ੴ
ਭੂਮਿਕਾ
ਰਾਮਾਇਣ ਜਿਹੇ ਗ੍ਰੰਥ ਨੂੰ ਪੜ੍ਹਕੇ ਕੇਹੜਾ ਅਜਿਹਾ ਹਿੰਦੂ ਹੋਵੇਗਾ ਜਿਸਦਾ ਦਿਲ ਪਸੰਨ ਨਾ ਹੁੰਦਾ ਹੋਵੇ ਅਰ ਮਹਾਰਾਜਾ ਰਾਮਚੰਦ੍ਰ ਜੀ ਦੀ ਉਸਤਤੀ ਕੀਤੇ ਬਿਨਾ ਚੁਪ ਰਹਿ ਸਕਦਾ ਹੋਵੇ। ਵੈਦਿਕ ਧਰਮ ਦੇ ਸੱਚੇ ਉਤਸਾਹੀ ਇਹੋ ਹੀ ਮਹਾਰਾਜ ਹੋਏ ਹਨ ਜਿਨਾਂ ਨੇ ਸਾਰੀ ਦੁਨੀਆਂ ਦੀਆਂ ਖ਼੍ਵਾਹਸ਼ਾਂ ਨੂੰ ਤਿਆਗ ਅਰ ਪਿਤਾ ਦੀ ਆਗਿਆਂ ਪਾਲਨ ਕਰਨ ਲਈ ਚੰਦਾਂ ੧੪ ਵਰਿਆਂ ਦਾ ਬਨੋਬਾਸ ਇਖਤਿਆਰ ਕੀਤਾ ਅਤੇ ਬਾਪੂ ਦਾ ਬਚਨ ਪੂਰਾ ਕਰਕੇ ਸੰਸਾਰ ਵਿੱਚ ਜਸ ਦਾ ਟਿੱਕਾ ਲਗਾਇਆ। ਪ੍ਰੰਤੂ ਜਦ ਇਸ ਸੂਰਬੀਰ ਰਾਜਾ ਦੇ ਸੈਨਾਪਤਿ ਦਾ ਹਾਲ ੫ੜਨੇ ਹਾਂ ਤਾਂ ਇੱਕ ਬੜਾ ਅਸਚਰਯ ਦਾਇਕ ਦ੍ਰਿਸ਼ਯ ਦਿਖਾਈ ਦਿੰਦਾ ਹੈ ਕਿ ਕਿੱਥੇ ਅਜਿਹਾ ਬਹਾਦੁਰ ਗਿਆਨਵਾਨ ਸੂਰਬੀਰ ਮਹਾਰਾਜਾ ਰਾਮਚੰਦ੍ਰ ਅਰ ਕਿੱਥੇ ਇਨਾਂ ਦਾ ਸੈਨਾਪਤਿ ਹਨੂਮਾਨ ਜੋ ਬਾਂਦਰ ਜ਼ਾਤੀ ਦਾ ਜਾਨਿਆ ਅਰ ਮੰਨਿਆ ਗਿਆ ਹੈ॥
ਪਿਆਰੇ ਸੱਜਣੋ! ਕੀ ਇਹ ਅਸ਼ਚਰਯ ਦਾਇਕ ਦ੍ਰਿਸ਼ਯ ਨਹੀਂ ਹੋ? ਕੀ, ਹਨੂਮਾਨ ਜੀ ਦੇ ਕੰਮ ਜੋ ਉਨ੍ਹਾਂ ਨੇ ਅਪਨੇ ਜੀਵਨ ਵਿੱਚ ਕੀਤੇ ਸਿੱਧ ਕਰਦੇ ਹਨ ਕਿ ਓਹ ਪਸੂ ਸਨ? ਕਦਾਚਿਤ ਨਹੀਂ! ਉਨ੍ਹਾਂ ਤੋਂ ਤਾਂ ਸਾਫ਼ ਲੁਮ ਹੁੰਦਾ ਹੈ ਕਿ ਉਹ ਹਰ ਇੱਕ ਸੂਰਬੀਰ,ਵਿਨ ਅਰ ਗੁਣੀ ਪੁਖ ਸਨ ਨਾ ਕ ਬਾਂਦਰ। ਫੇਰ ਇਹ ਕਲੰਕ ਉਨ੍ਹਾਂ ਨੂੰ ਕਿਉਂ ਲਾਇਆ ਜਾਂਦਾ ਹੈ? ਕ