ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )


ਅੰਜਨਾਂ ਦੇਵੀ—(ਠੰਡੀ ਸਾਹ ਭਰਕੇ) ਘਬਰਾਓਨਾ ਕੀ ਹੈ ਇਹ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ ਇਸ ਵਿੱਚ ਕਿਸੇਦਾ ਕੁਝ ਦੋਸ਼ ਨਹੀਂ ।।

ਇਹ ਕਿਹਾ ਅਤੇ ਅੱਖਾਂ ਤੋਂ ਛਮਾਛਮ ਅਥਰੂ ਡਿੱਗਨ ਲੱਗ ਪਏ। ਜਦ ਏਸੇ ਤਰ੍ਹਾਂ ਰੋਦਿਆਂ ਕੁਰਲਾਂਦਿਆਂ ਅਤੇ ਦਿਨ ਰਾਤ ਕਲਪਦਿਆ ਕੁਝ ਸਮਾ ਬੀਤ ਗਿਆ ਤਾਂ ਇੱਕ ਦਿਨ ਸੰਧਿਆ ਕਰਕੇ ਈਸ਼੍ਵਰ ਅੱਗੇ ਬੇਨਤੀ ਕਰ ਰਹੀ ਸੀ ਕਿ ਰੋ ਕੇ ਇਸ ਪ੍ਰਕਾਰ ਪ੍ਰਾਰਥਨਾਂ ਕਰਨ ਲੱਗੀ ।।

ਕੌਨ ਅਵਿਗਯਾ ਮੈਂ ਕਰੀ ਦੀਨ ਬੰਧੂ ਭਗਵਾਨ। ਨ ਮੇਰੀ ਓਰ ਨਿਹਾਰਤੇ ਮੇਰੇ ਪ੍ਰੀਤਮ ਪ੍ਰਾਨ। ਵਿਧਨਾਕਯਾਤੋਹੇ ਵੈਰਲਿਖਾ ਥਾ ਮੰਦ ਮੋਰਾਭਾਗ, ਐਸੇ ਪ੍ਰੀਤਮ ਚਤੁਰ ਨੇ ਦਿਆ ਮੋਹੇ ਬੈਰਾਗ। ਪ੍ਰੀਤਮ ਮੇਰੇ ਪਿਆਰੜੇ ਖਿਮਾ ਕਰੋ ਅਪਰਾਧ, ਤੇਰੇ ਦਰਸ ਕੋ ਤਰਸਤੇ ਮੋਰੇ ਨੈਨ ਅਸਾਧ। ਬਸੰਤਮਾਲਾ ਮੇਰੀ ਪਿਆਰੜੀ ਤੁਮ ਕੁਝ ਕਰੋ ਉਪਾਓ ਜਾਵਿਧਰੀਝੈਂ ਕੰਵਰ ਜੀਕਰਿਓ ਓਹੀ ਬਨਾਓ। ਕਹੇ ਦਾਸ ਸੁਨ ਅੰਜਨਾਂ ਮਤ ਬਿਰਥਾ ਘਬਰਾ, ਨਹੀਂ ਦੋਸ਼ਕਿਸੀ ਕੋ ਪਿਆਰੜੀ ਕਰਮ ਲਿਖਾ ਲਿਯਾਪਾ॥

ਇਹ ਕਹਿਆ ਤੇ ਚੁਪ ਹੋ ਗਈ ਫੇਰ ਕੁਝ ਸੋਚ ਕੇ ਕਹਨ ਲੱਗੀ, ਹੈ ਪ੍ਰਾਣਪਤਿ ਮੇਰੇ ਹਾਲਤੇ ਦਯਾ ਕਰੋ, ਤੁਹਾਡੇ ਬਿਨਾ ਮੇਰਾ