਂ ਦੇ ਗੀਤ ਗੌਦੀਆਂ ਰਹੀਆਂ ਪਰ ਸਤਵੀਂ , ਦੇ ਵੇਲੇ ਜਦ ਓਨ ਨੇ ਏਹ ਗਾਉਨ ਗਾਵੀਂਆਂ ਜਿਸਦਾ ਭਾਤਪਰਜ ਇਹ ਹੈ ਹੇ ਸ਼ਾਮੀ ! ਹੁਨ ਮੈਂ ਭੋਰੀ ਹੋ ਚੁੱਕੀ ਹਾਂ, ਮੇਰੇ ਮਾਤਾ ਪਿਤਾ ਭਰਤਾ ਜਾਂ ਕਿਸੇ ਹੋਰ ਸ੬ਧੀ ਦਾ ਹਨ ਕੋਈ ਜੋਰ ਨਹੀਂ ਰਿਹਾ, ਅਤੇ ਮੇਰੇ ਜੀਵਨ ਦਾ ਸਹਾਰਾ ਹੁਨ ਤੁਹਾਡੇ ਪੂਰ ਹੈ, ਭਾਵੇਂ ਦੁਖੀ ਰਖੋ ਤੇ ਭਾਵੇਂ ਸਖੀ ਰਖੋ, ਹੁਨ ਮੈਂ ਭੁਹਾਡੇ ਸ਼ਰਣ ਵਿੱਚ ਹਾਂ । ਪਾਠਕ ਗੁਣ ਇਨਾਂ ਗਾਉi ਨੇ ਨਿਰਾ ਸੁਗੀਵ ਦਾ ਦਿਲ ਹੀ ਨਾ ਹਲਾ ਦਿੱਤਾ ਕਿਤੁ ਸਬਦੀਆਂ ਅੱਖਾਂ ਤੋਂ ਅਬਰੂਆਂ ਦੀ ਵਰਖਾ ਕਰਾ ਦਿੱਤੀ । ਤੇ ਜ ਦਿੱਤਾ ਕਿ ਧੀਆਂ ਮਾਪਿਆਂ ਦੇ ਘਰ ਪਹੁਨੀਆਂ ਹੀ ਹੁੰਦੀਆਂ ਹਨ । | ਜਦ ਲਾਵਾਂ ਫੇਰੇ ਹੋ ਚੁੱਕੇ ਤਾਂ ਪਦਮਰਾ ਨੂੰ ਸਖਿਆਂ ਸਹੇਲਿਆਂ ਲੈ ਗੀਆਂ ਅਤੇ ਹਨਮਾਨ ਜੀ ਮੋਤੀਮੰਦਰ ਵਿਚ ਆਬਿਰਾਜੇ ॥ ਚਿਨ ਦਿਨਾਂ ਤੀਕਰ ਜਨੇਤ ਬੜੀ ਖਾਤਰਦਾਰੀ ਨਾਲ ਰੱਖੀ ਗਈ, ਕਿਸੇ ਨੂੰ ਕਿਸੇ ਤਰਾਂ ਦਾ ਉਲਾਮਾਂ ਦੇਨ ਦਾ ਅਵਰ ਨ ਮਿਲਆ, ਚੌਥੇ ਦਿਨ ਅੰਤ ਨੂੰ ਬੇਓੜਕਾ ਦਾਜ ਦੇ ਕੇ ਜੰਝ ਵਿਦਿਆਂ ਕਰਨ ਲੱਗੇ ਤਾਂ ਪਦਮਗਾ ਜੋ ਦੋ ਦਿਨ ਪਹਿਲੋਂ ਤੋਂ ਹੀ ਰੋ ਰੋ ਕੇ ਫਾਵੀ ਹੋ ਰਹੀ ਸੀ ਟੁਰਨ ਦਾ ਨਾਂ ਮ Original with: Language Department Punjab Digitized by: Panjab Digital Library