ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ )




ਸਵਾਰ ਹੈ, ਲੜਾਈ ਵਿੱਚ ਦੁਸ਼ਮਨਦਾ ਸਿਰ ਤੇ ਓਸਦੀ ਤਲਵਾਰ ਹੈ, ਜਿਸਪ੍ਰਕਾਰ ਤਾਰਿਆਂ ਵਿੱਚ ਚੰਨ ਮਨੋਹਰ ਹੈ ਇਸ ਪ੍ਰਕਰ ਸਭਾ ਦਾ ਸਿੰਗਾਰ ਪਵਨ ਮਨੋਹਰ ਹੈ, ਮਹਾਰਾਜ ! ਮੇਰੀ ਸਮਰਥ ਨਹੀਂ ਜੋ ਉਸਦੇ ਗੁਣ ਵਰਣਨ ਕਰ ਸਕਾਂ ਪ੍ਰਮਾਤਮਾ ਉਸ ਦੀ ਵੱਡੀ ਉਮਰ ਕਰੇ ॥

ਹਰਜਸ ਦੀਆਂ ਗੱਲਾਂ ਸੁਨ ਮੰਤ੍ਰੀ ਜੀ ਦਾ ਮਨ ਪ੍ਰਸੰਨ ਹੋਗਿਆ, ਅਤੇ ਅਪਨੀ ਮਨੋਕਾਮਨਾਂ ਦੇ ਪੂਰਣ ਹੋਨ ਕਰਕੇ ਸਾਰੇ ਦੁਖ ਭੁੱਲ ਗਏ ॥ ਅਤੇ ਸਵੇਰ ਹੁੰਦਿਆਂ ਹੀ ਰਾਜਾ ਪ੍ਰਹਿਲਾਦ, ਵਿਦਯਾਧਰ ਦੇ ਪਾਸ ਗਿਆ । ਇਤਫ਼ਾਕ ਨਾਲ ਰਾਜਾ ਜੀ ਓਸ ਵੇਲੇ ਇੱਕਲੇ ਹੀ ਬੈਠੇ ਸਨ ॥

ਰਾਜਾ—ਆਓ ਮੰਤ੍ਰੀ ਜੀ ਬੜੀ ਮੁਦੱਤ ਪਿਛੇ ਤੁਹਾਡੇ ਦਰਸ਼ਨ ਹੋਏ ਹਨ, ਸੁਨਾਓ ਰਾਜਾ ਮਹੇਂਦਰਾਯ ਜੀ ਤਾਂ ਪ੍ਰਸੰਨ ਹਨ ॥

ਮੰਤ੍ਰੀ—ਮਹਾਰਾਜ ਸਬ ਤੁਹਾਡੀ ਦਯਾ ਹੈ ।।

ਇਨੇਵਿੱਚ ਪਵਨਕੁਮਾਰ ਭੀ ਆਯਾ ਤੇ ਪ੍ਰਨਾਮ ਕਰਕੇ ਬੈਠ ਗਿਆ ॥

ਰਾਜਾ—ਮੰਤ੍ਰੀ ਜੀ ਕੁਝ ਦਿਨ ਬੀਤੇ ਹਨ ਕਿ ਤੁਹਾਡੇ ਰਾਜਾ ਨੇ ਇਸਈ ( ਪਵਨ ਵੱਲ ਵੇਖਕੇ ) ਮੂਰਤ ਮੰਗਵਾਈ ਸੀ ਓਸਦੀ ਕੀ ਗਲ ਹੋਈ ।।

ਮੰਤ੍ਰੀ—ਮਹਾਰਾਜ! ਵਧਾਇਓਂ ਮੈਂ ਓਸੇ ਕੰਮ ਵਾਸਤੇ ਆਇਆਂ ਹਾਂ (ਇਹ ਕਹਕਰ ਅੰਜਨਾ ਦੇਵੀ ਦੀ ਮੂਰਤੀ ਪਵਨ ਦੇ ਹੱਥ ਵਿੱਚ ਦਿੱਤੀ)

ਪਵਨ ਨੇ ਮੂਰਤ ਨੂੰ ਵੇਖਦਿਆਂ ਹੀ ਹੱਥੋਂ ਰਖ ਦਿੱਤੀ ਤੇ ਸ਼ਰਮਾਕੇ ਮੂੰਹ ਨੀਵੇਂ ਪਾਲਿਆ । ਬਸ ਫੇਰ ਕੀ ਸੀ ਸਬ ਪਾਸਿਓਂ ਵਧਾਈਆਂ ਦੇ ਜੈਕਾਰੇ ਬੋਲਨ ਲੱਗ ਪਏ ਅਤੇ ਮੰਤ੍ਰੀ ਜੀਨੇ ਸੋਨ ਦਾ ਬਾਲ ਮੋਤੀ ਜਵਾਹਰਾਤ ਨਾਲ ਭਰਕੇ ਉਸ ਵੇਲ ਦੀ ਰਸਮ ਮੂਜਬ ਪਵਨ ਜੀ ਦੀ ਭੇਟਾ ਕੀਤੀ, ਜਿਸਨੂੰ ਉਸਨੇ ਬੜੀ ਖੁਸ਼ੀ ਨਾਲ ਮਨਜੂਰ ਕੀਤਾ ।।