________________
। ( ਝo ) ਭਮਤੀ ਨੇ ਪਰਮੇਸ਼ਰ ਦਾ ਧਨਵਾਦ ਵਰ ਕੰਨਿਆਂ ਨੂੰ ਵੇਖਕੇ ਕੀਤਾ | ਪਾਠਕਗਣ ! ਰਾਨੀ ਕੇਤੁ ਮਤੀ ਅੰਜਨਾਂ ਦੇਵੀ ਦੀ ਸੁੰਦਰਤਾ ਵੇਖਕੇ ਅਜੇਹੀ ਮੋਹੀ ਗਈ ਕਿ ਬਾਰ ੨ ਉਸਦੇ ਮੁਖਨੂੰ ਦੇਖਕਰ ਨ ਰਜਦੀ ( ਸਾਰ ਇਹ ਹੈ ਕਿ ਐਸੀ ਖਾਤਰਦਾਰੀ ਕੀਤੀ ਕਿ ਅੰਜਨਾਦੇਵੀ ਨੇ ਇਨ੍ਹਾਂ ਗੱਲਾਂ ਨੂੰ ਦੁਰਲਭ ਜਾਨਕੇ ਅਕਾਲ ਪੁਰਖ ਦਾ ਧੰਨਵਾਦ ਕੀਤਾ। - -- ਨੂੰ ਆਧਯਾਯ ਮਨਦਾ ਅਰਮਾਨ ਮਨ ਵਿੱਚ ਹੀ ਰਿਹਾ ॥ ਪਾਤਾ ਕਾਲ ਦਾ ਸੁਹਾਉਨਾ ਸਮਾਂ ਹੈ, ਅਸਮਾਨ ਪਰ ਭਾਰੇ ਚਮਕਦੇ ਹੋਏ ਦਿਖਾਈ ਦੇਦੇ ਹਨ, ਕਿ ਅੰਜਨਾਂ ਦੇਵੀ ਪਲੰਘ ਤੋਂ ਉਠੀ ਤੇ ਦਿਸ਼ਾ ਪਾਨੀ ਹੋਕੇ ਨਹਾ ਧੋਕੇ ਪੂਜਾ ਪਾਠ ਵਿਚ ਬੈਠ ਗਈ ॥ .. ਜਦ ਸੰਧਿ ਉਪਾਸ ਚੁੱਕੀ ਤਾਂ ਅਪਨੇ ਦਲਾਨ ਵਿੱਚ ਜਾਕ ਬਸੰਤ ਮਾਲਾ ਨਾਲ ਇਧਰ ਉਧਰ ਦਿਯਾਂ ਗੱਲਾਂ ਕਰਕੇ ਹੱਸ ਰਹੀ ਸੀ ਕਿ ਕਿਸੇ ਦੇ ਆਉਨ ਦੀ ਆਹਟ ਮਲੂਮ ਹੋਈ, ਮਨ ਵਿਚ ਖਿਯਾਲ ਆਇਯਾ ਕਿ ਪਵਨ ਜੀ ਆਏ ਹੋਨਗੇ, ਏਹ ਸੋਚ ਦੋਵੇਂ ਚੁਪ ਹੋ ਗਈਆਂ । ਏਨੇ ਵਿੱਚ ਇੱਕ ਮਧਰੇ ਕਦ ਮੋਟੀ ਧੌਨ ਗੋਲ ਮੁੰਹ ਸਾਂਵਲ ਗ ਵਾਲੀ ਅਚੇ ਜਿਹਦੇ ਵਾਲ ਖੁਲੇ ਹੋਏ ਸਨ ਅਤੇ ਬਸੰਤੀ ਦੁਪੱਟਾ ਲਿਯਾ ਹੋਯਾ ਸੀ, ਆਉਂਦੀ ਨਜ਼ਰ ਪਈ ਅਤੇ ਪ੍ਰਣਾਮ ਕਰਕੇ ਸਾਮਨੇ ਹੀ ਖੜੀ ਹੋ ਰਾਈ ॥ ਬਸੰਤ ਮਾਲਾ-(ਬੜੀ ਨਰਮ ਜੁਬਾਨ ਨਾਲ) ਚੈੱਨ ਬੈਹ ਜਾ।। ਮਧਰੇ ਕਦ ਵਾਲੀ ਤੀਮੀ-ਮੈਂ ਕੁਝ ਬਹੁ ਜੀ ਨੂੰ ਆਖਨਾ ਹੈ ॥ ਅੰਜਨਾਂ ਦੇਵ-ਭੈਨ ਬੇਹ ਕੇ ਜਾਹ ॥ ਮਧਰੇ ਕੱਦ ਵਾਲੀ ਡੀਮੀ-ਮੇਤ ਬਚਨ, ਇਹ ਕੈਹਕੇ ਬੈਹ ਗਈ । Original with: Language Department Punjab Digitized by: Panjab Digital Library