ਸਮੱਗਰੀ 'ਤੇ ਜਾਓ

ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )

ਕਰਦਿਆਂ ਹੀ ਅੰਜਨਾਂ ਦੇਵੀ ਨੂੰ ਵਖਰੇ ਮੈਹਲ ਵਿੱਚ ਰਖਿਆ ਹੋਇਆ ਹੈ ਅਜਤੀਕ ਉਸਦਾ ਮੂੰਹ ਨਹੀਂ ਡਿੱਠਾ ਅਤੇ ਨਾ ਹੀ ਉਸ ਨਾਲ ਕੋਈ ਗਲ ਕੀਤੀ ਹੈ ਜੇ ਏਸ ਜਨਾਵਰ ਦਾ ਇਹ ਹਾਲ ਹੈ ਤਾਂ ਓਹ ਵਿਚਾਰੀ ਮਨ ਵਿੱਚ ਕੀ ਕਹਿੰਦੀ ਹੋਵੇਗੀ॥

ਮੰਤ੍ਰੀ-(ਬੜੀ ਹੈਰਾਨੀ ਨਾਲ) ਹਾਏ! ਇਹ ਕਿਉ ? ਤੁਸੀਂ ਏਹ ਕਯੋਂ ਕੀਤਾ?

ਪਵਨ ਜੀ- ਕੀ ਭਲਾ ਤੁਸਾਂ ਨੂੰ ਓਹ ਮਹੇਂਦ੍ਰਪੁਰ ਵਾਲੀ ਗਲ ਯਾਦ ਨਹੀਂ ਜਦ ਮੇਰੇ ਨਾਲ ਤੁਸੀ ਵਿਆਹ ਕਰਨ ਤੋਂ ਪਹਿਲਾਂ ਗਏ ਸੀ ਤਾਂ ਅੰਜਨਾਂ ਦੇਵੀ ਨੇ ਕੀਹ ਆਖਿਆ ਸੀ? ਸੋ ਓਸੇ ਗੱਲ ਤੋਂ ਪ੍ਰਤਿਗਆ ਕੀਤੀ ਹੋਈ ਹੈ ਕਿ ਵਿਆਹ ਤੋਂ ਪਿਛੋਂ ੧੨ ਵਰਿਆਂ ਤੀਕ ਮੈਂ ਓਸਦੇ ਨਾਲ ਨਾਂ ਬੋਲਾਂਗਾ

ਮੰਤ੍ਰੀ-( ਬੜੀ ਹਲੀਮੀ ਨਾਲ ) ਜੇ ਤੁਸਾਂ ਓਸੇ ਗਲ ਪਿਛੇ ਏਡੀ ਕੜੀ ਪ੍ਰਤਿਗਆ ਕੀਤੀ ਹੋਈ ਹੈ ਤਾਂ ਬੜਾ ਹਨੇਰ ਮਾਰਿਆ ਹੈ, ਕਿਓਂ ਜੋ ਓਹ ਗਰੀਬ ਨਿਰਦੋਸ ਹੈ ਇਸ ਜੋਗ ਨਹੀਂ ਸੀ ਅਤੇ ਮੈਂ ਓਸ ਵੇਲੇ ਭੀ ਆਖਿਆ ਸੀ, ਪਰ ਅਫਸੋਸ ਕਿ ਤੁਸਾਂ ਮੇਰੀ ਗੱਲ ਵਲ ਜ਼ਰਾ ਭੀ ਧਿਆਨ ਨ ਦਿੱਤਾ ਅਤੇ ਐਵੇਂ ਹੁਨ ਤਕ ਉਸ ਨੂੰ ਏਹ ਸਜ਼ਾ ਦਿੱਤੀ। ਅੰਜਨਾਂ ਦੇਵੀ ਨੇ ਜੇ ਮੇਰੀ ਤੀਂਮੀ ਨਾਲ ਜੇਹੜੀ ਕਈ ਵਾਰ ਓਸਦੇ ਪਾਸ ਜਾਂਦੀ ਆਉਂਦੀ ਹੈ ਕਦੇ ਏਸ ਗੱਲ ਦਾ ਭੋਗ ਭੀ ਨਹੀਂ ਪਾਇਆ, ਉਸਦੀ ਤਾਂ ਸਾਰੀਆਂ ਤੀਮੀਂਆਂ ਵਡਿਆਈ ਕਰਦੀਆਂ ਹਨ, ਅਫਸੋਸ ਬਾਰਾਂ ਵਰ੍ਹੇ ਬੀਤ ਗਏ ਪਰ ਅਜ ਤੋਂ ਪਹਿਲੇ ਤੁਸਾਂ ਭੀ ਕਦੇ ਇਸ ਗੱਲ ਦਾ ਭੋਗ ਨਹੀਂ ਪਾਇਆ! ਜੇ ਮੈਂ ਸੁਨ ਲੈਂਦਾ ਤਾਂ ਏਹ ਕਦੇ ਭੀ ਨ ਹੋਨ ਦੇਂਦਾ ਓਸ ਦੇਵ ਪਵਿਤ੍ਰ ਵਿਚਾਰਾਂ ਵਾਲੀ ਨੂੰ ਤੁਸਾਂ ਏਡਾ ਦੁਖ ਦਿੱਤਾ ਹਾਏ! ਓਸ ਨਿਰਦੋਸ ਨੂੰ ਤੁਸਾਂ ਏਹ ਸਜ਼ਾ ਦੇ ਕੇ ਬੜਾ ਪਾਪ ਕੀਤਾ ਹੈ ਮੇਰੇ ਤਾਂ ਏਹ ਸੁਣਕ ਲੂੰ ਖੜੇ ਹੋ ਗਏ ਹਨ ਤੁਸਾਂ ਬੜਾ ਅਨਰਥ ਕੀਤਾ ਹੈ ਹਾਏ! ਐਡਾ ਅਨਰਥ ਹਾਏ! ਹਾਏ ਤੁਸੀ ਬੜੇ ਨਿਰਦਈ ਹੋ॥

ਪਠਕ ਗਣ! ਮੰਤ੍ਰੀ ਦੀਆਂ ਗੱਲਾਂ ਪਵਨ ਜੀ ਦੇ ਮਨ ਨੂੰ