ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭ )


ਤੀਜਾ ਅਧਯਾਯ ॥

ਪਵਨ ਭੀ ਇੱਕ ਹੋਨਹਾਰ ਸੂਰਮਾ ਹੈ ॥

"ਮੀਂਹ ਪੈਕੇ ਅਜੇ ਹਟਿਆ ਹੀ ਸੀ ਕਿ ਇੱਕ ਮੁਸਾਫ਼ਰ ਰਤਨਪੁਰ ਦੇ ਬਾਜ਼ਾਰ ਦਿੱਚ ਨਜ਼ਰ ਪਿਆ"

ਪਾਠਕ ਗਣ! ਮੁਸਾਫ਼ਰੀ ਨੂੰ ਜੋ ਬਿਪਤਾ ਕਹਿੰਦੇ ਹਨ ਸੱਚ ਵੇਖੋ ਤਾਂ ਓਹ ਘੋੜੇ ਤੇ ਇਕ ਬੁਢਾ ਸਵਾਰ ਸਫ਼ੈਦਪੋਸ਼ ਕਿਸਤਰ੍ਹਾਂ ਨਾਲ ਪਾਲੇ ਦਾ ਫੰਡਿਆ ਹੋਇਆ ਸੁਕੜਿਆ ਬੈਠਾਹੈ ਮਲੁਮ ਹੁੰਦਾ ਹੈ ਕਿ ਕਿਤੋਂ ਦੂਰੋਂ ਆਇ ਰਿਹਾ ਹੈ ਚਾਹੇ ਗਰਮ ਕਪੜੇ ਬਤੇਰੇ ਪਾਏ ਹੋਏ ਹਨ ਅਤੇ ਦੁਸ਼ਾਲਾ ਉੱਪਰ ਲਿਆ ਹੋਇਆ ਹੈ ਪਰ ਪਾਲਾ ਫੇਰ ਭੀ ਲੱਗਦਾ ਹੀਜਾਪਦਾ ਹੈ, ਓਹੋ ਠੰਡ ਭੀ ਬੜੀ ਹਨੇਰ ਦੀ ਹੈ, ਪੋਹ ਮਾਘ ਦੇ ਦਿਨ ਹਨ ਤਿਸ ਪੁਰ ਵਰਖਾ ਨੇ ਹੋਰ ਭੀ ਪਾਲੇ ਦਾ ਜੋਰ ਪਾਇ ਦਿੱਤਾ ਹੈ, ਠੰਡੀ ਹਵਾ ਨੇ ਇਸਦੇ ਜੋਰ ਨੂੰ ਹੋਰ ਭੀ ਦੂਨਾ ਕਰ ਦਿੱਤਾ ਹੈ ਏਸ ਬੁੱਢੇ ਦੀ ਕੀ ਗੱਲ ਹੈ ਜਵਾਨ ਭੀ ਅਜੇ ਤੀਕ ਬਿਸ-ਤ੍ਰਿਆਂ ਤੇ ਲੇਫ਼ਾਂ ਵਿੱਚ ਪਏ ਹੋਏ ਹਨ ।।

ਓਹੋ ਫੇਰ ਮੀਂਹ ਵੱਸਨ ਲੱਗ ਪਿਆ ਪਰ ਬੁੱਢੇ ਨੇ ਭੀ ਘੋੜੇ ਨੂੰ ਅੱਡੀ ਲਾ ਦਿੱਤੀ ਹੈ, ਘੋੜਾ ਅਜੇ ਦੋ ਚਾਰ ਕਦਮ ਹੀ ਗਿਆ ਹੋਵੇਗਾ ਕਿ ਇੱਕ ਕਾਲਾ ਕੁੱਤਾ ਜੋ ਠੰਡ ਦੇ ਮਾਰੇ ਰਾਹ ਵਿੱਚ ਹੀ ਆਕੜਿਆ ਪਿਆ ਸੀ ਘੋੜੇ ਦੇ ਪੈਰਾਂ ਦੀ ਅਵਾਜ ਸੁਨਕੇ ਉਠ ਕੇ ਭੌਂਕਨ ਲੱਗ ਪਿਆ ਏਹ ਵੇਖਕੇ ਘੋੜਾ ਡਰਕੇ ਬੇਬਸ ਹੋਗਿਆ, ਸਵਾਰ ਵਚਾਰਾ ਡਿੱਗ ਪਿਆ ਕਪੜੇ ਚਿੱਕੜ ਰੂਪੀ ਮਹਿੰਦੀ ਨਾਲ ਰੰਗੇ ਗਏ ਬੁਢਾ ਤਾਂ ਬਹੁਤੇਰੇ ਹੱਥ ਪੈਰ ਮਾਰਦਾ ਹੈ ਪਰ ਸਰਦੀ ਤੋਂ ਬਚਾਓਨ ਵਾਲਾ ਦੁਸ਼ਾਲਾ ਅਜੇਹਾ ਪਿੰਡੇਨਾਲ ਚੰਮੜਿਆ ਹੈ ਕਿ ਏਸ ਬੁੱਢੇਨੂੰ ਉੱਠਨ ਦੀ ਆਗਿਆ ਹੀ ਨਹੀਂ ਦੇਂਦਾ ।।

ਇਹ ਹਾਲ ਵੇਖਕੇ ਬਹੁਤ ਸਾਰੇ ਆਦਮੀ ਇੱਕਠੇ ਹੋਕੇ ਉਸਦੀ ਵੱਡੀ ਉਮਰ ਅਤੇ ਸਫ਼ੈਦਪੋਸ਼ੀ ਅਰ ਪਾਲੇ ਪੁਰ ਸ਼ੋਕਵਾਨ ਹੋ ਰਹੇ ਸਨ ਕਿ ਇੱਕ ਆਦਮੀ ਨੇ ਅੱਗੇ ਵੱਧਕੇ ( ਖ਼ਬਰ ਨਹੀਂ ਕੌਨ ਹੈ )