________________
੩੪% ) ਪੂਰਾ ਕਰਨ ਲਈ ਚੌਦਾਂ ਵਰਿਆਂ ਦਾ ਬਨਬਾਸ ਲਿਆ ਸੀ ਅਦ ਜੰਗਲ ਥਨਾਂ ਵਿਚ ਸੈਂਕੜੇ ਅ੫ਤੀਆਂ ਉਠਾਈਆਂ ਅਰ ਵਨ ਜਿਹੇ ਸੁਪ੍ਰਸਿਧ ਮਾਨਨੀਯ ਰਜਾ ਤੇ ਵਿਜਯ ਪਾ ਕੇ ਮੁੜ ਆਓ ਹੈ ਕੀ ਇਹ ਸਭ ਗਲਾਂ ਕੋਈ ਅਜਿਹੀ ਕਿਹੀ ਖੁਸ਼ੀ ਦੀਆਂ ਹਨ ?ਨਹੀਂ ਅਸੀਂ ਛਾਤੀ ਠੋਕ ਕੇ ਕਹਿਨੇ ਹਾਂ ਕਿ ਅਜਿਹੀ ਖੁਸੀ ਕਿਸੇ ਨੂੰ ਭੀ ਨਹੀਂ ਪ੍ਰਾਪਤ ਹੋਈ । ਜੋ ਅਜ ਇਨਾਂ ਲੋਕਾਂ ਨੂੰ ਹੋ ਰਹੀ ਹੈ ਦੇਖੋ ਚਾਰੇ ਪਾਸੇ ਖੁਸ਼ੀ ਦੇ ਵਾਜੇ ਗਾਜੇ ਵਸ ਰਹੇ ਹਨ। ਪਲਟਨਾਂ ਪ੍ਰਸਸ਼ਤ ਹੋ ਪਲਾਂਘ ਨੇ ਖੜੋਲੀਆਂ ਹਨ ਨੰਦੀਗ੍ਰਾਮ ਦਾ ਓਹ ਲੰਮਾ ਚੌੜਾ ਮਦਾਨ ਜੋ ਇਸਦੇ ਦਖਨ ਵਲ ਸਿਥਤ ਹੈ ਆਦਮੀਆਂ ਨਾਲ ਭਰਪੂਰ ਹੈ। ਅਰ ਹਰ ਇਕ ਮਨੁਖ ਦੀ ਨਜਰ ਅੱਖਾਂ ਵਿੱਚੋਂ ਨਿਕਲ ਨਿਕਲ ਕੇ ਆਕਾਸ ਦੀ ਵਲ ਜਾ ਰਹੀ ਹੈ ਐ ! ਬਾਹਵਾਂ ਚਲੀਆਂ ਗਈਆਂ ਉਗਲੀਆਂ ਸਿੱਧੀਆਂ ਹੋ ਗਈਆਂ ਖਵਰੇ ਬਿਵਾਨ ਦਿਖਾਈ ਦਿੱਤਾ। ਹੈ ਆਹਾ ! ਠੀਕ ਹੈ ਓਹ ਦੇਖੀਏ ! ਹੁਨ ਤਾਂ ਬਿਵਾਨ ਅੱਛੀ ਕਾਰ ਦਿਸਦਾ ਹੈ ਇਨ੍ਹਾਂ ਲੋਕਾਂ ਦੇ ਕਦਮ ਭੀ ਬੇ ਵਸ ਹੋ ਅਗੇ ਨੂੰ ਵਧ ਰਹੇ ਹਨ ਜਿਵੇਂ ਹੀ ਬਿਵਾਨ ਜਿਮੀ ਤੇ ਪਹੁੰਚਾ। ਮਹਾ। ਰਾਜਾ ਰਾਮਚੰਦੁ ਨੇ ਛੇਤੀ ਨਾਲ ਉਡ ਕੇ ਭਰਤ ਜੀ ਨੂੰ ਛਾਤੀ ਨਾਲ ਲਾਇਆ ਦੋਵਾਂ ਭਰਾਵਾਂ ਦੇ ਮਾਰੇ ਖੁਸ਼ੀ ਦੇ ਪ੍ਰੇਮ ਦਾ ਅੱਖਾਂ ਚੋਂ ਅਥਰੂ ਵਗ ਪਏ ਅਰ ਫੇਰ ਸ਼ਰੂਘਨ ਨੂੰ ਮਿਲੇ ਇਸਦੇ ਅੰਤੁ ਕੇਈ ਦੇ ਚਰਨਾਂ ਤੇ ਪਰਨਾਮ ਕਰ ਸੁਮਿਤਾ ਦੇ ਪੈਰਾਂ ਤੇ ਮਿਰ ਰਖਿਆ ਅਰ ਹੁਨ ਕੋਸ਼ਲਯਾ ਦੀ ਮਨੋ ਕਾਮਨਾਂ ਪੂਰੀ ਕਰ ਰਹੇ ਹਨ ਆਹਾ ! ਸੀਭਾ ਜੀ ਨੂੰ ਦੇਖੀਏ ! ਕਿਸ ਪ੍ਰਕਾਰ ਖੁਸ਼ੀ ਨਾਲ ਸਭ ਨੂੰ ਮਿਲ ਰਹੀ ਹੈ । ਮੰਡੀਗਨ ਅਰਥਾਤ ਅੰਨਯਧਿਕਾ ਪਜਾ ਆਦਿਕ ਤੇ ਅਮੀਰ ਚਈਸ ਆਦਿਕ ਸ਼ਹਿਰ ਦੇ ਇਨ ਸਭਨਾਂ ਤੇ ਪੁਸ਼ਪ ਵਰਖਾ ਕਰ ਕਰ ਪ੍ਰਸੰਨਤਾਂ ਮਾਨ ਪ੍ਰਗਟ ਕਰ ਰਹੇ ਹਨ। ਭਾਵ ਇਹ ਕਿ ਚਿਰ ਤੀਕਰ ਨੰਦੀਗਾਮ ਦੇ ਇਸ ਮਦਾਨ ਵਿਚ ਖੁਸ਼ੀ ਹੁੰਦੀ ਰਹੀ ਅੰਤ ਨੂੰ ਸਭ ਥਾਂ ਬਹਿਲਾਂ ਅਰ, ਘੋੜਿਆਂ ਤੇ ਸਵਾਰ ਹੋ ਕੇ ਆਧਿਆ ਨੂੰ ਆਏ ਇਥੇ at. . Original with: Language Department Digitized by: Panjab Digital Library