( ੫੧ )
____________________________________________________________________ ਜਾਨ ਪੜਨੀ ਹੈਂ॥
ਅੰਜਨਾਂ ਦੇਵੀ-(ਸਿਰ ਨੀਵਾਂ ਪਾਕੇ) ਅੱਜ ਤੈਂਨੂੰ ਕੀ ਹੋਗਿਆ ਹੈ ਜੋ ਅਜੇਹੀਆਂ ਗੱਲਾਂ ਕਰ ਰਹੀ ਹੈਂ॥
ਬਸੰਤ ਮਾਲਾ-ਨਹੀਂ ਮੈਂ ਹਸਦੀ ਨਹੀਂ ਮੇਰਾ ਪੁਛਨ ਦ ਕੇਵਲ ਇਹ ਮਤਲਬ ਹੈ ਕਿ ਜੇ ਮੇਰੀ ਗੱਲ ਸੱਚੀ ਹੋਵੇ ਅਤੇ ਵਾਹਿਗੁਰੂ ਕਰੇ ਕਿ ਏਹ ਏਸੇ ਤਰ੍ਹਾਂ ਹੋਵੇ ਤਾਂ ਤੈਨੂੰ ਕੁਝ ਚਿੰਤਾ ਫਿਕਰ ਨਹੀ ਕਰਨਾ ਚਾਹੀਦਾ, ਕਿਉਂ ਜੋ ਏਹਦਾ ਅਸਰ ਸੰਤਾਨ ਤੇ ਚੰਗਾ ਨਹੀਂ ਪੈਂਦਾ।
ਅੰਜਨਾਂ ਦੇਵੀ-ਨਹੀਂ ਭੈਨ! ਮੈਂ ਨੂੰ ਤਾਂ ਕੋਈ ਹੋਰ ਚਿੰਤਾ ਨਹੀਂ ਪਰ ਏਹ ਵਿਚਾਰ ਜਰੂਰ ਹੈ ਕਿ ਜੇਕਰ ਰਾਨੀ ਨੇ ( ਸਾਸ ) ਸ੍ਵਾਮੀ ਜੀ ਦੇ ਏਥੇ ਆਉਨ ਦਾ ਅੰਗੂਠੀ ਵੇਖਕੇ ਭੀ ਇਤਬਾਰ ਨਾ ਕੀਤਾ ਤਾਂ ਕੀ ਕਰਾਂਗੀ ਹਾਏ ਫਿਰ ਤਾਂ ਬੜੀ ਮੁਸੀਬਤ ਦਾ ਸਾਮਨਾ ਨਜ਼ਰ ਆਉਂਦਾ ਹੈ॥
ਬਸੰਤ ਮਾਲਾ-ਏਸ ਗੱਲ ਦੀ ਐਵੇ ਚਿੰਤਾ ਕਰਦੇ ਹੋ, ਅੰਗੂਠੀ ਤੋਂ ਵਧਕੇ ਅਸੀ ਹੋਰ ਇਸ ਦਾ ਕੀ ਸਬੂਤ ਦੇ ਸਕਨੇ ਹਾਂ ਕਿ ਪਵਨ ਜੀ ਆਏ ਸਨ, ਜੇਕਰ ਸਾਡੀ ਗੱਲ ਤੇ ਯਕੀਨ ਨ ਕਰਨ ਤਾਂ ਉਨ੍ਹਾਂ ਪਾਸੋਂ ਪੁਛ ਮੰਗਾਉਨ ਤੁਸੀ ਕਿਉਂ ਡਰਦੀ ਹੋ।
ਅੰਜਨਾ ਦੇਵੀ-ਅੱਛਾ ਜੋ ਪਰਮੇਸ਼ਰ ਨੂੰ ਭਾਵੇ॥
ਪਾਠਕ ਗਣ! ਇਥੇ ਇਹ ਦਸਨਾ ਜਰੂਰੀ ਹੈ ਕਿ ਅੰਜਨਾਂ ਦੇਵੀ ਬੜੀ ਪੁੰਨ ਆਤਮਾ ਦਯਾਲੂ ਹੈ ਵੇਖੋ ਦਿਨ ਚੜ੍ਹਦਿਆਂ ਹੀ ਕਿੰਨੇਅਰਥੀ ਇਸਦੇ ਦੁਆਰੇ ਖਲੋਤੇ ਹੋਏ ਹਨ ਅਤੇ ਏਹ ਭਾਂਤ ੧ ਚ ਦਾਨ ਦੇ ਰਹੀ ਹੈ ਕੋਈ ਰੋਟੀ ਲੈਕੇ ਪ੍ਰਸੰਨ ਹੋ ਰਿਹਾ ਹੈ ਕੋਈ ਪੈਸਾ ਮੰਗ ਰਿਹਾ ਹੈ ਅਤੇ ਕੋਈ ਕਪੜੇ ਦਾ ਸੁਆਲ ਕਰ ਰਿਹਾ ਹੈ।
ਅੰਜਨਾਂ ਦੇਵੀ ਤਾਂ ਇਸ ਵੇਲੇ ਫਕੀਰ ਫੁਕਰਿਆਂ ਦੀ ਰਛਿਆ ਕਰਨ ਵਿੱਚ ਲਗ ਰਹੀ ਹੈ ਆਓ! ਅਸੀ ਜ਼ਰਾ ਰਾਨੀ ਕੇਤੁਮੱਤੀ ਦੇ ਮੈਹਲਾਂ ਨੂੰ ਚਲੀਏ ਇਕ ਤਾਂ ਕਿਤਨੇ ਚਿਰ ਤੋਂ ਅਸਾਂ ਓਸਦੇ ਦਰਸ਼ਨ ਨਹੀਂ ਕੀਤੇ ਦੂਜਾ ਮਲੂਮ ਕਰੀਏ ਕਿ ਅੰਜਨਾਂ ਦੇਵੀ ਦੀ ਬਾਬਤ ਉਸਦਾ ਕੀ ਖਿਆਲ ਹੈ ਆਹਾ! ਰਾਨੀ ਕੇਤੂਮਤੀ ਦਾ ਮੈਹਲ ਭੀ ਤਾਂ