ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮ )


ਸਮਨਾਂ ਨੂੰ ਪਿੱਛੇ ਹਟਾ ਦਿੱਤਾ ਅਤੇ ਜਲਦੀ ਨਾਲ ਉਸ ਬੁੱਢੇ ਨੂੰ ਉਠਾਕੇ ਕਹਿਨ ਲੱਗਾ ।।

ਓਹੀ ਆਦਮੀ—ਓਹੋ! ਮੰਤ੍ਰੀ ਜੀ ਕਿਤੇ ਸੱਟ ਤੇ ਨਹੀਂ ਲੱਗੀ॥

ਆਹਾ! ਇਹਤਾਂ ਓਹੀ ਮੰਤ੍ਰੀ ਹੈ ਜੇਹੜਾ ਮਹੇਂਦਰਪੁਰੋਂ ਅੰਜਨਾ-ਦੇਵੀ ਦੀ ਕੁੜਮਾਈਨੂੰ ਆਇਆ ਸੀ, ਜਦ ਉਸਨੇ ਇਹ ਸੁਨਿਆ ਤਾਂ ਕਹਨਲੱਗਾ ।।

ਮੰਤ੍ਰੀ—(ਸਿਰ ਉਠਾਕੇ) ਆਹਾ ਹਰੀਜਸ! ਬੜਾ ਦੁਖ ਪਾਇਆ ਹੈ॥

ਹਰੀਜਸ—ਮਹਾਰਾਜ ਹੁਨ ਤੁਹਾਡੀ ਓਹ ਉਮਰ ਨਹੀਂ ਕਿ ਪੈਂਡਾ ਕਰੋ, ਇਹ ਤਾਂ ਮੀਂਹ ਦਾ ਸਮਾ ਹੈ ਅਤੇ ਠੰਡ ਦਾ ਬੜਾ ਜੋਰ ਹੈ । ਏਸ ਵੇਲੇ ਤੇ ਜਵਾਨ ਭੀ ਬੇਹਾਲ ਹੋ ਰਹੇ ਹਨ ਫਿਰ ਤੁਹਾਡੀ ਕੀ ਗਲ ਹੈ।

ਪਠਕ ਗਣ! ਹਰਿਜਸ ਮੰਤ੍ਰੀ ਜੀ ਨੂੰ ਅਪਨੇ ਘਰ ਲੇ ਆਇਆ ਅਤੇ ਦੋ ਤਿੰਨਾਂ ਪਹਿਰਾਂ ਪਿੱਛੋਂ ਜਦ ਓਹ ਅਮਨ ਚੈਨ ਨਾਲ ਬੈਠਾ ਤਾਂ ਹਰੀਜਸ ਬੋਲਿਆ ॥

ਹਰਿਜਸ—ਮੰਤ੍ਰੀ ਜੀ ਓਹ ਅਜੇਹਿਆ ਕੀ ਕੰਮ ਸੀ ਜਿਸ ਕਰਕੇ ਤੁਹਾਨੂੰ ਏਸ ਵੇਲੇ ਆਓਨਾ ਪਿਆ ।।

ਮੰਤ੍ਰੀ—ਮਿਤ੍ਰਾ! ਕੀ ਦੱਸਾਂ ਓਹ ਕੰਮ ਹੀ ਬੜਾ ਜ਼ਰੂਰੀ ਹੈ ।

ਹਰੀਜਸ—ਓਹ ਅਜੇਹਾ ਕੀ ਕੰਮਹੈ ਜੇਹੜਾ ਮੈਨੂੰ ਬੀ ਨਹੀਂ ਦਸਦੇ ।

ਮੰਤ੍ਰੀ—ਨਹੀਂ ਤੁਹਾਥੋਂ ਕੀ ਲਕਾ ਹੈ, ਸਾਡੇ ਰਾਜਾ ਦੀ ਪੁਤ੍ਰੀ ਜਵਾਨ ਹੋ ਗਈ ਹੈ, ਅਤੇ ਪਵਨ ਜੀ ਨੂੰ ਸਬਨੇ ਪਸੰਦ ਕੀਤਾ ਹੈ ਸੋ ਮੈਂ ਓਸੇ ਦੀ ਬਾਬਤ ਕੁਛ ਮਲੂਮ ਕਰਨ ਆਇਆਂ ਹਾਂ ॥

ਹਰਿਜਸ—(ਪ੍ਰਸੰਨ ਹੋਕੇ ) ਆਹਾ ! ਪਵਨ, ਓਹ ਤਾਂ ਇੱਕ ਹੋਨਹਾਰ ਸੂਰਮਾਂ ਹੈ! ਜੋ ਸੱਚਮੁੱਚ ਪਵਨ ਦੇ ਸਮਾਨ ਹੈ ਜਿਸ ਪ੍ਰਕਾਰ ਹਵਾ ਮਨੁੱਖਾਂ ਦੇ ਪ੍ਰਾਨਾਂ ਦਾ ਆਧਾਰ ਹੈ ਓਸੇ ਤਰਾਂ ਪ੍ਰਜਾ ਲਈ ਪਵਨ ਕੁਮਾਰ ਹੈ, ਗਰੀਬਾਂ ਦਾ ਤਾਂ ਮਾਈ ਬਾਪ ਹੈ, ਪਰਦੇਸੀਆਂ ਲਈ ਅੰਨਦਾਤਾ ਅਤੇ ਸਹਾਇਕ ਹੈ, ਘੋੜੇ ਦੀ ਸਵਾਰੀ ਦਾ ਪੂਰਾ ਸ਼ਾਹ