ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬ )

ਕਿ ਇਸਦੀ ਉਮਰ ਘੱਟ ਹੈ ਇਸ ਕਰਕੇ ਮੈਨੂੰ ਸ਼ੱਕ ਹੋ ਗਿਆ ਹੈ ਨਹੀਂ ਤਾਂ ਮੈਂ ਏਸੇ ਨੂੰ ਪਸੰਦ ਕੀਤਾ ਸੀ ॥

ਰਾਨੀ—ਮਹਾਰਾਜ! ਜੇ ਇਹ ਗੱਲਹੈ ਤਦ ਤਾਂ ਇਸਦਾ ਨਾਂਹੀ ਨ ਲਵੋ ਸ੍ਵਾਮੀ ਜੀ! ਜਿਸ ਗੱਲ ਵਿੱਚ ਸ਼ੱਕ ਪੇਜਾਏ ਉਸਦਾ ਫਲ ਚੰਗਾ ਨਹੀਂ ਹੁੰਦਾ ।।

ਰਾਜਾ—ਪ੍ਰਿਯਾ ਜੀ! ਮੈਂ ਅਜੇਹਾ ਮੂਰਖ ਹਾਂ ? ਮੇਰੀ ਇੱਕੋ ਹੀ ਤਾਂ ਪੁਤ੍ਰੀ ਹੈ ਜਦ ਤਕ ਮੈਂ ਚੰਗੀ ਚਰਾਂ ਦੇਖ ਭਾਲ ਨ ਕਰ ਲਾਂਗ ਇਸਦਾ ਨਾਂ ਨ ਲਵਾਂਗਾ ।।

ਰਾਨੀ—ਮਹਾਰਾਜ! ਬੇਸ਼ੱਕ ਇਹ ਮਾਮਲਾ ਬੜਾ ਮੁਸ਼ਕਲ ਹੈ। ਅੰਜਨਾ ਦੇਵੀ ਦੀ ਸਾਰੀ ਉਮਰ ਦੇ ਸੁਖ ਦੇ ਵਿਚਾਰਨੇ ਦਾ ਇਹੋ ਸਮ ਹੈ, ਸਾਡੀ ਤਾਂ ਕੁਝ ਦਿਨਾਂ ਦੀ ਪ੍ਰਸੱਨਤਾ ਹੈ ਪਰ ਉਸਦੀ ਸਾਰੀ ਉਮਰੋ ਬੀਤਨੀ ਹੈ ॥

ਰਾਜਾ—ਪ੍ਰਿਯਾਜੀ ! ਠੀਕ ਹੈ ਆਪਨੇ ਸੱਚ ਕਿਹਾ ਹੈ। ਇਹ ਕੰਮ ਸੌਖਾ ਨਹੀਂ, ਭਲਾ ਪਵਨ ਦੇ ਬਾਰੇ ਵਿੱਚ ਤੁਹਾਡੀ ਕੀ ਸਲਾਹ ਹੈ? ਮੇਰੀ ਸਮਝ ਵਿੱਚ ਤਾਂ ਇਸ ਨਾਲ ਅੰਜਨਾ ਦੇਵੀ ਦੀ ਕੁੜਮਾਈ ਕੀਤੀ ਜਾਵੇ ਤਾਂ ਬੜੀ ਚੰਗੀ ਗੱਲ ਹੈ॥

ਰਾਨੀ—ਮਹਾਰਾਜ! ਦੇਖਨ ਵਿੱਚ ਤਾਂ ਚੰਗੀ ਗੱਲ ਜਾਪਦੀ ਹੈ ਜੇ ਆਪਨੂੰ ਨਿਸਚਾ ਹੈ ਤਾਂ ਸ਼ਗਨ ਭੇਜ ਦੇਵੋ। ਪਰ ਮੰਤ੍ਰੀ ਜੀ ਨੂੰ ਫੇਰ ਭੀ ਆਖ ਦੇਨਾ ਕਿ ਪਹਿਲੋਂ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਮਲੂਮ ਕਰਲਵੇ ਅਤੇ ਫੇਰ ਸ਼ਗਨ ਦੇਵੇ ॥

ਰਾਜਾ—ਪ੍ਰਿਯਾ ਜੀ! ਇਸੇ ਤਰ੍ਹਾਂ ਕਰਾਂਗੇ ਤੁਸੀਂ ਤਸੱਲੀ ਰੱਖੋ ॥

ਏਹ ਕੇਹਕੇ ਪ੍ਰਧਾਨ ਜੀਦੇ ਪਾਸ ਆਇਆ, ਅਤੇ ਕਹਿਨ ਲੱਗਾ ਕਿ ਕੱਲ ਸਵੇਰੇ ਇੱਕ ਮੰਤ੍ਰੀ ਨੂੰ ਅੰਜਨਾਦੇਵੀ ਦ ਮੂਰਤ ਦੇਕੇ ਰਤਨਪੁਰ ਭੇਜ ਦੇਵੋ ਅਤੇ ਉਸਨੂੰ ਤਕੀਦ ਕਰ ਦੇਵੋ ਕਿ ਪਹਿਲੋਂ ਸਭਨਾਂ ਗੱਲਾਂ ਦੀ ਤਸੱਲੀ ਕਰ ਲਵੋ ਅਤੇ ਫੇਰ ਸ਼ਗੁਨ ਦੇਵੇ ।।