________________
( ੧੦੫ ) ਤਾਂ ਰਾਵਤੀ ਸਿਰ ਪਟ ੨ ਕੇ ਦੁਹ ਈ ਦੇਨ ਲਗੀ ਭਰਤ' ਦੇ ਪ੍ਰੇਮ ਨੇ ਹਿਰਦਯ ਸਾੜ ਦਿਤਾ ਅਰ ਨਿਰਾਸਤਾ ਅਪ ਨਾਂ ਵੇਗ ਪ੍ਰਬਲ ਦਿਖਾਨ ਲਗੀ ਅਨੁਮਾਦ ਅਪਨਾਂ ਹੀ ਰੌਲਾ ਪਾਓਨ ਲਗਾ ਸ਼ਰਮ ਹਯਾ ਭੀ ਉਡ ਗਈ ਦੁਪੱਟਾ ਸਿਰ ਤੋਂ ਲੈਹ ਕੇ ਮੋਢਿਆਂ ਤੇ ਆ ਪਿਆ : ਸਿਰਦੇ ਵਾਲਾਂ ਨੇ ਘੁੰਦ ਦਾ ਕੰਮ ਦਿਤਾ ਅਰ ਇਹ ਬੇਹੋਸ਼ ਹੋ ਫੇਰ ਪਤੀ ਦੀ ਲਾਸ਼ ਨਾਲ ਚੰਮੜ ਗਈ । ਤਾਰਾਂ ਨੂੰ ਇਸ ਦਿਸ਼ਾ ਵਿਚ ਤੇ ਬਾਲੀ ਨੂੰ ਮਿਲਹੁ ਛੇਜਾ ਉਤੇ ਲੇਟਿਆਂ ਦੇਖ ਸੁਗੀਵ ਦੇ ਮਨ ਦੀ ਵਾਗ ਫਿਰ ਗਈ ਅਰ ਨਾਲ ਹੀ ਭਾਣੀ ਭਾਵਦੇ ਪੇਮ ਦਾ ਜੋਸ਼ ਭਰ ਆਇਆਂ ਤਾਂ ਇਕ ਵਾਰਗੀ ਦਿਲ ਧੜਕ ਉਠਿਆ ਅਰ ਕਲੇਜਾ ਕੰਬ ਗਿਆ ਬੇਉਮੈਦੀ ਨਿਰਦਯਤਾ ਨੂੰ ਕੰਪਾਏਦਾਨ ਕਰਨ ਲਗੀ ਤਾਂ ਤਦ ਉਸਨੂੰ ਪਤਾ ਲਗਾ ਕਿ ਏਹ ਕੀ ਗਲ ਹੈ ਅਰ ਕੀ ਸੀ ਤੇ ਕੀ ਹੋਗਿਆ ਪਤੁ ਸੁਗੀਵ ਹੀ ਇਸ ਝਗੜੇ ਦਾ ਮੁਖ ਸੀ ਇਸ ਕਰਕੇ ਇਨਾਂ ਸਭਨਾਂ ਵਿਚਾਰਾਂ ਨੂੰ ਅੰਦਰ ਹੀ ਅੰਦਰ ਪੀ ਗਿਆਂ ਅਰੁ ਸਗੋਂ ਇਹ ਕਿ ਅਖਾਂ ਤੋਂ ਡਿਗੇ ਹੋਏ ਅਥਰੂ ਉਸਦੇ ਮਨ ਨੂੰ ਠੰਝਿਆਂ ਕਰਨੇ ਪਰ ਉਹ ਉਲਟੇ ਅੰਦਰ ਨੂੰ ਹੀ ਵਗਨ ਲਗ ਪਏ ਅਰ ਜਦੋਂ ਚਿੰਤਾ ਦੀ ਅਗ ਤੇ ਪਏ ਥਾਂ ਰੇਲ ਦੇ ਧੂੰਏਂ ਦੀ ਨਿਆਈ ਸ਼ੋਕਵਾਨ ਗੁਬਾਰ ਕਲੇਜਿਓਂ ਨਿਕਲ ਕੇ ਸਭ ਨੂੰ ਚੜਿਆ ਜਿਸਨੇ ਇਸਦੇ ਸਿਰਨੂੰ ਐਸਾ ਚਕਰ ਦਿੱਤਾ ਕਿ ਇਹ ਬੇਸੁਧ ਹੋ ਧੋ' ਕਰਕੇ ਜਮੀਨ ਤੇ ਡਿਗ ਪਇਆ ਅਰ ਬੇਵਸ ਹੋਕੇ ਪੁਕਾਰ ਉਠਿਆ ਹਾਇ ! ਬਾਲੀ ! ਤੂੰ ਮੈਥੋਂ ਸਦੀਵ ਲਈ ਵਿਛੜ ਗਿਓ ) ਕੁਛ ਚਿਰ ਇਸੇ ਪ੍ਰਕਾਰ ਕੁਲਾਹਲ ਕਰਦਾ ਰਿਹਾ ਫੇਰ ਜਦ ਅੰਗਦ ਵਲ ਨਜਰ :ਈ ਤਾਂ ਓਹਨੂੰ ਗਲ ਨਾਲ ਲਾਇਆ ਅਰ ਛੁਟ ਫੁਟ ਕੇ ਅਤਿ ਵਿਰਲਾਪ ਕਰਨ ਲੱਗਾ ਇਸਨੂੰ ਮਹਾਂਨ ਚਿੰਤਾਤੁਰ ਥਾ ਖਿਤ ਦੇਖਕੇ ਰਾਮਚੰਦੁ ਜੀ ਅਗੇ ਨੂੰ ਵਧੇ Original with: Language Department Punjab Digitized by: Panjab Digital Library