ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/351

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੪੫ ) ਦਾਲਾਨ ਦਾ ਹੈ ਜਿੱਥੇ ਸਾਡੇ ਪਠਝ ਗਨਾਂ ਨੇ ਪਹਿਲੇ ਭਾਗ ਵਿਚ ਦੇਖਿਆ ਹੋਵੇਗਾ ਕਿ ਡੋਲੀਦੇ ਆਉਨ ਵੇਲੇ ਇਸਤੀਆਂ ਨਾਲ ਭਰਪੂਰ ਹੋਇਆ ਹੋਇਆ ਸੀ । ਅਜ ਉਸ ਵਿਚ ਇਸ ਵੇਲੇ ਸੰਧਯਾ ਉਪਾਸਨਾ ਤੋਂ ਨਿਸ਼ਚਿੰਤ ਹੋ ਰਾਜਾ ਪਵਨ ਇਕ ਜੜਾਉ ਚੌਕੀ ਤੇ ਬੈਠਾ ਹੋਇਆ ਹੈ। ਅਰ ਉਸ ਦੇ ਸਨਮੁਖ ਅੰਨਾਂ ਦੇਵੀ ਫਰਸ਼ ਤੇ ਚਿੰਤਾ ਮੁਖ ਬਨਾਏ ਸਰਹਾਨੇ ਦਾ ਸਹਾਰਾ ਲਈ ਬੈਠੀ ਹੈ । ਅਰ ਇਸੇ ਦਾਲਾਨ ਦੇ ਉ ਵਾਲੇ ਪਾਸੇ ਦੀ ਕੰਧ ਵਿੱਚਇਕ ਦਰਵਾਜਾ ਦਿਖਾਈ ਦੇਦਾ ਹੈ । ਜਿਸ ਵਿੱਚੋਂ ਇਕ ਇਸਤ੍ਰੀ ਦੀ ਮਨਹਰਤਾ' ਕਰੁਨਾ ਮਯ ਆਵਾਜ ਸਾਡੇ ਕੰਨਾਂ ਵਿਚ ਆ ਰਹੀ ਹੈ । ਭਾਵੇਂ ਇਹ ਆਵਾਜ ਕਿਸੇ ਜਾਨ ਪਛਾਨੁ ਦੀ ਮਲੂਮ ਹੁੰਦੀ ਹੈ । ਪੰਭੂ ! ਅਜੇ ਤੀਕ ਅੱਛੀ ਤਰਾਂ ਸਮਝ ਵਿਚ ਨਹੀਂ ਆਇਆ ਕਿ ਕਿਸਦੀ ਹੈ । ਹਾਂ ! ਕਦੀ ਕਦੀ ਪੱਦਮਰਾਗਾ ਦੀ ਆਵਾਜ਼ ਦਾ ਮੰਦੇਹ ਹੁੰਦਾ ਹੈ । ਕਿਉਂਕਿ ਦਰਵਜੇ ਤੇ ਪੜਦਾ ਪਇਆ ਹੋਇਆ ਹੈ। ਇਸ ਲਈ ਨਾਂ ਤਾਂ ਅਸੀਂ ਹੀ ਦੇਖ ਸਕਨੇ ਹਾਂ ਅਰ ਨਾਂ ਕੁਝ ਅੱਛੀ ਭoi ਸਮਝ ਵਿਚ ਆਓਦਾ ਹੈ । ਨੀਂ ਕੀ ਗਲ, ਬਤ ਹੋ ਰਹੀ ਹੈ । ਪੰਤੁ ਹਾਂ ਇੰਨਾਂ ਅਵਸ਼ਯ ਹੈ ਕਿ ਵਾਰਤਾਲਾਪ ਸਿਖਯ ਜਨਕ ਹੈ । ਜਿਸਦੇ ਸੁਨਨ ਦੀ ਚਾਹ ਲਈ ਅੰਜਨਾਂ ਦੇਵੀ ਉਦਿਗਨਤਾ ਦਾ ਹਾਲ ਮਲੂਮ ਕਰਨੇ ਤੇ ਬਿਨਾਂ ਜੋ ਅਵਖਯ ਹਨੁਮਾਨ ਜੀ ਦੇ ਵਿਯੋਗ ਦਾ ਫਲ ਹੈ ਅਸਾਂ ਨੇ ਅਪਨੇ ਵਿਚਾਰ ਨੂੰ ਇਸ ਕਮਰੇ ਅੰਦਰ ਪਹੁੰਚਾ ਦਿੱਚ ! ਆਹਾ ! ਸਾਡਾ ਵਿਚਾਰ ਠੀਕ ਨਿਕਲਯਾ ਦੇਖਏ ! ਪਦਮ ਚਾਰਾ ਭਯ ਕਰਮ ਭੋ ਨਿਵਰਤ ਹੋ ਮਨੋਹਰ ਲ੫-ਇੰਦਮੁਨੀ- ਅਰ ਦੋਹਨੀ ਆਦਿਕ ਨੂੰ ਜੋ ਇਸ ਵੇਲੇ ਇਸਦੇ ਕੋਲ ਬੈਠੀਆਂ ਹਨ । ਕਹ ਰਹੀ ਹੈ ।

  • ਪਿਆਰੀ ਸਖੀ ! ਮਨ ਨੂੰ ਸਦਾ ਈਰਖਾ, ਦੇਖ, ਸ਼ਤਾ ਵਿਰੋਧ, ਅਰ ਪਰਸਪਰ ਦੀ ਫੂਟ ਕੁੜੀ ਆਦਿਕ. ਤੋਂ ਬਚਾਏ ਚਖਨਾ ਚਾਹੀਏ । ਕਿਉਂਕਿ ਅਧਯਾਤਮਕ ਅਰ ਅਧਿਦੈਵਕ ਯੋਗਤਾ ਪ੍ਰਾਪਤੀ ਦੇ ਲਈ। ਮਨ ਦੀ ਪਵਿਤੜਾ ਉਤੱਮ ਸਾਧਨ ਹੈ । ਮਨ ਨੂੰ ਸ਼ੀਸ਼ੇ ਨਾਲ ਉਪਮਾ ਦੇਦੇ ਹਨ | ਜੇਕਰ ਸ਼ੀਸ਼ਾ ਸਾਫ਼ ਹੋਵੈ

Original with: Language Department Punjab Digitized by: Panjab Digital Library