ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/305

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੯ ) ਧਾਰਨ ਕਰ ਹਨੂਮਾਨ, ਸੁਵ, ਸੁਖੈਨ, ਨਲ, ਨੀਲ ਅਰ ਸਾਮਵੇਤ ਨੂੰ ਨਾਲ ਲੈ ਲਾਲ ਫਰੇਰਾ ਹਵਾ ਵਿਚ ਉਡਾਂਦੇ ਹੋਏ ਰਨ ਭੂਮੀ ਵਿਚ ਆ ਬਿਰਾਜੇ । ਆਹਾ ! ਇਸ ਵੇਲੇ ਮਹਾਰਾਜਾ ਰਾਮਚੰਦੁ ਦਾ ਦ੍ਰਿਸ਼ ਸ਼ੋਭ ਯੋਗੜ ਹੈ ਅਗੋ ਅਗੇ ਅਨਗਿਨਤ ਪਿਆਦਾ ਸੈਨਾਂ ਅਰ ਇਸਦੇ ਪਿਛੇ ਅਸਵਾਰ ਅਰ ਰਬ ਹਨ। ਹਰ ਇਕ ਸੈਨਾਪਤਿ ਦਾ ਵਖਰਾ ਵਖਰਾ ਫਰੇਰਾ ਪਵਨ ਵਿਚ ਫਰ ਫਰ ਕਰਦਾ ਉਡ ਰਿਹਾ ਹੈ ਅਰ ਜੰਗੀ ਵਜਿਆਂ ਤੋਂ ਪ੍ਰਾਚੀਨ ਸਮਯ ਦੇ ਸੂਰਮਿਆਂ ਦੇ ਜੋਸ਼ ਭਰੇ ਉਤਸਾਹ ਦੇ ਰਾਗਨਕਲ ਨਿਕਲ ਕੇ ਜੰਗੀ ਸੂਰਮਿਆਂ ਅਤੇ ਬਹਾਦਰਾਂ ਦੇ ਜੋਸ਼ ਨੂੰ ਵਧਾ ਰਹੇ ਹਨ ਅਰ ਓਹ ਬਹਾਦਰੀ ਦੇ ਨਸ਼ੇ ਵਿਚ ਅਜਿਹੇ ਮੱਭੇ ਹੋਏ ਹਨ ਜਿਸ ਪ੍ਰਕਾਰ ਮਸਤ ਹਾਥੀ ਝੁਲ ਦਾ ਹੋਯਾ ਜਾਂਦਾ ਹੈ, ਜਾ ਰਹੇ ਹਨ ਜਿਨਾਂ ਨੂੰ ਵੇਖਕੇ ਬੇਵਸ ਕਹਿ : 1 ਪੈਂਦਾ ਹੈ ਕਿ ਅਜ ਬੜੀ ਘੋਰਸੰਗਮ ਹੋਵੇਗੀ, ਜਿਵੇਂ ਰਨਭੂਮੀ ਦੇ ਨੇੜੇ ਪਹੁੰਚੇ ਸਾਡਾ ਬਹਾਦਰ ਘੋੜ। ਦੁੜਦਾ ਹੋਇਆ ਅਗੇ ਵਧਿਆ ਅਰ ਬੜੀ ਉਚੀ ਪੁਕਾਰ ਕੇ ਕੁਝ ਅਜਿਹੇ ਸ਼ਬਦ ਕਹੇ ਜਿਨਾਂ ਨੂੰ ਸੁਣਦੇ ਹੀ ਸੂਰਮਿਆਂ ਦੇ ਧਨੁਖ ਭਨੇ ਗਏ, ਚਿੱਲੇ ਚੜ ਗਏ ਅਰ ਪਤਨੀ ਅਪਨੀ ਜਗਾਂ ਸਬਿਤ ਹੋਕੇ ਜੁਧ ਕਾਲ ਦੀ ਤੀਖਯਾ ਕਰਨੇ ਲਗੇ । ਇੰਨੇ ਵਿਚ ਕੁੰਭ ਕਰਨ ਯੁਧ ਵੇਸ਼ਨ ਧਾਰਨ ਕੀਤੇ ਹੋਏ ਮਸਭ ਹਾਥੀ ਤੇ ਚੜਿਆ ਹੋਇਆ ਅਨਗਿਨਤ ਜੰਗੀ ਸੈਨਾਂ ਨਾਂਲ ਲਏ ਹੋਏ ਰਨ ਭੂਮੀ ਵਿਚ ਆ ਪਹੁੰਚਾ ਹਾਥੀ ਤੋਂ ਉਤਰ ਕੇ ਰਥ ਉਤੇ ਜਿਸਦੇ ਵਾਯੂ ਬੇਗ ਸਮਾਨ ਘੋੜਿਆਂ ਨੂੰ ਅਜ ਕਲ ਦੇ ਵੇਲਰ ਨਾਲ ਪ੍ਰਮਾਣਿਕ ਦੇਈਏ ਤਾਂ ਝੂਠ ਨਾ ਹੋਵੇਗਾ ਸਵਾਰ ਹੋ ਗਇਆ ਅਰ ਰੂਥ ਨੂੰ 7 ਗੇ ਵਧਾ ਹੀ ਰਿਹਾ ਸੀ ਕਿ ਦੋਹੀਂ ਪਾਸਿਓ ਸੰਖ ਦੀ ਧੁਨਿਨੇ ਗੂੰਜ ਕੀਤੀ ਅਣ ਜੰਗੀ ਵਾਜੇ ਦੇ ਵਚਨੇ ਤੇ ਰਣ ਭੂਮੀ ਕੰਬ ਉਠੀ ਘੋੜਿਆਂ ਦੀਆਂ ਕਨੌਤੀਆਂ ਭਰ ਗਈਆਂ ਅਰ ਅਤਿ ਘੋਤ ਲੜਾਈ ਹੋਨ ਲਗ ਪਈ । ਕੁੰਭਕਰਨ ਦੇ ਸਾਮਨੇ ਵਿਚ ਮਹਾਰਾਜਾ ਰਾਮਚੰਦੁ ਦੀ ਵਲੋਂ ਜਿਸ ਪੁਰਖ ਨੂੰ ਨਵੀਂ ਸ਼ਤ੍ਰ ਦੇ ਸਾਮਨੇ ਹੋਨ ਦੀ ਜਿਸਨੂੰ ਪਤਿਸ਼ਟਾ ਪਾਪ ਹੋਈ ਓਹ ਸਾਲ Original with: Language Department Punjab Digitized by: Panjab Digital Library