ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਓਸੇ ਵੇਲੇ ਦਿਆਨੇ ਵੱਜਨ ਲਗੇ ਘਰ ਮੰਗਲਾਚਾਰ ਹੋਨ ਲੱਗਾ ਬਿਨ ਚਾਰ ਦਿਨ ਤੀਕ ਬੜੀ ਖੁਸ਼ੀ ਮਨੀਂਦੀ ਰਹੀ, ਬਹੁਤ ਸਾਰਾ ਦਾਨ ਗਰੀਬਾਂ ਨੂੰ ਦਿੱਤਾ ਗਿਆ ਅਤੇ ਵਿਵਾਹ ਦਾ ਦਿਨ ਸੋਧ ਕਰਕੇ ਮੰਝੀ ਜੀ ਨੂੰ ਵਿਦਿਆ ਕੀਤਾ , ਚੌਥਾ ਅਧਯਾਯ॥ ਕਿਉਂ ਜੀ ਏਹ ਸੱਚਮੁਚ ਹੀ ਹੈ ॥ ਸੰਧਿਆਂ ਦਾ ਸਮਾਂ ਹੈ ਚੁਬਾਰੇ ਵਿੱਚ ਦੇਵਾਂ ਜਗ ਰਿਹਾ ਹੈ ਅਤੇ ਓਸਦੇ ਪਾਸ ਹੀ ਪਵਨ ਜੀ ਇਕ ਮੂਰਤ ਹੱਥ ਵਿੱਚ ਲੈਕੇ ਅਤੇ ਸਿਰ . ਝੁਕਾ ਕੇ ਵੱਡੀ ਸੋਚ ਵਿੱਚ ਲੈਠੇ ਹਨ ਅਤੇ ਘੜੀ ਮੁੜੀ ਦੀਵੇ ਦੇ ਕੋਲ ਕਰਕੇ ਧਿਆਨ ਨਾਲ ਦੇਖਨ ਲੱਗ ਜਾਂਦੇ ਹਨ, ਫੋਰ ਮੂਰਤ ਨੂੰ , ਨੀਵੇਂ ਰਖਕੇ ਸਿਰਨੂੰ ਬਮਕੇ ਕੁਝ ਸੋਚਨ ਲੱਗ ਜਾਂਦੇ ਹਨ, ਅਤੇ ਕਈ ਪ੍ਰਕਾਰ ਦੇ ਵਿਚਾਰ ਪੈਦਾ ਹੋਕੇ ਉਸਦੀ ਕਲਪਨਾ ਨੂੰ ਵਧਾਓਨ ਲੱਗ ਜਾਂਦੇ ਹਨ, ਅਤੇ ਮਨਹੀ ਮਨ ਵਿੱਚ ਏਹ ਕਹਨ ਲੱਗ ਜਾਂਦਾ ਕਿ ਭਲਾ ਏਹ ਓਸੇਦੀ ਮੂਰਤ ਹੈ ! ਅਜੇਹੀ ਰੂਪਵਤੀ ਇਸਤ੍ਰੀ ਤਾਂ ਏਸ ਦੇਸ਼ ਵਿੱਚ ਕਦੇ ਅੱਗੇ ਦੇਖਨ ਵਿੱਚ ਨਹੀਂ ਆਈ, ਜੇ ਮੇਰਾ ਇਸ ਨਾਲ ਵਿਆਹ ਹੋਜਾਵੇ ਭਦਤਾਂ ਮੈਂ ਬੜਾ ਬੜਭਾਗੀ ਹਾਂ | ਪਰ ਜਦ ਮੂਰਭ ਵੱਲ ਵੇਖਦਾ ਹੈ ਤਾਂ ਏਸੇ ਸੋਚ ਵਿੱਚ ਡੁੱਬ ਜਾਂਦਾ ਕਿ ਅੱਗੇ ਤਾਂ ਕਦੀ ਅਜੇਹੀ ਰੂਪਵਤੀ ਇਸਤ੍ਰੀ ਦਾ ਹਾਲ ਨਹੀਂ ਸੁਨਿਆਂ ਅਤੇ ਨਾ ਕਦੇ ਵੇਖਨ ਵਿੱਚ ਹੀ ਆਈ ਹੈ ਉਹ ਤਾਂ ਨੂੰ ਕਿਸੇ ਅਪਛਰਾ ਨੇ ਹੀ ਜਨਮ ਲਿਆ ਹੈ, ਜਾਂ ਚਿਤ੍ਰਕਾਰ ਦਾ ਧਿਆਨ ਓਸ ਵੇਲੇ ਕਿਸੇ ਹੋਰ ਪਾਸੇ ਹੋ ਗਿਆ ਹੈ,, ਫੇਰ ਕਹਿੰਦਾ, ਨਹੀਂ ! ਨਹੀਂ ! ਏਹ ਗੱਲ ਭੀ ਕਦੇ ਨਹੀਂ ਹੋ ਸਕਦੀ, ਕਿਉਂ ਜੋ ਮ ਰ ਦਾ ਨੇਕੱਸ਼ ਬੜਾ ਚਤੂਰ ਹੈ ਓਸ ਏ ਭੁੱਲ ਕਦੇ ਨਹੀਂ ਹੋ ਕਸਦੀ, ਅਚੋ ਜੇ ਹੋ ਭੀ ਜਾਂਦੀ ਤਾਂ ਓਸੇ ਵੇਲੇ ਠੀਕ ਕਰ ਲੈਂਦਾ। ਗੱਲ ਕੀ ਕਿ ਇਸ ਤਰ੍ਹਾਂ ਦੇ ਕਈ ਵਿਚਾਰ ਉਠ ਕੇ ਕੇ ਉਸਦੇ ਮਨ ਨੂੰ ਬਹਾਲ ਕਰ ਰਹੇ ਸਨ, ਜਿਸਦਾ ਵਲ ਏਹ ਹੋਇਆ ਕਿ ਮਹੇਦਪੁਰ ਆਪ Original with: Language Department Punjab Digitized by: Panjab Digital Library