ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/212

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦੬ ) ਅਰ ਸਭ ਦੀ ਚਿੰਤਾ ਨੂੰ ਅਪਨੇ ਅੰਮਤ ਭਰੇ ਬਚਨਾਂ ਅਰ ਮਨੋਹਰ ਉਪਦੇਸ਼ਾਂ ਨਾਲ ਦੂਰ ਕਰ ਬਾਲੀ ਦਾ ਸੰਸਕਾਰ ਕਰਨ ਲਈ ਉਦਤ ਕੀਤਾ ॥ਚੌਪਈ । ਬਿਨ ਜਗਦੀਸ ਕੋਇ ਥਿਰ ਨਹੀਂ। ਸਭ ਅਥਿਰ ਜਾਨੋ ਜਗ ਮਾਹੀਂ॥ ਰਾਜਾ ਜਾ ਸਕਲ ਨਰ ਨਾਰੀ । ਕਾਲ ਗ੍ਰਸ ਕਰਿਓ ਸਭ ਭਾਰੀ ॥ ਇਸ ਵਿਚ ਕਛੁ ਨ ਹੋ ਅਭਿਮਾਨ । ਸਦੀਵਕਾਲ ਨ ਸਥਿਰ ਕੋਇ ਜਾਨ ॥ ਕੀਏ ਨਾਸ਼ ਖਿਨ ਮੇਂ ਬਡਭਾਗੀ । ਰਾਜ ਗਿਰਾਏ ਕੀਏ ਅਨੁਰਾਗੀ ॥ ਜਦ ਇਸ ਕੰਮ ਤੋਂ ਵੇਹਲੇ ਹੋਏ ਤਾਂ ਸੁਗੀਵ ਨੂੰ ਲਛਮਨ ਜੀ ਨੇ ਰਾਜ ਸਿੰਘਾਸਨ ਤੇ ਬਿਠਾ ਅੰਗਦ ਨੂੰ ਯੁਵਰਾਜ ਨਿਅਤ ਕੀਤਾ-ਅਮੀਰਾਂ ਵਜੀਰਾਂ ਅਰ ਅਹਿਲਕਾਰਾਂ ਨੇ ਮਰਯਾਦਾ ਅਨੁਸਾਰ ਰਾਜਭੇਟਾ ਦਿੱਤੀਆਂ ਜਗਾਂ ਜਗਾਂ ਮੰਗਲਾਚਾਰ ਅਰ ਖੁਸ਼ਿਆਂ ਹੋਨ ਲਗਿਆਂ ਅਰ ਲਛਮਨ ਜੀ ਦੀ ਇਸ ਕਾਰਜ ਨੀਤੀ ਨੂੰ ਦੇਖ ਕੇ ਛੋਟੇ ਵੱਡੇ ਸਭ ਵਡਿਆਈ ਅਰ ਸ਼ੋਭ। ਦੇਨ ਲੱਗੇ ਅਰ ਧੰਨਵਾਦ ਕਰਨ ਲਗੇ ॥ ਦੂਸਰੇ ਦਿਨ ਸੁਵ ਸਭ ਦਰਬਾਰੀਆਂ ਸਹਿਤ ਰਾਮਚੰਦ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਅਰ ਹੱਥ ਜੋੜ ਕੇ ਕਹਿਨ ਲਗਾ ॥ Original with: Language Department Punjab Digitized by: Panjab Digital Library