ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )




ਪ੍ਰਧਾਨ—(ਹੱਥ ਜੋੜਕੇ) ਮਹਾਰਾਜ ਦਾਸ ਭੀ ਹਾਜਰ ਹੋਗਿਆਹੈ॥

ਇਹ ਕਹਕੇ ਕੁਝ ਮੂਰਤਾਂ ਕੱਢਕੇ ਅੱਗੇ ਰਖੀਆਂ ਅਤੇ ਓਨ੍ਹਾਂ ਵਿੱਚੋ ਦੋ ਚੁਕਕੇ ਰਾਜਾ ਜੀ ਦੇ ਹੱਥ ਵਿੱਚ ਦੇ ਕੇ ਕਹਨ ਲੱਗਾ ।।

ਪ੍ਰਧਾਨ—ਮਹਾਰਾਜ ਜੀ! ਅਸਾਂ ਕਈਆਂ ਰਾਜਕੁਮਾਰਾਂ ਦੀਆਂ ਮੂਰਤਾਂ ਮੰਗਵਾਈਆਂ ਹਨ ਪਰ ਮੇਰੀ ਨਜ਼ਰ ਤਾਂ ਇਨ੍ਹਾਂ ਦੁਹਾਂ ਪੁਰ ਟਿਕਦੀ ਹੈ, ਅੱਗੇ ਆਪ ਮਾਲਕ ਹੋ ( ਬਾਕੀ ਦੀਆਂ ਜਰਾਕੂ ਅੱਗੇ ਰੱਖਕੇ) ਇਨ੍ਹਾਂ ਨੂੰ ਭੀ ਦੇਖ ਲਵੋ ।।

ਰਾਜਾ—(ਮਮੂਲੀ ਨਜ਼ਰ ਨਾਲ ਦੇਖਕੇ)ਏਨ੍ਹਾਂ ਨੂੰ ਰਹਿਨ ਦੇਓ ॥

ਇਹ ਕਹਕੇਅਤੇ ਫੇਰ ਓਨ੍ਹਾਂ ਦੁਹਾਂ ਮੂਰਤਾਂ ਨੂੰ ਹੱਥ ਵਿੱਚ ਲੈਕੇ ਦੇਖਨ ਲੱਗਾ ਬਹੁਤ ਸਾਰੀ ਸੋਚ ਵਿਚਾਰ ਤੇ ਦੇਖ ਭਾਲ ਦੇ ਪਿਛੋਂ ਉੱਥੋਂ ਉਠਕੇ ਰਾਨੀ ਵੇਗਮੋਹਿਨੀ ਦੇ ਪਾਸ ਦੋਵੇਂ ਮੂਰਤਾਂ ਲੈਕੇ ਚਲਿਆ ਗਿਆ ।।

ਰਾਜਾ—ਪ੍ਰਿਯਾ ਜੀ ! ਤੁਸੀ ਇਨ੍ਹਾਂ ਦੁਹਾਂ ਵਿਚੋਂ ਅੰਜਨਾਦੇਵੀ ਦੇ ਜੋਗ ਕਿਸ ਨੂੰ ਪਸੰਦ ਕਰਦੇ ਹੋ ? ਇਹ ਜਿਸਨੇ ਪੀਤਾਂਬਰੀ ਧੋਤੀ ਬੱਧੀ ਹੋਈ ਹੈ ਹਰਨਿਆਤ ਵਿਦਿਆਧਰ ਦੇ ਪੁਤ੍ਰ ਦੁਧ ਪਰਬ ਦੀ ਮੂਰਤ ਹੈ, ਅਤੇ ਇਹ ਦੂਜੀ ਪ੍ਰਹਿਲਾਦ ਵਿਦਿਆਧਰ ਦੇ ਪੁਤ੍ਰ ਪਵਨ ਦੀ ਹੈ ॥ ਰਾਨੀ ਵੇਗਮੋਹਿਨੀ ਪਹਿਲੋਂ ਤਾਂ ਕੁਝ ਕਾਲ ਦੇਖਦੀ ਰਹੀ ਅਤੇ ਫੇਰ ਆਖਨ ਲੱਗੀ ॥

ਵੇਗਮੋਹਿਨੀ—ਸ੍ਵਾਮੀ ਜੀ ! ਮੇਰੇ ਲਈ ਤੇ ਦੋਵੇਂ ਚੰਗੇ ਹਨ ਪਰ ਜਿਸ ਨੂੰ ਆਪ ਦੁਧ ਪਰਬ ਕਹਿੰਦੇ ਹੋ ਇਹ ਜ਼ਰਾ ਨਿਰਬਲ ਪ੍ਰਤੀਤ ਹੁੰਦਾ ਹੈ ਪਰ ਇਸਦੇ ਚੇਹਨਚਕ੍ਰਾਂ ਤੋਂ ਮਲੂਮ ਹੁੰਦਾ ਹੈ ਕਿ ਇਹ ਬੜਾ ਭਾਗਵਾਨ ਅਤੇ ਵਿਦਯਾਵਾਨ ਹੋਵੇਗਾ । ਅਤੇ ਦੂਜਾ ਇੱਕ ਸ਼ੂਰਬੀਰ ਵਿਦਯਾਵਾਨ ਪ੍ਰਤੀਤ ਹੁੰਦਾ ਹੈ ॥

ਰਾਜਾ—ਹਾਂ ਸੱਚ ਹੈ ! ਪ੍ਰਿਯਾ ਜੀ ਇੱਕ ਹੋਰ ਗੱਲ ਹੈ ਜਿਸਨੂੰ ਮੈਂ ਦੱਸਨੀ ਭੁੱਲ ਗਿਆਂ ਹਾਂ ਓਹ ਇਹ ਗੱਲ ਹੈ ਕਿ ਦੁਧਪਰਬ ਦੀ ਬਾਬਤ ਮੰਤ੍ਰੀ ਅਦਿਕਾਂ ਦਾ ਖਿਆਲ ਹੈ ਕਿ ਭਾਵੇਂ ਏਹਬੜਾ ਵਿਦਿਆ ਵਾਨ ਅਤੇ ਸੁੰਦਰ ਹੈ ਪਰ *ਜੋਤਸ਼ਵਿਦਯਾ ਦੁਆਰਾ ਮਲੂਮ ਹੁੰਦਾ ਹੈ


* ਦੇਖੋ ਰਾਮਾਯਣ ਗੁਜਰਾਤੀ ਭਾਸ਼ਾ ॥