________________
ਬਿਜਲੀ ਵਾਂਗ ਚੀਰ ਗਈਆਂ ਸਚ ਹੈ, ਜਾਦੂ ਓਹ ਜੇਹੜਾ ਸਿਰ ਚੜ੍ਹ ਬੋਲੇ ਪਵਨ ਜੀ ਨੇ ਬਿਨਾ ਕੁਝ ਜਬਾਬ ਕਰਨ ਦੇ ਇਹ ਕਿਹਾ:-
ਦੋਹਾ-ਦੁਖ ਕਾਰਣ ਮੈਂ ਭਯੋ, ਸੰਤਾਪ ਨਿਜ ਨਾਰ
ਜਦ ਪਵਨ ਜੀਨੇ ਏਹ ਕਿਹਾ ਤਾਂ ਮੰਤ੍ਰੀ ਨੇ ਉੱਤਰ ਦਿੱਤਾ।
ਮੰਤ੍ਰੀ ਮਹਾਰਾਜ ? ਜੇਹੜਾ ਸਮਾਂ ਬੀਤ ਗਿਆ ਓਹ ਤਾਂ ਹਬ ਨਹੀਂ ਆਉਨਾ ਪਰ ਅਜੇ ਬੀ ਰਤਨਪੁਰ ਨੇੜੇ ਹੀ ਹੈ ਹੁਨ ਭੀ ਜਾਕੇ ਓਸਦੀ ਤਸੱਲ ਕਰ ਆਉ ਅਤੇ ਮ' ਫ਼ੌਜ ਲੈਕੇ ਰਾਮਨਾਥ ਪੁਰ ਤੁਹਾਨੂੰ ਉਡੀਕਾਂਗ ll
ਪਵਨ ਜੀ-( ਕੁਝ ਕਾਲ ਸੋਚਨ ਦੇ ਪਿਛੋਂ ) ਆਹਾ ! ਮੰਤ੍ਰੀ ਬੜੀ ਖੁਸ਼ੀ ਦੀ ਗਲ ਹੈ ਕਿ ਅਜ ਪ੍ਰਤਿਗਆ ਦ ਭੀ ੧੨ ਵਰ੍ਹੇ ਬੀਤ ਚੁੱਕੇ ਹਨ॥
ਮੰਤ੍ਰੀ-ਹੁਨ ਤੁਸੀ ਦੇਰ ਨਾ ਕਰੋ ਕਿਓਂ ਜੋ ਰਾਤ ਪਹਿਲੇ ਹੀ ਬਹੁਤ ਬੀਤ ਗਈ ਹੈ ॥
ਪਵਨ ਜੀ--ਇਸ ਗਲ ਦੀ ਤਾਂ ਕੁਝ ਪਰਵਾਹ ਨਹੀਂ ਪਰ ਮੈਂ ਏਹ ਸੋਚਨਾ ਹਾਂ ਕਿ ਪਿਤਾ ਜੀ ਮੈਨੂੰ ਵੇਖਕੇ ਦਿਲ ਵਿੱਚ ਖ਼ਿਆਲੀ ਕਰਨਗੇ ਕਿ ਮੈਂ ਲੜਾਈ ਤੋਂ ਡਰਦਾ ਮੁੜ ਆਯਾ ਹਾਂ॥
ਮੰਤ੍ਰੀ--ਤੁਹਾਨੂੰ ਕਿਸੇ ਦੇ ਮਿਲਨ ਦੀ ਕੀ ਲੋੜ ਹੈ ਸਿਰਫ ਅੰਜਨਾਂ ਦੇਵੀ ਨੂੰ ਮਿਲਕੇ ਚਲੇ ਆਓ ॥
ਪਵਨ ਜੀ ਨੂੰ ਮੰਤ੍ਰੀ ਦੀ ਨੂੰ ਸਲਾਹ ਪਸੰਦ ਆਈ ਅਤੇ ਤਤਕਾਲ ਘੋੜੇ ਤੇ ਚੜ੍ਹਕੇ ਓਥੋਂ ਚਲ ਪਏ ॥
Original with: Language Department Punjab Digitized by: Panjab Digital Library